ਚੰਦਰਯਾਨ- 3 ਦੇ ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਰਿਕਾਰਡ ਕੀਤਾ ਭੂਚਾਲ, ILSA ਪੇਲੋਡ ਨੇ ਮਾਪੀ ਕੰਬਣੀ
ਨਵੀਂ ਦਿੱਲੀ, 1 ਸਤੰਬਰ (ਡੇਲੀ ਪੋਸਟ ਪੰਜਾਬੀ)- ਚੰਦਰਯਾਨ-3 ਦਾ ਲੈਂਡਰ ਤੇ ਰੋਵਰ ਚੰਦਰਮਾ ਦੇ ਦੱਖਣੀ ਪੋਲ ‘ਤੇ ਹੁਣ ਤੱਕ ਸਲਫਰ, ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਗਨੀਜ਼, ਸਿਲੀਕਾਨ ਤੇ ਆਕਸੀਜਨ ਦੀ ਮੌਜੂਦਗੀ ਦਾ ਪਤਾ ਲੱਗ ਚੁੱਕਿਆ ਹੈ । ਹਾਈਡ੍ਰੋਜਨ ਦੀ ਖੋਜ ਜਾਰੀ ਹੈ। 23 ਸਤੰਬਰ ਨੂੰ ਚੰਦਰਮਾ ‘ਤੇ ਲੈਂਡਿੰਗ ਦੇ ਬਾਅਦ ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਧਰਤੀ ‘ਤੇ ਰੋਜ਼ ਨਵੀਆਂ-ਨਵੀਆਂ ਜਾਣਕਾਰੀਆਂ ਭੇਜ ਰਹੇ ਹਨ।
31 ਅਗਸਤ ਨੂੰ ਇਸਰੋ ਨੇ ਦੱਸਿਆ ਕਿ ਚੰਦਰਯਾਨ-3 ਦੇ ਵਿਕਰਮ ਲੈਂਡਰ ‘ਤੇ ਲੱਗੇ ਇੰਸਟਰੂਮੈਂਟ ਆਫ਼ ਲੂਨਰ ਸਿਸਮਿਕ ਐਕਟੀਵਿਟੀ ਪੇਲੋਡ ਨੇ ਚੰਦਰਮਾ ਦੀ ਸਤ੍ਹਾ ‘ਤੇ ਭੂਚਾਲ ਦੀ ਕੁਦਰਤੀ ਘਟਨਾ ਨੂੰ ਰਿਕਾਰਡ ਕੀਤਾ ਹੈ। ਇਹ ਭੂਚਾਲ 26 ਅਗਸਤ ਨੂੰ ਆਇਆ ਸੀ। ਇਸਰੋ ਨੇ ਦੱਸਿਆ ਕਿ ਭੂਚਾਲ ਦੇ ਸਰੋਤ ਦੀ ਜਾਂਚ ਜਾਰੀ ਹੈ।
ਇਸਰੋ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਚੰਦਰਯਾਨ-3 ਦੇ ਲੈਂਡਰ ‘ਤੇ ਲੱਗਿਆ ILSA ਪੇਲੋਡ ਮਾਈਕ੍ਰੋ ਇਲੈਕਟ੍ਰੋ ਮਕੈਨੀਕਲ ਸਿਸਟਮਸ ਤਕਨਾਲੋਜੀ ‘ਤੇ ਅਧਾਰਿਤ ਹੈ। ਪਹਿਲੀ ਵਾਰ ਹੈ ਕਿ ਜਦੋਂ ਚੰਦਰਮਾ ਦੀ ਸਤ੍ਹਾ ‘ਤੇ ਅਜਿਹਾ ਇੰਸਟਰੂਮੈਂਟ ਭੇਜਿਆ ਗਿਆ ਹੈ। ਰੋਵਰ ਤੇ ਹੋਰ ਪੇਲੋਡ ਦੇ ਚੱਲਣ ਤੋਂ ਬਾਅਦ ਚੰਦਰਮਾ ‘ਤੇ ਹੋਣ ਵਾਲੇ ਕੰਬਣੀ ਨੂੰ ਇਸ ਇੰਸਟਰੂਮੈਂਟ ਨੇ ਰਿਕਾਰਡ ਕੀਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਇਸਰੋ ਨੇ ਰੋਵਰ ਪ੍ਰਗਿਆਨ ਦੀ ਇੱਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਉਹ ਸੁਰੱਖਿਅਤ ਢੰਗ ਨਾਲ ਚਲਦਾ ਹੈ ਤੇ ਚੰਗੀ ਤਰ੍ਹਾਂ ਰੋਟੇਸ਼ਨ ਕਰਦਾ ਦਿਖਾਈ ਦੇ ਰਿਹਾ ਹੈ। ਪ੍ਰਗਿਆਨ ਦੇ ਰੋਟੇਸ਼ਨ ਦੀ ਫੋਟੋ ਲੈਂਡਰ ਵਿਕਰਮ ਦੇ ਇਮੇਜਰ ਕੈਮਰੇ ਨੇ ਲਈ।