ਜਲੰਧਰ ਵਾਸੀਆਂ ਲਈ ਜ਼ਰੂਰ ਖਬਰ, PM ਮੋਦੀ ਦੀ ਰੈਲੀ ਕਾਰਨ ਟ੍ਰੈਫਿਕ ਡਾਇਵਰਟ, ਜਾਣੋ ਕੀ ਹੋਵੇਗਾ ਰੂਟ ਪਲਾਨ
ਜਲੰਧਰ, 23 ਮਈ (ਰੋਜਾਨਾ ਸਪੋਕਸਮੈਨ)- 24 ਮਈ ਨੂੰ ਜਲੰਧਰ ‘ਚ ਹੋਣ ਜਾ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਮੱਦੇਨਜ਼ਰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਟਰੈਫਿਕ ਨੂੰ ਡਾਇਵਰਟ ਕਰ ਦਿਤਾ ਗਿਆ ਹੈ, ਜਿਸ ਕਾਰਨ ਅੰਮ੍ਰਿਤਸਰ ਤੋਂ ਲੁਧਿਆਣਾ, ਲੁਧਿਆਣਾ ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਨੂੰ ਜਾਣ ਵਾਲੇ ਵਾਹਨਾਂ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿੱਚ ਪੀ.ਐਮ ਨਰਿੰਦਰ ਮੋਦੀ ਦੀ ਰੈਲੀ ਰੱਖੀ ਗਈ ਹੈ, ਵੀ.ਵੀ.ਆਈ.ਪੀਜ਼ ਦੀ ਆਮਦ ਨੂੰ ਮੁੱਖ ਰੱਖਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭਾਰੀ ਅਤੇ ਵਪਾਰਕ ਵਾਹਨਾਂ ਦੇ ਰੂਟ ਮੋੜ ਦਿੱਤੇ ਹਨ। ਸੁਰੱਖਿਆ ਕਾਰਨਾਂ ਕਰਕੇ ਇਹ ਡਾਇਵਰਸ਼ਨ ਦੁਪਹਿਰ 3:00 ਵਜੇ ਤੋਂ ਸ਼ਾਮ 7:00 ਵਜੇ ਤੱਕ ਰਹੇਗਾ।
ਰੂਟ ਯੋਜਨਾ
ਅੰਮ੍ਰਿਤਸਰ ਤੋਂ ਲੁਧਿਆਣਾ
ਡਾਇਵਰਸ਼ਨ ਰੂਟ: ਸੁਭਾਨਪੁਰ → ਕਪੂਰਥਲਾ → ਕਾਲਾ ਸੰਘਿਆਂ → ਨੂਰ ਮਹਿਲ → ਫਿਲੌਰ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਲੁਧਿਆਣਾ ਤੋਂ ਅੰਮ੍ਰਿਤਸਰ
ਫਗਵਾੜਾ → ਮੇਹਟੀਆਣਾ → ਹੁਸ਼ਿਆਰਪੁਰ → ਟਾਂਡਾ → ਬੇਗੋਵਾਲ → ਨਡਾਲਾ → ਸੁਭਾਨਪੁਰ
ਲੁਧਿਆਣਾ ਤੋਂ ਹਿਮਾਚਲ ਪ੍ਰਦੇਸ਼/ਪਠਾਨਕੋਟ
ਫਗਵਾੜਾ → ਮੇਹਟੀਆਣਾ → ਹੁਸ਼ਿਆਰਪੁਰ → ਟਾਂਡਾ