ਚੰਦਰੀਆਂ ਸਰਕਾਰਾਂ ਨੇ, ਬੁਢਾਪਾ ਦੇਸ਼ਾਂ ਚ ਤੇ ਪ੍ਰਦੇਸ਼ਾਂ ਵਿੱਚ ਰੋਲਤੀ ਜਵਾਨੀ
ਵਿਛੋੜਾ ਬੜੀ ਬੁਰੀ ਚੀਜ ਹੁੰਦੀ ਹੈ,ਜਿਹੜਾ ਅਕਹਿ ਅਤੇ ਅਸਹਿ ਹੁੰਦਾ ਹੈ।ਕਿਉਂਕਿ,ਵਿਛੋੜੇ ਦਾ ਦਰਦ ਬੜਾ ਬੁਰਾ ਹੁੰਦਾ ਹੈ।ਇਸ ਦਰਦ ਨੂੰ ਤਾਂ,ਉਹ ਵਿਅਕਤੀ ਹੀ ਸਮਝ ਸਕਦਾ ਹੈ,ਜਿਸਨੇ ਇਸ ਦਰਦ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੋਵੇ।ਇਹ ਦਰਦ ਭਾਵੇਂ ਔਲਾਦ ਅਤੇ ਮਾਪਿਆਂ ਦਾ ਹੋਵੇ।ਭੈਣ ਭਰਾ ਦਾ ਹੋਵੇ।ਪਤੀ ਪਤਨੀ ਦਾ ਹੋਵੇ।ਪ੍ਰੇਮੀ ਪ੍ਰੇਮਿਕਾ ਦਾ ਹੋਵੇ ਜਾਂ ਫਿਰ ਆਪਣੇ ਕਿਸੇ ਨਜਦੀਕੀ ਦਾ ਹੀ ਕਿਉਂ ਨਾ ਹੋਵੇ।ਪਰ ਇਸ ਦਰਦ ਨੂੰ ਝੱਲਣਾ ਬੜਾ ਔਖਾ ਹੁੰਦਾ ਹੈ।ਪਰ ਬੰਦੇ ਦੀਆਂ ਕੁੱਝ ਮਜਬੂਰੀਆਂ ਹੁੰਦੀਆਂ ਹਨ।ਜਿੰਨ੍ਹਾਂ ਦੇ ਸਦਕਾ,ਇਸ ਦਰਦ ਨੂੰ ਹਰ ਹਾਲਤ ਚ ਝੱਲਣਾ ਹੀ ਪੈਂਦਾ ਹੈ।ਇਸੇ ਲਈ ਤਾਂ,ਅਕਸਰ ਹੀ ਇਹ ਗੱਲ ਆਖੀ ਜਾਂਦੀ ਹੈ,ਕਿ,
ਮਜਬੂਰੀ ਕਾ ਨਾਮ,ਸ਼ੁਕਰੀਆ ਹੈ!
ਜੋ ਕਿ ਸੌ ਫੀ ਸਦੀ ਸੱਚ ਵੀ ਹੈ।
ਇਹ ਵੀ ਪੜ੍ਹੋ- ਗੱਦਿਆ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰਾਂ ਦੀ ਹੋਈ ਮੌਤ
ਬੇਸੱਕ,ਕੋਈ ਵੀ ਵਿਅਕਤੀ ਵਿਛੋੜੇ ਦੇ ਦਰਦ ਨੂੰ ਸਹਾਰ ਨਹੀਂ ਸਕਦਾ।ਪਰ ਕਈ ਵਾਰ,ਬੰਦੇ ਦੇ ਉੱਤੇ ਅਚਾਨਕ ਅਜਿਹੀ ਆਫਤ ਆ ਜਾਂਦੀ ਹੈ।ਜਿਸਦਾ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ ਅਤੇ ਬੰਦੇ ਨੂੰ ਮੱਲੋਮੱਲੀ,ਉਸ ਦਰਦ ਨੂੰ ਸਹਾਰਨਾ ਹੀ ਪੈਂਦਾ ਹੈ।ਕਿਉਂਕਿ,ਕੁਦਰਤ ਵੱਲੋਂ ਪਾਏ ਗਏ ਵਿਛੋੜੇ ਨੂੰ ਹਰ ਹਾਲਤ ਚ ਝੱਲਣਾ ਹੀ ਪੈਂਦਾ ਹੈ।ਪਰ ਕਈ ਵਾਰ,ਬੰਦੇ ਨੂੰ ਕਿਸੇ ਮਜਬੂਰੀ ਚ ਵੀ,ਇਸ ਵਿਛੋੜੇ ਦੇ ਦਰਦ ਨੂੰ ਸਹਿਣਾ ਪੈਂਦਾ ਹੈ।ਕਿਉਂਕਿ, ਮਜਬੂਰੀ ਦੇ ਅੱਗੇ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੁੰਦਾ।
