ਛੇਤੀ-ਛੇਤੀ ਨਿਬੇੜ ਲਓ ਜ਼ਰੂਰੀ ਕੰਮ, ਮਈ ਮਹੀਨੇ ‘ਚ ਇੰਨੇ ਦਿਨ ਬੈਂਕ ਰਹਿਣਗੇ ਬੰਦ
ਦਿੱਲੀ, 1 ਮਈ (ਡੇਲੀ ਪੋਸਟ ਪੰਜਾਬੀ)- ਅੱਜ ਤੋਂ ਮਈ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਇਸ ਮਹੀਨੇ ਬੈਂਕਾਂ ਵਿੱਚ 14 ਦਿਨ ਕੰਮਕਾਜ ਨਹੀਂ ਹੋਵੇਗਾ। ਦੇਸ਼ ਵਿੱਚ ਕਈ ਕਾਰਨਾਂ ਕਰ ਕੇ ਵੱਖ-ਵੱਖ ਥਾਵਾਂ ‘ਤੇ 8 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਤੋਂ ਇਲਾਵਾ 4 ਐਤਵਾਰ ਤੇ 2 ਸ਼ਨੀਵਾਰ ਨੂੰ ਵੀ ਬੈਂਕਾਂ ਵਿੱਚ ਛੁੱਟੀ ਰਹੇਗੀ। ਮਈ ਮਹੀਨੇ ਦੀ ਸ਼ੁਰੂਆਤ ਹੀ ਛੁੱਟੀ ਦੇ ਨਾਲ ਹੋ ਰਹੀ ਹੈ।
RBI ਵਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਅਨੁਸਾਰ, ਮਈ ਵਿੱਚ ਕੁੱਲ 14 ਦਿਨ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ। ਇਸ ਵਿਚ 2 ਦਿਨ ਸ਼ਨੀਵਾਰ ਤੇ 4 ਐਤਵਾਰ ਆਉਣ ਕਾਰਨ 6 ਦਿਨ ਬੈਂਕਾਂ ‘ਚ ਛੁੱਟੀ ਰਹੇਗੀ। RBI ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਹ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਹਨ। ਇਹ ਸਾਰੀਆਂ ਛੁੱਟੀਆਂ ਸਾਰੇ ਰਾਜਾਂ ਵਿੱਚ ਲਾਗੂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਕਾਰਨ ਚੋਣ ਖੇਤਰ ਵਿੱਚ ਵੋਟਾਂ ਵਾਲੇ ਦਿਨ ਬੈਂਕ ਬੰਦ ਰਹਿਣਗੇ।
ਬੈਂਕਾਂ ਦੀਆਂ ਛੁੱਟੀਆਂ ਦੀ ਪੂਰੀ ਸੂਚੀ:
1 ਮਈ: ਮਹਾਰਾਸ਼ਟਰ ਦਿਵਸ/ਮਈ ਦਿਵਸ
5 ਮਈ: ਐਤਵਾਰ
7 ਮਈ: ਲੋਕ ਸਭਾ ਚੋਣਾਂ
8 ਮਈ: ਰਾਬਿੰਦਰਨਾਥ ਟੈਗੋਰ ਜਯੰਤੀ
10 ਮਈ: ਬਸਵ ਜਯੰਤੀ/ਅਕਸ਼ੈ ਤ੍ਰਿਤੀਆ
11 ਮਈ: ਦੂਜਾ ਸ਼ਨੀਵਾਰ
12 ਮਈ: ਐਤਵਾਰ
13 ਮਈ: ਲੋਕ ਸਭਾ ਚੋਣਾਂ
16 ਮਈ: ਰਾਜ ਦਿਵਸ, ਸਿੱਕਮ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
ਮਈ 19: ਐਤਵਾਰ
20 ਮਈ: ਲੋਕ ਸਭਾ ਚੋਣਾਂ
23 ਮਈ: ਬੁੱਧ ਪੂਰਨਿਮਾ
25 ਮਈ: ਚੌਥਾ ਸ਼ਨੀਵਾਰ
26 ਮਈ: ਐਤਵਾਰ