Image default
ਤਾਜਾ ਖਬਰਾਂ

ਚੰਨੀ ਸਰਕਾਰ ਦੇ 36 ਹਜਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਐਲਾਨ ਤੋਂ ਘਟਾ ਕੇ 35 ਹਜਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਐਲਾਨ ਮਾਨ ਸਰਕਾਰ ਵੱਲੋਂ ਕਿਸ ਡਾਟੇ ਅਧਾਰਿਤ ਕੀਤਾ,ਆਊਟ ਸੋਰਸ਼ ਕਾਮਿਆਂ ਦਾ ਡਾਟਾ ਕਿਸ ਮੋਡਲ ਤੇ ਹੋਵੇਗਾ ਅੱਪ ਲੋਡ :-ਲੁਬਾਣਾ -ਰਾਣਵਾਂ

ਪ੍ਰੈਸ ਨੋਟ
ਚੰਨੀ ਸਰਕਾਰ ਦੇ 36 ਹਜਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਐਲਾਨ ਤੋਂ ਘਟਾ ਕੇ 35 ਹਜਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਐਲਾਨ ਮਾਨ ਸਰਕਾਰ ਵੱਲੋਂ ਕਿਸ ਡਾਟੇ ਅਧਾਰਿਤ ਕੀਤਾ,ਆਊਟ ਸੋਰਸ਼ ਕਾਮਿਆਂ ਦਾ ਡਾਟਾ ਕਿਸ ਮੋਡਲ ਤੇ ਹੋਵੇਗਾ ਅੱਪ ਲੋਡ :-ਲੁਬਾਣਾ -ਰਾਣਵਾਂ

