Image default
About us

ਜਲੰਧਰ ਪਹੁੰਚੇ CM ਭਗਵੰਤ ਮਾਨ, 560 ਸਬ ਇੰਸਪੈਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ

ਜਲੰਧਰ ਪਹੁੰਚੇ CM ਭਗਵੰਤ ਮਾਨ, 560 ਸਬ ਇੰਸਪੈਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ

 

 

 

Advertisement

 

ਜਲੰਧਰ, 9 ਸਤੰਬਰ (ਡੇਲੀ ਪੋਸਟ ਪੰਜਾਬੀ)- ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ ਹੈੱਡਕੁਆਰਟਰ ਵਿਖੇ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 560 ਨਵੇਂ ਨਿਯੁਕਤ ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਦੀ ਭਰਤੀ ਪ੍ਰਕਿਰਿਆ ਪਿਛਲੇ ਸਾਲ ਅਗਸਤ ਮਹੀਨੇ ਸ਼ੁਰੂ ਕੀਤੀ ਗਈ ਸੀ। ਜ਼ਿਲ੍ਹਾ ਪੁਲਿਸ ਵਿੱਚ 81 ਸਬ-ਇੰਸਪੈਕਟਰ, 85 ਆਰਮਡ ਪੁਲਿਸ, 257 ਇਨਵੈਸਟੀਗੇਸ਼ਨ SI ਅਤੇ 84 ਇੰਟੈਲੀਜੈਂਸ ਕਾਡਰ ਦੇ ਉਮੀਦਵਾਰ ਸ਼ਾਮਲ ਹਨ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਅਜਿਹੇ ਦਿਨ ਕਦੇ ਨਹੀਂ ਆਏ ਜਦੋਂ ਬਿਨਾਂ ਪੈਸੇ ਅਤੇ ਸਿਫ਼ਾਰਸ਼ ਦੇ ਨੌਕਰੀ ਮਿਲ ਜਾਵੇ। ਪਰ ਹੁਣ ਪ੍ਰਤਿਭਾ ਚਲੀ ਹੈ, ਪੈਨ ਚਲਿਆ ਹੈ। ਜੋ ਟੈਸਟ ਪਾਸ ਕਰ ਗਿਆ ਉਹ ਪੁਲਿਸ ਪਰਿਵਾਰ ਦਾ ਹਿੱਸਾ ਬਣ ਗਿਆ। ਮਾਨ ਨੇ ਕਿਹਾ ਕਿ ਅਸੀਂ ਚੰਗੇ ਕੈਪਟਨ ਬਣਾ ਰਹੇ ਹਾਂ। ਉਨ੍ਹਾਂ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਤੁਸੀਂ ਟੀਮ ਚੁਣੋ, ਮੈਨੂੰ ਨਤੀਜੇ ਚਾਹੀਦੇ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 1700 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ। 2,75000 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸੜਕ ਸੁਰੱਖਿਆ ਬਲ ਰੱਖਣ ਵਾਲਾ ਪਹਿਲਾ ਸੂਬਾ ਹੋਵੇਗਾ। SSF ਨਾਲ ਅਸੀਂ ਹਰ ਸਾਲ 2500 ਲੋਕਾਂ ਦੀ ਜਾਨ ਬਚਾਉਣ ਦੇ ਯੋਗ ਹੋਵਾਂਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਕੁੱਲ ਗਿਣਤੀ 35,848 ਹੋ ਗਈ ਹੈ।

Advertisement

Related posts

ਰਾਜਕੁਮਾਰ ਵੇਰਕਾ ਨੇ BJP ਛੱਡਣ ਦਾ ਕੀਤਾ ਐਲਾਨ, ਦਿੱਲੀ ਪਹੁੰਚ ਮੁੜ ਕਾਂਗਰਸ ‘ਚ ਹੋਣਗੇ ਸ਼ਾਮਿਲ

punjabdiary

‘ਦੂਜੇ ਸੂਬਿਆਂ ‘ਚ ਖਰੀਦਦਾਰੀ ਕਰਨ ‘ਤੇ ਵੀ ਭਰੇਗਾ ਪੰਜਾਬ ਦਾ ਖਜ਼ਾਨਾ, ਕੋਡ 03 ਦੀ ਕਰੋ ਵਰਤੋਂ’ : ਵਿੱਤ ਮੰਤਰੀ

punjabdiary

How to know when you should drop the asking price on your home

Balwinder hali

Leave a Comment