ਬੇਸੱਕ,ਪ੍ਰਮਾਤਮਾ ਵੱਲੋਂ ਪਾਏ ਗਏ ਵਿਛੋੜੇ ਨੂੰ ਤਾਂ,ਬੰਦਾ ਰੱਬ ਦਾ ਭਾਣਾ ਮੰਨਕੇ ਸਬਰ ਕਰ ਲੈਂਦਾ ਹੈ।ਪਰ ਜਦੋਂ ਕਿਸੇ ਮਜਬੂਰੀ ਵੱਸ ਜਾਂ ਫਿਰ ਬੇਗਾਨਿਆਂ ਵੱਲੋਂ ਆਪਣਿਆਂ ਦਾ ਜਾਣ ਬੁੱਝਕੇ ਵਿਛੋੜਾ ਪਾ ਦਿੱਤਾ ਜਾਵੇ,ਤਾਂ ਉਸ ਵਿਛੋੜੇ ਨੂੰ ਝੱਲਣਾ ਬੜਾ ਔਖਾ ਹੁੰਦਾ ਹੈ।ਪਰ,
ਮਰਦਾ ਕੀ ਨਹੀਂ ਕਰਦਾ!
ਦੇ ਅਖਾਣ ਦੇ ਵਾਂਗ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੁੰਦਾ।ਇਸ ਲਈ,ਇੱਥੇ ਵੀ ਸਬਰ ਦਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ।
ਸਿਆਣੇ ਕਹਿੰਦੇ ਹਨ,ਕਿ,
ਜਹਾਂ ਦਾਣੇ,ਵਹਾਂ ਖਾਣੇ!
ਜਾਂ ਫਿਰ,
ਦਾਣਾ ਪਾਣੀ ਖਿੱਚ ਲਿਆਉਂਦਾ,ਕੌਣ ਕਿਸੇ ਦਾ ਖਾਂਦਾ ਏ!
ਇਹ ਵੀ ਪੜ੍ਹੋ- SL vs NZ ਵਿਚਕਾਰ 6 ਦਿਨਾਂ ਦਾ ਟੈਸਟ ਮੈਚ ਹੋਵੇਗਾ, ਜਾਣੋ ਕਿੱਥੇ ਅਤੇ ਕਿਵੇਂ ਤੁਸੀਂ ਭਾਰਤ ਵਿੱਚ ਲਾਈਵ ਮੈਚ ਦੇਖ ਸਕੋਗੇ।
ਦੇ ਅਨੁਸਾਰ ਪੇਟ ਦੀ ਭੁੱਖ,ਬੰਦੇ ਨੂੰ ਦੇਸ਼ਾਂ ਪ੍ਰਦੇਸਾਂ ਚ ਲੈ ਆਉਂਦੀ ਹੈ।ਬੇਸੱਕ,ਪੇਟ ਭਰਨ ਲਈ ਬੰਦੇ ਨੂੰ ਦੋ ਰੋਟੀਆਂ ਦੀ ਜਰੂਰਤ ਹੀ ਹੁੰਦੀ ਹੈ।ਪਰ ਆਪਣੀ ਜਿੰਦਗੀ ਨੂੰ ਵਧੀਆ ਤਰੀਕੇ ਨਾਲ ਗੁਜਾਰਨ ਅਤੇ ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ,ਬੰਦਾ ਆਪਣਿਆਂ ਤੋਂ ਹਜਾਰਾਂ ਮੀਲ ਦੂਰ ਚਲਿਆ ਜਾਂਦਾ ਹੈ ਅਤੇ ਉੱਥੇ ਦੁਸ਼ਵਾਰੀਆਂ ਨਾਲ ਦੋ ਚਾਰ ਵੀ ਹੁੰਦਾ ਹੈ।ਪਰ ਆਪਣੇ ਘਰ ਤੇ ਆਪਣਿਆਂ ਤੋਂ ਦੂਰ ਰਹਿ ਕੇ,ਇਹ ਸਭ ਕੁੱਝ ਤਾਂ ਝੱਲਣਾ ਹੀ ਪੈਂਦਾ ਹੈ।ਕਿਉਂਕਿ, ਹਰ ਚੀਜ ਬੰਦੇ ਦੇ ਆਪਣੇ ਹੱਥ ਵੱਸ ਥੋੜ੍ਹਾ ਹੁੰਦੀ ਹੈ।ਵੈਸੇ ਵੀ,
ਨਾਲੇ ਚੋਪੜੀਆਂ,ਨਾਲੇ ਦੋ ਦੋ!
ਹਰ ਕਿਸੇ ਦੇ ਨਸੀਬ ਚ ਥੋੜ੍ਹਾ ਹੁੰਦੀਆਂ ਹਨ।
ਇਸੇ ਕੜੀ ਦੇ ਤਹਿਤ,ਬੰਦਾ ਆਪਣੇ ਮਾਪਿਆਂ,ਭੈਣ ਭਰਾਵਾਂ,ਸਕੇ ਸਬੰਧੀਆਂ,ਧੀਆਂ ਪੁੱਤਰਾਂ ਅਤੇ ਪਤਨੀ/ਪਤੀ ਨੂੰ ਛੱਡਕੇ,ਰੋਜੀ ਰੋਟੀ ਅਤੇ ਚੰਗੀ ਜਿੰਦਗੀ ਦੀ ਤਲਾਸ਼ ਚ ਪ੍ਰਦੇਸ਼ਾਂ ਵਿੱਚ ਦਰ 2 ਤੇ ਭਟਕਦਾ ਹੈ।ਕਿਉਂਕਿ,ਉੱਥੇ ਪ੍ਰਦੇਸ਼ਾਂ ਚ ਕਿਹੜਾ ਆਪਣਾ ਕੋਈ ਸਕਾ ਸਬੰਧੀ ਹੁੰਦਾ ਹੈ,ਜਿਹੜਾ ਉਹਦੀ ਮੱਦਦ ਕਰੇ।ਵੈਸੇ ਵੀ ਲੱਖਾਂ ਰੁਪਿਆ ਖਰਚ ਕਰਕੇ,ਪ੍ਰਦੇਸ਼ਾਂ ਚ ਜਾ ਕੇ ਸਖਤ ਮਿਹਨਤ ਕਰਦਾ ਹੈ,ਤਾਂ ਕਿ,ਲੱਖਾਂ ਰੁਪਿਆਂ ਦਾ ਕਰਜ ਮੋੜ ਸਕੇ ਅਤੇ ਹੱਡ ਤੋੜਵੀਂ ਮਿਹਨਤ ਕਰਕੇ,ਆਪਣੇ ਸਕੇ ਸਬੰਧੀਆਂ ਦੀ ਜਿੰਦਗੀ ਨੂੰ ਸੁਧਾਰ ਸਕੇ।ਪਰ ਆਪਣਿਆਂ ਦੇ ਵਿਛੋੜੇ ਦਾ ਛੱਲ,ਉਹਨੂੰ ਦਿਨ ਰਾਤ ਸਤਾਉਂਦਾ ਹੈ।ਇੱਧਰ,ਉਹਦੇ ਮਾਪੇ ਅਤੇ ਸਕੇ ਸਬੰਧੀ,ਉਹਦੇ ਵਿਛੋੜੇ ਦੇ ਦਰਦ ਨੂੰ ਚੁੱਪਚਾਪ ਸਹੀ ਜਾਂਦੇ ਹਨ।ਕਿਉਂਕਿ,ਹੋਰ ਕੋਈ ਚਾਰਾ ਵੀ ਤਾਂ ਨਹੀਂ ਹੁੰਦਾ।ਉੱਧਰ ਪ੍ਰਦੇਸ਼ਾਂ ਚ ਗਏ ਧੀਆਂ ਪੁੱਤਰ,ਇਕੱਲਤਾ ਦਾ ਦਰਦ ਹੰਢਾਉਂਦੇ ਹਨ ਅਤੇ ਆਪਣੀ ਜਵਾਨੀ ਪ੍ਰਦੇਸ਼ਾਂ ਚ ਰੋਲ ਲੈਂਦੇ ਹਨ।ਇੱਧਰ, ਉਨ੍ਹਾਂ ਨੌਜਵਾਨ ਪੁੱਤਾਂ/ਧੀਆਂ ਦੇ ਮਾਪੇ ਉਨ੍ਹਾਂ ਦੇ ਵਿਛੋੜੇ ਚ ਆਪਣਾ ਬੁਢਾਪਾ ਰੋਲ ਲੈਂਦੇ ਹਨ।
ਇਹ ਵੀ ਪੜ੍ਹੋ- ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ‘ਤੇ
