ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ
ਮੁਹਾਲੀ, 19 ਸਤੰਬਰ (ਰੋਜਾਨਾ ਸਪੋਕਸਮੈਨ)- ਜਗਤਾਰ ਸਿੰਘ ਹਵਾਰਾ ਦੀ ਐਫਆਈਆਰ 187 /2005 ਅਧੀਨ ਚੰਡੀਗੜ੍ਹ ਕੋਰਟ ਵਿਚ ਮੰਡੋਲੀ ਜੇਲ੍ਹ ਦਿੱਲੀ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਹੋਈ। ਜਿਸ ‘ਚ 2 ਗਵਾਹੀਆਂ ਹੋਈਆਂ ਹਨ। ਜਿਸ ਦੀ ਅਗਲੀ ਤਰੀਕ 10/10/2023 ਪਈ ਹੈ ਵਕੀਲ ਦੇ ਤੌਰ ‘ਤੇ ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਜਸਵਿੰਦਰ ਸਿੰਘ ਰਾਜਪੁਰਾ ਕੋਰਟ ‘ਚ ਹਾਜ਼ਰ ਸਨ।
ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਦੀ ਦੂਜੇ ਕੇਸ ਵਿਚ ਵੀ ਅੱਜ ਹੀ ਸੁਣਵਾਈ ਹੋਈ। ਇਸ ਕੇਸ ਦੀ ਐਫਆਈਆਰ 144/2005 ਸੀ। ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਂਹੀ ਸਾਹਿਬਜਾਦਾ ਅਜੀਤ ਸਿੰਘ ਨਗਰ ਕੋਰਟ ‘ਚ ਹੋਈ , ਜਿਸ ਵਿੱਚ ਕੇਸ ਦੇ ਮੁਤੱਲਕ ਅਗਲੀ ਤਰੀਕ ‘ਤੇ ਸਾਰੇ ਗਵਾਹਾਂ ਨੂੰ ਸੱਦਿਆ ਗਿਆ ਹੈ।
ਇਸ ਕੇਸ ਵਿਚ ਵਕੀਲ ਦੇ ਤੌਰ ਤੇ ਗੁਰਸ਼ਰਨ ਸਿੰਘ ਧਾਲੀਵਾਲ , ਜਸਪਾਲ ਸਿੰਘ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਇੰਦਰਵੀਰ ਸਿੰਘ ਪੇਸ਼ ਹੋਏ। ਇਸ ਕੇਸ ਦੀ ਅਗਲੀ ਤਰੀਕ 12/10/2023 ਪਈ ਹੈ।
ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਦੇ ਸਾਰੇ ਕੇਸ ਫਾਸਟ ਟ੍ਰੈਕ ਰਾਹੀਂ ਚਲਾਏ ਜਾ ਰਹੇ ਹਨ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਕੌਮੀ ਇਨਸਾਫ਼ ਮੋਰਚੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਸਮੂਹ ਬੰਦੀ ਸਿੰਘਾਂ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਲਦ ਤੋਂ ਜਲਦ ਰਿਹਾ ਕਰਵਾਇਆ ਜਾਵੇ।