ਚੰਡੀਗੜ੍ਹ : 25 ਅਪ੍ਰੈਲ – ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵਿਧਾਨ ਚੋਣਾਂਂ ਤੋਂ ਬਾਅਦ ਗੱਦੀ ਸੰਭਾਲਦਿਆਂ ਹੀ ਐਲਾਨ ਕੀਤਾ ਸੀ, ਕਿ 35 ਹਜ਼ਾਰ ਕੱਚੇ,ਠੇਕਾ ਅਤੇ ਆਉਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ,ਕੁੱਝ ਦਿਨ ਪਹਿਲਾਂ ਕੰਟਰੈਕਟ ਅਤੇ ਆਉਟ ਸੋਰਸ਼ ਮੁਲਾਜ਼ਮਾਂ ਦੀਆਂ ਸੇਵਾਵਾਂ 31-03-2023 ਤੱਕ ਚਾਲੂ ਰੱਖਣ ਦੇ ਆਦੇਸ਼ ਕੀਤੇ ਗਏ,ਹੁਣ 24 ਅਪ੍ਰੈਲ 2022 ਨੂੰ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ(ਪੀ ਪੀ -3 ਸਾਖਾ) ਵੱਲੋਂ ਨੋਟੀਫਿਕੇਸ਼ਨ ਕਰਦਿਆਂ ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਦੀ ਗਿਣਤੀ ਸਬੰਧੀ ਸੈਕਸੈਂਡ/ਨਾਨ ਸੈਂਕਸੈਂਡ ਅਸਾਮੀਆਂ ਵਿਰੁੱਧ ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਦਾ ਸਾਲ ਵਾਈਜ ਡਾਟਾ ਇਕੱਠਾ ਕੀਤਾ ਜਾਵੇਗਾ ਅਤੇ ਇਹ ਡਾਟਾ IHRMS ਦੇ module ਤੇ ਅੱਪ ਲੋਡ ਕਰਨ ਦੇ ਆਦੇਸ਼ ਕੀਤੇ ਗਏ ਹਨ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ,ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਸੀਨੀ:ਮੀਤ ਪ੍ਰਧਾਨ ਜਸਵਿੰਦਰ ਉੱਘੀ,ਜਨਰਲ ਸਕੱਤਰ ਬਲਜਿੰਦਰ ਸਿੰਘ, ਅਤੇ ਵਿੱਤ ਸਕੱਤਰ ਚੰਦਨ ਸਿੰਘ ਚੰਡੀਗੜ੍ਹ ਨੇ ਇਸ ਨੋਟੀਫਿਕੇਸ਼ਨ ਪ੍ਰਤੀ ਪ੍ਰਤੀਕਰਮ ਦਿੰਦਿਆਂ ਕਿਹਾ ਹੈ,ਮਾਨ ਸਰਕਾਰ ਵੱਲੋਂ ਚੋਣਾਂ ਦੌਰਾਨ ਹਰ ਤਰ੍ਹਾਂ ਦੇ ਕੱਚੇ,ਠੇਕਾ ਅਤੇ ਆਉਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਅਮਲਾਂ ਤੋਂ ਦੂਰੀ ਵਧਾਉਂਦਾ ਲੱਗ ਰਿਹਾ ਹੈ ਕਿਉਂਕਿ ਇਹੀ ਡਾਟਾ ਪਹਿਲਾਂ ਅਕਾਲੀ,ਬੀ ਜੇ ਪੀ ਗਠਜੋੜ ਦੀ ਸਰਕਾਰ,ਫਿਰ ਕੈਪਟਨ ਦੀ ਅਗਵਾਈ ਚ ਕਾਂਗਰਸ ਸਰਕਾਰ ਚ ਬ੍ਰਹਮਹਿੰਦਰਾ ਕਮੇਟੀ,ਫਿਰ ਮਨਪ੍ਰੀਤ ਬਾਦਲ ਦੀ ਅਗਵਾਈ ਚ ਬਣੀ ਕਮੇਟੀ ਕਰਦੀ, ਰਹੀ ਹੈ,ਇਸੇ ਅਧਾਰਤ ਚੰਨੀ ਸਰਕਾਰ ਵੱਲੋਂ 36 ਹਜ਼ਾਰ ਕਾਮਿਆਂ ਨੂੰ ਪੱਕਾ ਕਰਨ ਦੇ ਐਲਾਨ ਕੀਤੇ ਗਏ,ਹੁਣ ਭਗਵੰਤ ਮਾਨ ਜੀ ਅਗਵਾਈ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ 36 ਹਜਾਰ ਕਾਮਿਆਂ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਫਿਰ 31 ਮਾਰਚ 2023 