ਕਈ ਵਾਰ ਤਾਂ,ਹਾਲਾਤ ਇਹ ਬਣ ਜਾਂਦੇ ਹਨ,ਕਿ ਨੌਜਵਾਨ ਪੁੱਤਾਂ ਦੀ ਉਡੀਕ ਕਰਦਿਆਂ ਮਾਪੇ,ਪ੍ਰਲੋਕ ਸਿਧਾਰ ਜਾਂਦੇ ਹਨ ਅਤੇ ਪੁੱਤਰ ਧੀਆਂ, ਉਨ੍ਹਾਂ ਦੀਆਂ ਅੰਤਿਮ ਰਸਮਾਂ ਤੇ ਵੀ ਨਹੀਂ ਆ ਸਕਦੇ।ਇਹ ਪ੍ਰਦੇਸ਼ਾਂ ਚ ਗਏ,ਧੀਆਂ,ਪੁੱਤਰਾਂ ਅਤੇ ਦੇਸ਼ਾਂ ਚ ਵੱਸਦੇ ਮਾਪਿਆਂ ਦਾ ਸਭ ਤੋਂ ਵੱਡਾ ਦੁਖਾਂਤ ਹੈ।ਜਿਹੜੇ ਮਾਪੇ,ਲੱਖਾਂ ਰੁਪਿਆ ਖਰਚ ਕਰਕੇ,ਆਪਣੇ ਧੀਆਂ ਪੁੱਤਰਾਂ ਅਤੇ ਆਪਣੀ ਜੂਨ ਸੁਧਾਰਨ ਲਈ,ਆਪਣੇ ਬੱਚਿਆਂ ਨੂੰ ਪ੍ਰਦੇਸਾਂ ਚ ਤੋਰ ਦਿੰਦੇ ਹਨ।ਇੱਧਰ ਉਨ੍ਹਾਂ ਦੇ ਮਾਪਿਆਂ ਦਾ ਬੁਢਾਪਾ ਰੁਲ੍ਹ ਜਾਂਦਾ ਹੈ ਅਤੇ ਉੱਧਰ ਪ੍ਰਦੇਸ਼ਾਂ ਚ,ਉਨ੍ਹਾਂ ਦੇ ਧੀਆਂ ਪੁੱਤਰਾਂ ਦੀ ਜਵਾਨੀ ਰੁਲ੍ਹ ਜਾਂਦੀ ਹੈ।ਪਰ ਡਾਲਰਾਂ ਦਾ ਚਾਅ,ਉਨ੍ਹਾਂ ਨੂੰ ਛੇਤੀ ਦੇਸ਼ ਵੀ ਤਾਂ,ਨਹੀਂ ਮੁੜਨ ਦਿੰਦਾ।ਬੱਸ ਇਹੋ ਸੋਚਕੇ,ਕਿ ਕਦੇ ਤਾਂ ਦਿਨ ਫਿਰਨਗੇ,ਦੋਨੋਂ ਧਿਰਾਂ ਮਨ ਸਮਝਾਈ ਰੱਖਦੀਆਂ ਹਨ।
ਇਹ ਵੀ ਪੜ੍ਹੋ- Reliance Jio ਦਾ ਸਰਵਰ ਡਾਊਨ, ਲੋਕਾਂ ਨੇ ਕੰਪਨੀ ਨੂੰ ਕੀਤਾ ਟ੍ਰੋਲ, ਜਾਣੋ ਕਿਸਨੇ ਕੀ ਕਿਹਾ…
