Image default
ਤਾਜਾ ਖਬਰਾਂ

ਜਥੇਦਾਰ ਦੇ ਆਦੇਸ਼ ਉੱਤੇ ਅਮਲ ਕਰਦਿਆਂ ਸ਼੍ਰੋਮਣੀ ਕਮੇਟੀ ਪੀਟੀਸੀ ਵੱਲੋਂ ਗੁਰਬਾਣੀ ਦਾ ਪ੍ਰਸਾਰਣ ਤਰੁੰਤ ਬੰਦ ਕਰੇ: ਕੇਂਦਰੀ ਸਿੰਘ ਸਭਾ

ਜਥੇਦਾਰ ਦੇ ਆਦੇਸ਼ ਉੱਤੇ ਅਮਲ ਕਰਦਿਆਂ ਸ਼੍ਰੋਮਣੀ ਕਮੇਟੀ ਪੀਟੀਸੀ ਵੱਲੋਂ ਗੁਰਬਾਣੀ ਦਾ ਪ੍ਰਸਾਰਣ ਤਰੁੰਤ ਬੰਦ ਕਰੇ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 31 ਮਾਰਚ (2022) ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਉੱਤੇ ਅਮਲ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਟੀਸੀ ਨੈੱਟਵਰਕ ਰਾਹੀਂ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਤਰੁੰਤ ਬੰਦ ਕਰੇ। ਇਸ ਆਦੇਸ਼ ਨੂੰ ਪੀਟੀਸੀ ਅਦਾਰੇ ਉੱਤੇ ਲੱਗੇ ਸੰਗੀਨ ਦੋਸ਼ਾਂ ਅਤੇ ਪੁਲਿਸ ਐਫ.ਆਈ.ਆਰ ਉੱਤੇ ਪਰਦਾ-ਪੋਸ਼ੀ ਕਰਨ ਲਈ ਅਤੇ ਸਮਾਂ ਲੰਘਾਉਣ ਲਈ ਨਾ ਵਰਤਿਆਂ ਜਾਵੇ। ਅਸੀਂ ਜਥੇਦਾਰ ਸਾਹਿਬ ਮੁੜ ਅਪੀਲ ਕਰਦੇ ਹਾਂ ਕਿ ਉਹ ਪੀਟੀਸੀ ਨੈੱਟਵਰਕ ਨੂੰ ਤਰੁੰਤ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੱਢਕੇ, ਗੁਰਬਾਣੀ ਪ੍ਰਸਾਰਣ ਦਾ ਵੱਖਰਾਂ ਇੰਤਜਾਮ ਕੀਤਾ ਜਾਵੇ। ਸਿੱਖ ਧਰਮ ਵਿੱਚ ‘ਸ਼ਬਦ’ ਦੀ ਵੱਡੀ ਮਹੱਤਤਾਂ ਹੈ ਅਤੇ ਜਥੇਦਾਰ ਆਪਣੇ ਸ਼ਬਦਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੇ ਆਦੇਸ਼ ਉੱਤੇ ਪਹਿਰਾ ਦੇਣ। ਦੂਜੇ ਪਾਸੇ, ਪੀਟੀਸੀ ਦੇ ਅਜ਼ਾਰੇਦਾਰੀ, ਆਪਹੁਦਰੀਆਂ ਅਤੇ ਬੇਅਦਬੀਆਂ ਉੱਤੇ ਸ਼੍ਰੋਮਣੀ ਕਮੇਟੀ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਮੈਂਬਰ ਕਹਿ ਰਹੇ ਹਨ ਕਿ ਉਹ ਪੀਟੀਸੀ ਨਾਲ ਅਗਲੇ ਸਾਲ ਤੱਕ ਕਮੇਟੀ ਨਾਲ ਸਮਝੌਤੇ ਹੋਣ ਕਰਕੇ, ਇਸ ਚੈਨਲ ਵੱਲੋਂ ਪ੍ਰਸਾਰਣ ਤਰੁੰਤ ਬੰਦ ਨਹੀਂ ਕੀਤਾ ਜਾ ਸਕਦਾ। ਪਰ ਸੰਗਤ ਦੇ ਦਬਾਅ ਹੇਠ ਕਮੇਟੀ ਨੂੰ ਤਰੁੰਤ ਬੰਦ ਕਰਨਾ ਪਵੇਗਾ ਜਿਵੇਂ ਕਿਸਾਨ ਮੋਰਚੇ ਦੇ ਵੱਧਦੇ ਪਰੈਸ਼ਰ ਥੱਲੇ ਮੋਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਪਾਸ ਕੀਤੇ ਕਾਰਪੋਰੇਟ-ਪੱਖੀ ਖੇਤੀ ਕਾਨੂੰਨ ਰੱਦ ਕਰਨੇ ਪਏ ਸਨ। ਕਮੇਟੀ ਦੇ ਪ੍ਰਧਾਨ ਅਡੈਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀਂ ਬੇਤੁਕਾਂ ਬਿਆਨ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਚਲਾਉਣ ਉੱਤੇ 200 ਕਰੋੜ ਰੁਪਏ ਦਾ ਖਰਚਾ ਆਉਂਦਾ ਹੈ ਅਤੇ ਕਮੇਟੀ ਘਾਟੇ ਵਿੱਚ ਚੱਲ ਰਹੀ ਹੈ। ਪਰ ਨਵੇਂ ਚੈਨਲ ਦੀ ਅਪਲਿੰਕਿੰਗ ਅਤੇ ਡਾਉਨ ਲਿਕਿੰਗ ਅਤੇ ਦੂਸਰੇ ਨੈੱਟਵਰਕ ਤਿਆਰ ਕਰਨ ਉੱਤੇ 20 ਕਰੋੜ੍ਹ ਤੋਂ ਵੱਧ ਖਰਚ ਨਹੀਂ ਆਉਂਦਾ। ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਅੰਦਰੋਂ ਗੁਰਬਾਣੀ ਨੂੰ ਰੀਕਾਰਡ ਕਰਕੇ, ਇਸ ਫੀਡ ਨੂੰ ਸਿੱਖ ਮਰਿਆਦਾ ਵਾਲੇ ਸਾਰੇ ਚੈਨਲਾਂ ਨੂੰ ਮੁਫਤ ਦੇ ਦਿੱਤਾ ਜਾਵੇ। ਕਮੇਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਧਰਮ ਪ੍ਰਚਾਰ ਅਤੇ ਪ੍ਰਸਾਰ ਦਾ ਵੱਡਾ ਜ਼ਰੀਆਂ ਉਸਦਾ ਆਪਣਾ ਟੀਵੀ ਨੈੱਟਵਰਕ ਹੀ ਹੋਵੇਗਾ। ਇਸ ਲਈ ਕਮੇਟੀ ਆਪਣਾ ਟੀਵੀ ਨੈੱਟਵਰਕ ਖੜ੍ਹਾ ਕਰਕੇ ਨੈਤਿਕ ਜ਼ਿੰਮੇਵਾਰੀ ਤੋਂ ਉਹ ਦੌੜ ਨਹੀਂ ਸਕਦੀ। ਅਸੀਂ ਕਮੇਟੀ ਦੇ ਪ੍ਰਧਾਨ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰ-ਪ੍ਰਚਾਰ ਕਰਨ ਦੀ ਗੱਲ ਆਨੰਦਪੁਰ ਸਾਹਿਬ ਮਤੇ ਦਾ ਅਹਿਮ ਮੁੱਦਾ ਸੀ। ਇਸ ਮਤੇ ਉੱਤੇ ਲੱਗਿਆਂ ਧਰਮਯੁੱਧ ਮੋਰਚੇ ਵਿੱਚੋਂ ਹੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਹੋਇਆ। ਉਸ ਦੌਰ ਦੇ ਦੁਖਾਂਤਮਈ ਘਟਨਾਵਾਂ ਨੂੰ ਪੀਟੀਸੀ ਅਦਾਰੇ ਦੀਆਂ ਬੇਨਿਯਮੀਆਂ ਅਤੇ ਬੇਅਦਬੀਆਂ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093

Related posts

Breaking- ਜਿਲਾ ਵਿਕਾਸ ਕੁਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ (ਦਿਸ਼ਾ) ਦੀ ਮੀਟਿੰਗ ਹੋਈ

punjabdiary

Breaking- ਜੇਕਰ ਅਧਿਆਪਕ ਹੀ ਨਸ਼ਾ ਵੇਚਣ ਲੱਗ ਜਾਣ ਤਾਂ, ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ

punjabdiary

Breaking- ਪਿਛਲੇ ਸਾਲਾਂ ਨਾਲੋਂ ਇਸ ਵਾਰ ਕਿਸਾਨ ਭਰਾਵਾਂ ਨੇ ਘੱਟ ਪਰਾਲੀ ਸਾੜੀ, ਮੈਨੂੰ ਖੁਸ਼ੀ ਹੈ – ਖੇਤੀਬਾੜੀ ਮੰਤਰੀ

punjabdiary

Leave a Comment