ਤੱਕ ਠੇਕਾ ਅਤੇ ਆਊਟ ਸੋਰਸਿੰਗ ਕਾਮਿਆਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਡਾਟਾ ਇਕੱਤਰ ਕਰਨ ਲਈ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ,ਸਾਥੀ ਲੁਬਾਣਾ ਅਤੇ ਰਾਣਵਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਚੰਨੀ ਸਰਕਾਰ ਤੋਂ ਇੱਕ ਹਜਾਰ ਘਟਾ ਕੇ 35 ਹਜਾਰ ਕਾਮਿਆਂ ਪੱਕਾ ਕਰਨ ਦਾ ਐਲਾਨ ਕਿਸ ਡਾਟੇ ਦੇ ਅਧਾਰ ਤੇ ਕੀਤਾ ਗਿਆ ਸੀ, ਹੁਣ ਕੀ ਗਰੰਟੀ ਹੈ ਇਹ ਚਾਰ ਮੈਂਬਰੀ ਕਮੇਟੀ ਪੰਜ ਦਿਨਾਂ ਚ ਠੀਕ ਡਾਟਾ ਇਕੱਤਰ ਕਰੇਗੀ,,? ਇਸ ਨੋਟੀਫਿਕੇਸ਼ਨ ਵਿੱਚ ਵੱਡੀ ਪੱਧਰ ਤੇ ਸੇਵਾਵਾਂ ਨਿਭਾ ਰਹੇ ਆਉਟ ਸੋਰਸ ਕਾਮਿਆਂ ਦਾ ਡਾਟਾ ਕਿਸ ਮੋਡਲ ਤੇ ਅੱਪ ਲੋੜ ਕਰਨਾ ਹੈ ਕੋਈ ਜਿਕਰ ਨਹੀਂ ਕੀਤਾ ਗਿਆ,ਆਗੂਆਂ ਕਿਹਾ ਕਿ ਫੂਡ ਗ੍ਰੇਨ ਇਜੰਸੀਆਂ ਵਿੱਚ ਤਾਂ ਆਉਟ ਸੋਰਸ਼ ਸਕਿਉਰਟੀ ਗਾਰਡਾਂ ਦੀਆਂ ਸਿਰਫ ਮਹੀਨੇ ਦੀ ਕੁੱਲ ਹਾਜਰੀਆਂ ਦੀ ਗਿਣਤੀ ਹੀ ਮੁੱਖ ਦਫਤਰ ਭੇਜ ਕੇ ਦਿਹਾੜੀਆਂ ਦੀ ਉਜ਼ਰਤ ਕੰਪਨੀਆਂ ਵੱਲੋਂ ਪ੍ਰਾਪਤ ਕੀਤੀ ਜਾਂਦੀ ਹੈ, ਕੰਮ ਕਰਦੇ ਵਰਕਰ ਦਾ ਨਾਮ ਤਾਂ ਰਸਤੇ ਵਿੱਚ ਰਹਿ ਜਾਂਦਾ ਹੈ ਫਿਰ 10-12 ਸਾਲ ਤੋਂ ਡਿਊਟੀ ਕਰਦੇ ਅਜਿਹੇ ਕਰਮਚਾਰੀਆਂ ਦਾ ਡਾਟਾ ਕਿਵੇਂ ਇਕੱਤਰ ਹੋਵੇਗਾ,ਕੰਪਨੀਆਂ ਵੱਲੋਂ ਕਰਮਚਾਰੀਆਂ ਦਾ ਈਪੀਐਫ ਵੀ ਅੱਪ ਡੇਟ ਨਹੀਂ ਕੀਤਾ ਜਾਂਦਾ ਇਸ ਲਈ ਇਹ ਕਮੇਟੀ ਵੀ ਪਹਿਲੀਆਂ ਕਮੇਟੀਆਂ ਵਾਂਗ ਪੱਕੇ ਕਰਨ ਦੀ ਵਿਜਾਏ ਲਟਕਾਊ ਕਮੇਟੀ ਹੀ ਸਾਬਤ ਨਾ ਹੋ ਜੇ ਮਾਨ ਸਰਕਾਰ ਇਸ ਸਾਰੇ ਮਾਮਲੇ ਨੂੰ ਧਿਆਨ ਚ ਰੱਖ ਕੇ ਕੀਤੇ ਵਾਅਦੇ ਮੁਤਾਬਕ ਜਲਦੀ ਕਰਮਚਾਰੀਆਂ ਨੂੰ ਪੱਕਾ ਕਰੇ।

ਜਾਰੀ ਕਰਤਾ: ਰਣਜੀਤ ਸਿੰਘ ਰਾਣਵਾਂ ਮੋਬਾ:94631-67295

Advertisement

Related posts

ਵਿੱਤ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਕਰਮਚਾਰੀਆਂ ’ਤੇ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਮਨਜ਼ੂਰੀ : ਹਰਪਾਲ ਚੀਮਾ

punjabdiary

Breaking- LPG ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ

punjabdiary

Breaking- ਡੇਰੇ ਨੂੰ ਚਾਰੇ ਪਾਸੇ ਤੋਂ ਪੁਲਿਸ ਮੁਲਾਜ਼ਮਾ ਨੇ ਪਾਇਆ ਘੇਰਾ

punjabdiary

Leave a Comment