Image default
ਤਾਜਾ ਖਬਰਾਂ

ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਸ.ਹਰਬੀਰ ਸਿੰਘ ਵੱਲੋਂ ਕਣਕ/ਝੋਨੇ ਦੀ ਢੋਆ- ਢੋਆਈ ਸਬੰਧੀ ਆਦੇਸ਼ ਜਾਰੀ

ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਸ.ਹਰਬੀਰ ਸਿੰਘ ਵੱਲੋਂ ਕਣਕ/ਝੋਨੇ ਦੀ ਢੋਆ- ਢੋਆਈ ਸਬੰਧੀ ਆਦੇਸ਼ ਜਾਰੀ
ਇਹ ਹੁਕਮ 30-04-2022 ਤੱਕ ਲਾਗੂ ਰਹਿਣਗੇ
ਫਰੀਦਕੋਟ, 14 ਮਾਰਚ – (ਗੁਰਮੀਤ ਸਿੰਘ ਬਰਾੜ) ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਸ.ਹਰਬੀਰ ਸਿੰਘ, ਆਈ.ਏ.ਐਸ ਨੇ ਜ਼ਿਲ੍ਹੇ ਵਿੱਚ ਕਣਕ ਦੇ ਸੀਜਨ ਨੂੰ ਮੁੱਖ ਰੱਖਦਿਆਂ ਐਫ.ਸੀ.ਆਈ ਦੇ ਗੁਦਾਮਾਂ ਵਿੱਚ ਪਈ ਪੁਰਾਣੀ ਕਣਕ/ਝੋਨੇ ਆਦਿ ਦੀ ਲਿਫਟਿੰਗ ਜਲਦ ਮੁਕੰਮਲ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਸ.ਹਰਬੀਰ ਸਿੰਘ ਨੇ ਦੱਸਿਆ ਕਿ ਐਫ.ਸੀ.ਆਈ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਕਣਕ/ਝੋਨੇ ਦੀ ਢੋਆ-ਢੁਆਈ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਉਪਰੋਕਤ ਕਾਰਨ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕਣਕ ਦੇ ਸੀਜਨ ਦੌਰਾਨ ਕਣਕ ਦੀ ਸਟੋਰੇਜ਼ ਆਦਿ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਸ.ਹਰਬੀਰ ਸਿੰਘ ਨੇ ਸੀ.ਆਰ.ਪੀ.ਸੀ., 1973 ਦੀ ਧਾਰਾ 144 ਅਧੀਨ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਰੀਦਕੋਟ ਵਿੱਚ ਕਿਸੇ ਵੀ ਅਣਅਧਿਕਾਰਤ ਵਿਅਕਤੀ (ਡੀ.ਐਮ ਐਫ ਸੀ ਆਈ ਦੀ ਮਨਜ਼ੂਰੀ ਤੋਂ ਬਿਨਾਂ) ਨੂੰ ਐਫ ਸੀ ਆਈ ਦੇ ਕੰਮਕਾਜ ਨਾਲ ਸਬੰਧਤ ਹੋਰ ਗੋਦਾਮਾਂ/ਪਲਿੰਥਾਂ, ਰੇਲਵੇ ਹੈੱਡਾਂ ਅਤੇ ਇਸਦੇ ਅਧਿਕਾਰਤ ਖੇਤਰਾਂ ਅਤੇ ਅਨਾਜ ਲਈ ਵਰਤੇ ਜਾ ਰਹੇ ਪ੍ਰਾਈਵੇਟ ਤੋਲ ਕੰਡਿਆਂ ਵਿੱਚ ਦਾਖਲ ਹੋਣ ਜਾਂ ਬਾਹਰ ਇਕੱਠੇ ਹੋਣ ਤੇ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ।ਹੁਕਮਾਂ ਅਨੁਸਾਰ ਅਣਅਧਿਕਾਰਤ ਲੋਕਾਂ ਨੂੰ ਐਫਸੀਆਈ ਦੇ ਅਨਾਜ ਦੇ ਰੈਕ ਨੂੰ ਲੋਡ ਕਰਨ ਤੋਂ ਰੋਕਣ ਦੀ ਵੀ ਮਨਾਹੀ ਹੈ।। ਇਹਨਾਂ ਹੁਕਮਾਂ ਦੀ ਕੋਈ ਵੀ ਉਲੰਘਣਾ ਭਾਰਤੀ ਦੰਡ ਸੰਘਤਾ (ਆਈ.ਪੀ.ਸੀ.), 1860 ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਸਜ਼ਾਯੋਗ ਹੋਵੇਗੀ। ਇਹ ਹੁਕਮ 30-04-2022 ਤੱਕ ਲਾਗੂ ਰਹਿਣਗੇ।

Related posts

ਪੰਜਾਬ ’ਚ ਰੋਜ਼ਾਨਾ ਪੌਣੇ 4 ਲੱਖ ਮਹਿਲਾਵਾਂ ਲੈ ਰਹੀਆਂ ਹਨ ਮੁਫ਼ਤ ਬੱਸ ਸਫ਼ਰ ਦਾ ਲਾਹਾ

punjabdiary

ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸ਼ੋਕ ਮੀਟਿੰਗ ਆਯੋਜਿਤ ਕੀਤੀ ਗਈ : ਢੋਸੀਵਾਲ

punjabdiary

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਚੋਣ ਕਰਵਾਈ ਗਈ, ਸ਼ੀਲਾ ਰਾਣੀ ਤੱਲੇਵਾਲਾ ਬਣੀ ਜ਼ਿਲਾ ਪ੍ਰਧਾਨ

punjabdiary

Leave a Comment