ਜਨਤਕ ਸਥਾਨ ਤੇ ਤੰਬਾਕੂਨੋਸ਼ੀ ਕਰਨ ਤੇ ਮੌਕੇ ਤੇ ਹੋਵੇਗਾ ਜ਼ੁਰਮਾਨਾ
ਤੰਬਾਕੂ ਉਤਪਾਦਾਂ ਨੂੰ ਸਰਕਾਰੀ ਦਫਤਰਾਂ ਦੇ ਅੰਦਰ ਲਿਜਾਣ ਦੀ ਮਨਾਹੀ
ਬਲਾਕ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ਭਰ ‘ਚ ਲਾਗੂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਨੂੰ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ,ਸਾਰੀਆਂ ਸਰਕਾਰੀ ਇਮਾਰਤਾਂ-ਦਫਤਰਾਂ ਆਦਿ ਨੂੰ ਤੰਬਾਕੂਨੋਸ਼ੀ ਰਹਿਤ ਘੋਸ਼ਿਤ ਕਰਨ ਅਤੇ ‘ਤੰਬਾਕੂਨੋਸ਼ੀ ਰਹਿਤ ਖੇਤਰ” ਦੇ ਬੋਰਡ ਪ੍ਰਦਰਸ਼ਿਤ ਕਰਨ ਸਬੰਧੀ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸਮੇਂ-ਸਮੇਂ ਅਪੀਲ ਕੀਤੀ ਜਾਂਦੀ ਹੈ।ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਜ਼ਿਲਾ ਨੋਡਲ ਫਸਰ ਡਾ.ਪੁਸ਼ਪਿੰਦਰ ਸਿੰਘ ਕੂਕਾ ਦੀ ਯੋਗ ਅਗਵਾਈ ਹੇਠ ਚਲਾਣ ਗਤੀਵਿਧੀਆਂ ਤੇਜ ਕਰਨ,ਲੋਕਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ,ਸੰਸਥਾਵਾਂ ਅਤੇ ਦਫਤਰਾਂ ਨੂੰ ਤੰਬਾਕੂ ਮੁਕਤ ਸੰਸਥਾਵਾਂ ਘੋਸ਼ਿਤ ਕਰਨ ਸਬੰਧੀ ਹੈਲਥ ਸੁਪਰਵਾਈਜ਼ਰਾਂ ਅਤੇ ਹੈਲਥ ਵਰਕਰਾਂ ਦੀਆਂ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ।ਤੰਬਾਕੁਨੋਸ਼ੀ ਮੁਕਤ ਘੋਸ਼ਿਤ ਹੋਏ ਪਿੰਡਾਂ ਦਾ ਦੌਰਾ ਕਰਨ ਅਤੇ ਕੋਟਪਾ ਐਕਟ ਦੀ ਧਾਰਾ-4 ਅਤੇ ਧਾਰਾ-6 ਅਧੀਨ ਜਨਤਕ ਸਥਾਨਾਂ ਜਿਵੇਂ ਬੱਸ ਸਟੈਂਡ,ਰੇਲਵੇ ਸਟੇਸ਼ਨ,ਬੈਂਕ,ਬਜ਼ਾਰ,ਪਾਰਕ ਅਤੇ ਹੋਟਲ-ਢਾਬਿਆਂ ਅਦਿ ਵਿੱਚ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਣ ਕੱਟਣ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਤੰਬਾਕੂ ਦੀ ਵਿਕਰੀ ਬੰਦ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਬਲਾਕ ਜੰਡ ਸਾਹਿਬ ਦਾ ਤੰਬਾਕੂ ਮੁਕਤ ਮੁਹਿੰਮ ‘ਚ ਅਹਿਮ ਯੋਗਦਾਨ ਹੈ,ਬਲਾਕ ਦੇ 35 ਪਿੰਡ ਤੰਬਾਕੂਨੋਸ਼ੀ ਰਹਿਤ ਘੋਸ਼ਿਤ ਹੋ ਚੁੱਕੇ ਹਨ ਜਿੰਨਾਂ ਵੱਲੋਂ ਤੰਬਾਕੂ ਵਿਰੋਧੀ ਪੰਚਾਇਤੀ ਮਤਾ ਪਾਸ ਕਰਕੇ ਵਿਭਾਗ ਨੂੰ ਸੌਪਿਆਂ ਗਿਆ ਹੈ।ਇਹ ਬਹੁਤ ਮਾਨ ਦੀ ਗੱਲ ਹੈ ਕਿ ਇਹਨਾਂ ਪਿੰਡਾਂ ਦੇ ਬਾਹਰ ਤੰਬਾਕੂਨੋਸ਼ੀ ਰਹਿਤ ਪਿੰਡ ‘ਚ ਜੀ ਆਇਆਂ ਨੂੰ ਦੇ ਬੋਰਡ ਵੀ ਲਗਾਏ ਗਏ ਹਨ।ਉਨ੍ਹਾਂ ਆਮ ਜਨਤਾ,ਦੁਕਾਨਦਾਰਾਂ ਸਮਾਜਸੇਵੀ ਸੰਸਥਾਵਾਂ,ਵਿਦਿਅਕ ਅਦਾਰਿਆ ਅਤੇ ਦੂਸਰੇ ਵਿਭਾਗਾਂ ਨੂੰ ਇਸ ਮੁਹਿੰਮ ‘ਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਡਾ.ਪ੍ਰਭਦੀਪ ਸਿੰਘ ਚਾਵਲਾ,ਬਲਾਕ ਨੋਡਲ ਅਫਸਰ ।
ਜਨਤਕ ਸਥਾਨ ਤੇ ਤੰਬਾਕੂਨੋਸ਼ੀ ਕਰਨ ਤੇ ਮੌਕੇ ਤੇ ਹੋਵੇਗਾ ਜ਼ੁਰਮਾਨਾ
next post