ਮੁੱਕਦੀ ਗੱਲ ਤਾਂ ਇਹ ਹੈ,ਕਿ ਬੇਸੱਕ ਮਿਹਨਤ ਮਜਦੂਰੀ ਕਰਨ ਲਈ,ਹਜਾਰਾਂ ਮੀਲ ਪ੍ਰਦੇਸਾਂ ਚ ਹੀ ਕਿਉਂ ਨਾ ਜਾਣਾ ਪਵੇ।ਪਰ ਜਿਹੜੀ ਇਸ ਕੰਮ ਲਈ,ਆਪਣਿਆਂ ਤੋਂ ਦੂਰ ਹੋ ਕੇ,ਰਿਸ਼ਤਿਆਂ ਦੀ ਬਲੀ ਦੇਣੀ ਪੈਂਦੀ ਹੈ।ਉਹ ਬੜੀ ਵੱਡੀ ਕੀਮਤ ਚੁਕਾਕਣੀ ਪੈਂਦੀ ਹੈ।ਅਗਰ ਕਿਸੇ ਨੂੰ ਆਪਣੇ ਹੀ ਦੇਸ਼ ਚ ਰੁਜਗਾਰ ਮਿਲੇ ਜਾਵੇ,ਤਾਂ ਕੀਹਦਾ ਦਿਲ ਪ੍ਰਦੇਸਾਂ ਚ ਰੁਲ੍ਹਣ ਅਤੇ ਆਪਣਿਆਂ ਤੋਂ ਦੂਰ ਹੋਣ ਨੂੰ ਕਰਦਾ ਹੈ।ਇਹਦੇ ਲਈ,ਜਿੱਥੇ ਲੋਕ ਵੀ ਕਿਸੇ ਹੱਦ ਤੱਕ ਜਿੰਮੇਵਾਰ ਹਨ।ਉੱਥੇ ਸਮੇਂ ਦੀਆਂ ਸਰਕਾਰਾਂ ਵੀ,ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ।ਸੋ ਸਮੇਂ ਦੀਆਂ ਸਰਕਾਰਾਂ ਨੂੰ,ਇਸ ਤਰੀਕੇ ਦੇ ਕਾਨੂੰਨ ਬਨਾਉਣੇ ਚਾਹੀਦੇ ਹਨ,ਜਿੰਨ੍ਹਾਂ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜਗਾਰ ਮਿਲ ਸਕੇ।ਫਿਰ ਨਾ ਹੀ ਕਿਸੇ ਨੌਜਵਾਨ ਨੂੰ ਪ੍ਰਦੇਸਾਂ ਚ ਜਾ ਕੇ ਰੁਲ੍ਹਣਾ ਪਵੇ ਅਤੇ ਨਾ ਹੀ ਇੱਧਰ ਉਨ੍ਹਾਂ ਦੇ ਮਾਪਿਆਂ ਦਾ ਬੁਢਾਪਾ ਹੀ ਰੁਲ੍ਹੇ।ਵੈਸੇ ਵੀ ਆਪਣੇ ਦੇਸ਼ ਚ ਰੁਜਗਾਰ ਦੇ ਵਸੀਲੇ ਪੈਦਾ ਕਰਕੇ,ਬੇਸੁਮਾਰ ਧਨ ਦੌਲਤ ਅਤੇ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਦੇਸ਼ ਨੂੰ ਤਰੱਕੀ ਦੇ ਰਾਹਾਂ ਤੇ ਤੋਰਿਆ ਜਾ ਸਕਦਾ ਹੈ।
ਪੇਸ਼ਕਾਰੀ — ਬਲਜੀਤ ਹੁਸੈਨਪੁਰਾ
ਸੁਬੇਗ ਸਿੰਘ,ਸੰਗਰੂਰ
93169 10402
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।