Image default
About us

ਜ਼ਿਲ੍ਹਾ ਫਰੀਦਕੋਟ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਰਮੇਸ਼ ਲਾਲ ਦਾ ਅੰਤਿਮ ਸਸਕਾਰ

ਜ਼ਿਲ੍ਹਾ ਫਰੀਦਕੋਟ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਰਮੇਸ਼ ਲਾਲ ਦਾ ਅੰਤਿਮ ਸਸਕਾਰ

 

 

 

Advertisement

ਫਰੀਦਕੋਟ, 21 ਅਗਸਤ (ਪੰਜਾਬ ਡਾਇਰੀ)- ਲੇਹ-ਲਦਾਖ ‘ਚ ਹਾਦਸੇ ‘ਚ ਸ਼ਹੀਦ ਹੋਏ ਨਾਇਬ ਸੂਬੇਦਾਰ ਰਮੇਸ਼ ਲਾਲ ਦਾ ਅੱਜ ਅੰਤਿਮ ਸਸਕਾਰ ਕਰ ਦਿਤਾ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਵਿਖੇ ਕੀਤਾ ਗਿਆ। ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿਤੀ ਗਈ। ਸ਼ਹੀਦ ਰਮੇਸ਼ ਨੂੰ ਉਨ੍ਹਾਂ ਦੇ ਸਪੁੱਤਰ ਨੇ ਅਗਨੀ ਦਿਤੀ।

ਸਸਕਾਰ ਮੌਕੇ ਸ਼ਹੀਦ ਰਮੇਸ਼ ਦੀ ਪਤਨੀ ਗੀਤਾ, ਦੋਵੇਂ ਬੱਚੇ, ਸਹੁਰੇ ਤੇ ਰਿਸ਼ਤੇਦਾਰ ਮੌਜੂਦ ਸਨ। ਇਸ ਦੇ ਨਾਲ ਹੀ ਪੂਰਾ ਪਿੰਡ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਵਿਖੇ ਇਕੱਠਾ ਹੋਇਆ। ਇਸ ਦੌਰਾਨ ਲੋਕਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਦੇ ਨਾਲ ਹੀ ਸ਼ਹੀਦ ਜਵਾਨ ਅਮਰ ਰਹੇ ਦੇ ਨਾਅਰੇ ਵੀ ਲਗਾਏ।

ਸ਼ਹੀਦ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ਨੀਵਾਰ ਦੇਰ ਸ਼ਾਮ ਫੁੱਲਾਂ ਨਾਲ ਸਜਾਏ ਟਰੱਕ ‘ਚ ਫੌਜ ਦੇ ਜਵਾਨ ਪਿੰਡ ਪਹੁੰਚੇ। ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਅਤੇ ਜ਼ਿਲ੍ਹੇ ਦੇ ਲੋਕ ਵੀ ਅੰਤਿਮ ਦਰਸ਼ਨਾਂ ਲਈ ਪੁੱਜੇ। ਜਿਉਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਘਰ ਦੇ ਅੰਦਰ ਆਈ ਤਾਂ ਪਤਨੀ ਗੀਤਾ ਦੇਵੀ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਦਾ ਵੀ ਰੋ- ਰੋ ਬੁਰਾ ਹਾਲ ਹੋ ਗਿਆ।

Advertisement

Related posts

WhatsAp ‘ਤੇ ਭੇਜੇ ਜਾਣ ਤੋਂ 15 ਮਿੰਟ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ, ਜਾਰੀ ਹੋਇਆ ਨਵਾਂ ਫੀਚਰ

punjabdiary

Breaking- 7 ਦਸੰਬਰ ਨੂੰ ਮਨਾਇਆ ਜਾਵੇਗਾ ਹਥਿਆਰਬੰਦ ਸੈਨਾ ਝੰਡਾ ਦਿਵਸ – ਡਾ. ਰੂਹੀ ਦੁੱਗ

punjabdiary

ਪੰਜਾਬ ਦੇ 2950 ਪਿੰਡਾਂ ‘ਚ ਗੰਦੇ ਪਾਣੀ ਦੇ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 140.25 ਕਰੋੜ ਰੁਪਏ ਜਾਰੀ: ਜਿੰਪਾ

punjabdiary

Leave a Comment