ਜਲੰਧਰ ‘ਚ STF ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋ.ਇਨ ਸਣੇ ਦੋ ਨ.ਸ਼ਾ ਤਸਕਰ ਗ੍ਰਿਫਤਾਰ
ਜਲੰਧਰ, 14 ਨਵੰਬਰ (ਡੇਲੀ ਪੋਸਟ ਪੰਜਾਬੀ)- ਜਲੰਧਰ ਵਿਚ ਐੱਸਟੀਐੱਫ ਦੀ ਟੀਮ ਨੇ 12 ਦਿਨ ਵਿਚ ਦੂਜੀ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਦੀ ਹੈਰੋਇਨ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਐੱਸਟੀਐੱਫ ਦੀ ਟੀਮ ਨੇ ਜਲੰਧਰ ਦੇ ਨਾਮਦੇਵ ਚੌਕ ਕੋਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਸੀ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਗੁਰੂ ਨਾਨਕਪੁਰਾ ਵਾਸੀ ਅਵਿਨਾਸ਼ ਕੁਮਾਰ ਤੇ ਅਜੀਤ ਨਗਰ ਵਾਸੀ ਵੀਰੂ ਕਲਿਆਣਾ ਵਜੋਂ ਹੋਈ ਹੈ।ਐੱਸਟੀਐੱਫ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਹੈਰੋਇਨ ਦੀ ਸਪਲਾਈ ਕਰਨ ਲਈ ਨਿਕਲੇ ਹਨ। ਸੂਚਨਾ ਦੇ ਆਧਾਰ ‘ਤੇ ਲਾਡੋਵਾਲੀ ਰੋਡ ‘ਤੇ ਨਾਕਾਬੰਦੀ ਕਰਕੇ ਇਕ ਬਲੈਰੋ ਗੱਡੀ ਨੂੰ ਰੋਕਿਆ ਗਿਆ।
ਗੱਡੀ ਤੋਂ ਹੇਠਾਂ ਉਤਰੇ ਨੌਜਵਾਨ ਤੋਂ ਪੁੱਛਗਿਛ ਕੀਤੀ ਜਾ ਰਹੀ ਸੀ ਕਿ ਦੂਜਾ ਨੌਜਵਾਨ ਗੱਡੀ ਭੱਜ ਕੇ ਫਰਾਰ ਹੋ ਗਿਆ। ਐੱਸਟੀਐੱਫ ਦੀ ਟੀਮ ਨੇ ਮੁਲਜ਼ਮ ਦਾ ਪਿੱਛਾ ਕਰਕੇ ਉੁਸ ਨੂੰ ਬੱਸ ਸਟੈਂਡ ‘ਤੇ ਜਾ ਕੇ ਕਾਬੂ ਕਰ ਲਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਢਾਈ ਕਰੋੜ ਦੀ ਹੈਰੋਇਨ ਮਿਲੀ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਦੇ ਸਬੰਧ ਸ਼ਹਿਰ ਦੇ ਕਈ ਨਸ਼ਾ ਤਸਕਰਾਂ ਨਾਲ ਸਨ। ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈਕੇ ਪੁੱਛਗਿਛ ਕੀਤੀ ਜਾ ਜਾਵੇਗੀ। ਇਸ ਦੇ ਬਾਅਦ ਨਸ਼ਾ ਤਸਕਰੀ ਦੀ ਨਾਲ ਜੁੜੇ ਹੋਰ ਵਿਅਕਤੀ ਦੀ ਵੀ ਗ੍ਰਿਫਤਾਰੀ ਕੀਤੀ ਜਾਵੇਗੀ।