ਚੀਨ ਦੀਆਂ 54 ਹੋਰ ਐਪ ਨੂੰ ਬੈਨ ਕਰਨ ਲਈ ਤਿਆਰ ਮੋਦੀ ਸਰਕਾਰ
ਨਿਊ ਦਿੱਲੀ 15 ਫਰਵਰੀ, ਪੰਜਾਬ ਡਾਇਰੀ – ਭਾਰਤ ਵਿਚ ਟਿਕ ਟਾਕ ਅਤੇ ਪੱਬ ਜੀ ਵਰਗੀਆਂ ਚੀਨੀ ਮੋਬਾਈਲ ਐਪਲੀਕੇਸ਼ਨ ਦੇ ਬੈਨ ਹੋਣ ਤੋਂ ਬਾਅਦ ਹੁਣ ਕੁੱਝ ਹੋਰ ਚੀਨੀ ਮੋਬਾਈਲ ਐਪਲੀਕੇਸ਼ਨ ਤੇ ਬੈਨ ਹੋਣ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ l ਦਰਅਸਲ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਣ ਵਾਲੀਆਂ 54 ਹੋਰ ਐਪਲੀਕੇਸ਼ਨ ਦੀ ਇੱਕ ਸੂਚੀ ਭਾਰਤ ਸਰਕਾਰ ਨੂੰ ਦਿੱਤੀ ਹੈ ਜਿਸ ਨਾਲ ਇਹਨਾਂ ਐਪਲੀਕੇਸ਼ਨ ਦੇ ਬੈਨ ਹੋਣ ਦਾ ਖਤਰਾ ਬਣ ਗਿਆ ਹੈ l ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਭਾਰਤ ਵਿਚ ਇਨ੍ਹਾਂ ਐਪਸ ਦੇ ਸੰਚਾਲਨ ’ਤੇ ਰੋਕ ਲਗਾਉਣ ਲਈ ਰਸਮੀ ਤੌਰ ’ਤੇ ਇਕ ਨੋਟੀਫਿਕੇਸ਼ਨ ਜਾਰੀ ਕਰੇਗਾ। ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਐਪਸ ਖ਼ਿਲਾਫ਼ ਸੁਰੱਖਿਆ ਇਨਪੁੱਟ ਮਿਲੇ ਹਨ ਉਨ੍ਹਾਂ ਵਿਚ ਸੈਲਫੀ ਐੱਚਡੀ, ਬਿਊਟੀ ਕੈਮਰਾ, ਮਿਊਜ਼ਿਕ ਪਲੇਅਰ, ਮਿਊਜ਼ਿਕ ਪਲੱਸ, ਵਾਲਿਊਮ ਬੂਸਟਰ, ਵੀਡੀਓ ਪਲੇਅਰ ਮੀਡੀਆ ਆਲ ਫਾਰਮੇਟਸ, ਵੀਵਾ ਵੀਡੀਓ ਐਡੀਟਰ, ਨਾਈਸ ਵੀਡੀਓ ਬਾਈਦੂ, ਐਪਲਾਕ ਅਤੇ ਐਸਟਰਾਕ੍ਰਾਫਟ ਸਣੇ ਹੋਰ ਸ਼ਾਮਲ ਹਨ।