ਛੇਹਰਟਾ ਵਿਚ ਦਿਹਾੜੀ ਮਜਦੂਰ ਦੇ ਘਰ ਰਾਤ ਡਿੱਗੀ ਅਸਮਾਨੀ ਬਿਜਲੀ
ਜੰਡਿਆਲਾ ਗੁਰੂ 28 ਫਰਵਰੀ ( ਪਿੰਕੂ ਆਨੰਦ, ਸੰਜੀਵ ਸੂਰੀ) :- ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਚੌਕੀ ਅਧੀਨ ਆਉਦੇ ਬਿਮਲਾ ਕਲੋਨੀ ਦਾ ਸੈ ਜਿਥੇ ਰਾਤ ਦੋ ਵਜੇ ਇਕ ਕਿਰਾਏ ਤੇ ਰਹਿੰਦੇ ਦਿਹਾੜੀ ਮਜਦੂਰ ਦੇ ਘਰ ਅਸਮਾਨੀ ਬਿਜਲੀ ਡਿਗਣ ਨਾਲ ਡੇਢ ਲਖ ਦਾ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਹੈ।ਜਿਸ ਸੰਬਧੀ ਗਲਬਾਤ ਕਰਦਿਆਂ ਦਿਹਾੜੀ ਮਜਦੂਰ ਦੀ ਪਤਨੀ ਅਤੇ ਗੁਆਂਢੀਆਂ ਨੇ ਦਸਿਆ ਕਿ ਰਾਤ ਅਸੀ ਸੁਤੇ ਹੋਏ ਸਾ ਤੇ ਰਾਤ ਤਕਰੀਬਨ ਦੋ ਵਜੇ ਨਾਲ ਖੁੱਲੀ ਖਿੜਕੀ ਵਿਚੌ ਅਸਮਾਨੀ ਬਿਜਲੀ ਡਿਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਜਿਸ ਵਿਚ ਐਲ ਈ ਡੀ, ਫਰਿੱਜ, ਕਪੜੇ, ਗੈਸੀ ਚੁਲਾ ਅਤੇ ਕਪੜੇ ਦੇ ਨਾਲ ਨਾਲ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਰਾਤ ਫਾਇਰ ਬ੍ਰਿਗੇਡ ਵਲੌ ਪਹੁੰਚ ਅਗ ਤੇ ਕਾਬੂ ਪਾਇਆ ਗਿਆ ਹੈ ਅਗੇ ਹੀ ਸਾਡੀ ਮਾਲੀ ਹਾਲਤ ਖਰਾਬ ਹੈ ਜਿਸਦੇ ਚਲਦੇ ਅਸੀਂ ਸਰਕਾਰ ਕੌਲੌ ਮੁਆਵਜਾ ਦੀ ਮੰਗ ਕਰਦੇ ਹਾ।ਉਧਰ ਮੌਕੇ ਤੇ ਪਹੁੰਚੇ ਛੇਹਰਟਾ ਚੌਕੀ ਇੰਚਾਰਜ ਰੂਪ ਲਾਲ ਨੈ ਦਸਿਆ ਕਿ ਰਾਤ ਦੀ ਵਜੇ ਇਸ ਹਾਦਸੇ ਵਿਚ ਅਸਮਾਨੀ ਬਿਜਲੀ ਡਿਗਣ ਕਾਰਨ ਪਰਿਵਾਰ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਤੌ ਬਚਾਅ ਹੈ।