Image default
ਅਪਰਾਧ

ਚੰਡੀਗੜ੍ਹ ਕਸਟਮ ਵਿਭਾਗ ਦੀ ਕਾਰਵਾਈ, ਏਅਰਪੋਰਟ ‘ਤੇ ਸੋਨੇ ਦੇ 12 ਬਿਸਕੁਟ ਫੜੇ, 2 ਯਾਤਰੀ ਗ੍ਰਿਫਤਾਰ

ਚੰਡੀਗੜ੍ਹ ਕਸਟਮ ਵਿਭਾਗ ਦੀ ਕਾਰਵਾਈ, ਏਅਰਪੋਰਟ ‘ਤੇ ਸੋਨੇ ਦੇ 12 ਬਿਸਕੁਟ ਫੜੇ, 2 ਯਾਤਰੀ ਗ੍ਰਿਫਤਾਰ

 

 

 

Advertisement

ਚੰਡੀਗੜ੍ਹ, 20 ਸਤੰਬਰ (ਡੇਲੀ ਪੋਸਟ ਪੰਜਾਬੀ)- ਚੰਡੀਗੜ੍ਹ ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ ‘ਤੇ ਸੋਨੇ ਦੇ 12 ਬਿਸਕੁਟ ਜ਼ਬਤ ਕੀਤੇ ਹਨ। ਇਹ ਸੋਨਾ ਦੁਬਈ ਤੋਂ ਇੰਡੀਗੋ ਦੀ ਫਲਾਈਟ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲਿਆਂਦਾ ਜਾ ਰਿਹਾ ਸੀ। ਬਰਾਮਦ ਸੋਨੇ ਦੀ ਭਾਰਤੀ ਬਾਜ਼ਾਰ ‘ਚ ਕੀਮਤ ਕਰੀਬ 83 ਲੱਖ ਰੁਪਏ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਕਸਟਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ 1.4 ਸੋਨਾ ਲਿਆ ਰਹੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ 12 ਬਿਸਕੁਟ ਬਰਾਮਦ ਹੋਏ ਹਨ। ਮੁਲਜ਼ਮ ਸੋਨਾ ਸਿਗਰਟ ਦੇ ਪੈਕਟਾਂ ਵਿੱਚ ਰੱਖ ਕੇ ਲਿਆ ਰਹੇ ਸਨ ਤਾਂ ਜੋ ਇਹ ਕਸਟਮ ਵਿਭਾਗ ਦੀ ਨਜ਼ਰ ਤੋਂ ਬਚ ਸਕੇ। ਪਰ ਕਸਟਮ ਵਿਭਾਗ ‘ਚ ਦੋਵਾਂ ਦੀ ਪ੍ਰੋਫਾਈਲ ਦੇਖਣ ‘ਤੇ ਇਹ 12 ਬਿਸਕੁਟ ਬਰਾਮਦ ਹੋਏ।

ਪੁਲਿਸ ਵੱਲੋਂ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਹ ਸੋਨਾ ਦੁਬਈ ਤੋਂ ਖਰੀਦਣ ਲਈ ਪੈਸੇ ਕਿੱਥੋਂ ਮਿਲੇ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਪਹਿਲਾਂ ਕਿੰਨੀ ਵਾਰ ਸੋਨਾ ਲੈ ਕੇ ਆਏ ਹਨ ? ਕੀ ਉਹ ਆਪਣਾ ਤਸਕਰੀ ਦਾ ਕੰਮ ਕਰਦੇ ਹਨ ਜਾਂ ਕਿਸੇ ਹੋਰ ਲਈ ਸੋਨਾ ਲਿਆ ਰਹੇ ਸਨ? ਦੱਸ ਦੇਈਏ ਕਿ ਚੰਡੀਗੜ੍ਹ ਏਅਰਪੋਰਟ ‘ਤੇ ਪਹਿਲਾਂ ਵੀ ਕਈ ਵਾਰ ਸੋਨਾ ਫੜਿਆ ਜਾ ਚੁੱਕਾ ਹੈ।

Advertisement

Related posts

ਮੋਗਾ ਦੀ ਵਿਧਾਇਕ ਖਿਲਾਫ ਅਦਾਲਤ ਨੇ ਕੱਢੇ ਗ਼ੈਰ ਜ਼ਮਾਨਤੀ ਵਾਰੰਟ

punjabdiary

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

punjabdiary

Transport Sector ਨੂੰ ਹੈ ਬਜਟ ਤੋਂ ਕਾਫੀ ਉਮੀਦਾਂ, ਮਿਲੇ ਸਪੈਸ਼ਲ ਸਟੇਟਸ ਦਾ ਦਰਜਾ: AIMTC

Balwinder hali

Leave a Comment