ਜਗਦੀਸ਼ ਟਾਈਟਲਰ ਦਾ ਪੇਸ਼ੀ ਦੌਰਾਨ ਜ਼ਬਰਦਸਤ ਵਿਰੋਧ, ਕਤਲੇਆਮ ਦੇ ਪੀੜਤਾਂ ਨੇ ਕੀਤੀ ਨਾਅਰੇਬਾਜ਼ੀ
ਨਵੀਂ ਦਿੱਲੀ, 7 ਜੁਲਾਈ (ਏਬੀਪੀ ਸਾਂਝਾ)- 1984 ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖਿਲਾਫ਼ ਦਾ ਅੱਜ ਦਿੱਲੀ ਵਿੱਚ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਇਹ ਵਿਰੋਧ 1984 ਦੇ ਦੰਗਾ ਪੀੜਤਾਂ ਦੇ ਕੀਤਾ ਹੈ। ਦਰਅਸਲ 1984 ਸਿੱਖ ਕਤੇਲਆਮ ਮਾਮਲੇ ਵਿੱਚ ਅੱਜ ਜਗਦੀਸ਼ ਟਾਈਟਲਰ ਦੀ ਰਾਊਜ਼ ਐਵੇਨਿਊ ਕੋਰਟ ‘ਚ ਪੇਸ਼ੀ ਸੀ ਜਿਸ ਦੌਰਾਨ ਅਦਾਲਤ ਦੇ ਬਾਹਰ ਦੰਗਾ ਪੀੜਤ ਪਹਿਲਾਂ ਹੀ ਪਹੁੰਚ ਗਏ ਸਨ।
ਜਦੋਂ ਟਾਈਟਲਰ ਪੇਸ਼ੀ ਦੇ ਲਈ ਅਦਾਲਤ ਨੂੰ ਆਉਂਦਾ ਹੈ ਤਾਂ ਉਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਿੱਖ ਕਤੇਲਆਮ ਮਾਮਲੇ ਵਿੱਚ ਸੀਬੀਆਈ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਰਾਊਜ਼ ਐਵੇਨਿਊ ਅਦਾਲਤ ਵਿੱਚ ਸੁਣਵਾਈ ਹੋਈ। ਜਿਸ ਦੌਰਾਨ ਰਾਊਜ਼ ਐਵੇਨਿਊ ਕਰੋਟ ਨੇ 1984 ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖਿਲਾਫ਼ ਦਾਇਰ ਚਾਰਜਸ਼ੀਟ ‘ਤੇ ਨੋਟਿਸ ਨਹੀਂ ਗਿਆ।
ਅਦਾਲਤ ਨੇ ਕਾਰਵਾਈ ਦੌਰਾਨ ਕਿਹਾ ਕਿ ਕੜਕੜਡੂਮਾ ਅਦਾਲਤ ਤੋਂ ਲਿਆਂਦੇ ਸਾਰੇ ਰਿਕਾਰਡ ਪੜ੍ਹਨ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਸੁਣਵਾਈ ਕੀਤੀ ਜਾਵੇਗੀ ਅਤੇ ਰਿਕਾਰਡ ਪੜ੍ਹਨ ਤੋਂ ਬਾਅਦ ਹੀ ਨੋਟਿਸ ਸਬੰਧੀ ਫੈਸਲਾ ਲਿਆ ਜਾਵੇਗਾ।
ਓਧਰ ਸੀਬੀਆਈ ਨੇ ਕੋਰਟ ਵਿੱਚ ਮੰਗ ਕੀਤੀ ਕਿ ਜਗਦੀਸ਼ ਟਾਈਟਲਰ ਖਿਲਾਫ਼ ਸੰਮਨ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ ਇਸ ਕੇਸ ਵਿੱਚ ਹਾਲੇ ਹੋਰ ਗਵਾਹਾਂ ਨੂੰ ਸ਼ਾਮਲ ਕੀਤਾ ਜਾਣਾ ਹੈ। ਇਹ ਗਵਾਹ ਉਹ ਪੁਲਿਸ ਕਰਮੀ ਹਨ ਜੋ ਦੰਗਿਆ ਦੌਰਾਨ ਉੱਥੇ ਮੌਜੂਦ ਸਨ। ਸੀਬੀਆਈ ਨੇ ਦੱਸਿਆ ਕਿ ਇਹਨਾਂ ਦੇ ਪੁਲਿਸ ਕਰਮੀਆਂ ਦੇ ਗਵਾਹਾਂ ਵਜੋਂ ਨਾਮ ਪੁਰਾਣੇ ਰਿਕਾਰਡ ਵਿੱਚ ਨਹੀਂ ਹੈ। ਹੁਣ ਇਸ ਮਾਮਲੇ ‘ਤੇ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ।