Image default
About us

ਜਾਅਲੀ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਵਧਾਨ! ਪੁਲਿਸ ਨੇ ਜਾਰੀ ਕੀਤੀ ਸੂਚੀ; ਇੰਝ ਬਣਾਉਂਦੇ ਨੇ ਲੋਕਾਂ ਨੂੰ ਸ਼ਿਕਾਰ

ਜਾਅਲੀ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਵਧਾਨ! ਪੁਲਿਸ ਨੇ ਜਾਰੀ ਕੀਤੀ ਸੂਚੀ; ਇੰਝ ਬਣਾਉਂਦੇ ਨੇ ਲੋਕਾਂ ਨੂੰ ਸ਼ਿਕਾਰ

 

 

 

Advertisement

ਪਠਾਨਕੋਟ, 2 ਸਤੰਬਰ (ਰੋਜਾਨਾ ਸਪੋਕਸਮੈਨ)- ਜ਼ਿਲ੍ਹਾ ਪੁਲਿਸ ਵਲੋਂ ਲੜਕੀਆਂ ਦੇ ਨਾਂਅ ਤੋਂ ਬਣਾਏ ਗਏ ਜਾਅਲੀ ਸੋਸ਼ਲ ਮੀਡੀਆ ਅਕਾਊਂਟਸ ਦੀ ਸੂਚੀ ਜਾਰੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹੋਣ ਕਾਰਨ ਇਹ ਇਲਾਕਾ ਕਾਫੀ ਸੰਵੇਦਨਸ਼ੀਲ ਹੈ। ਦੇਸ਼ ਦੇ ਨੌਜਵਾਨਾਂ ਨੂੰ ਅਸ਼ਲੀਲ ਵੀਡੀਉ ਅਤੇ ਹੋਰ ਜਾਅਲਸਾਜ਼ੀ ਵਿਚ ਫਸਾ ਕੇ ਏਜੰਸੀਆਂ ਉਨ੍ਹਾਂ ਨੂੰ ਅਪਣੇ ਜਾਲ ਵਿਚ ਫਸਾ ਰਹੀਆਂ ਹਨ। ਵੱਡੇ ਪੱਧਰ ’ਤੇ ਦੇਸ਼ ਦੇ ਦੁਸ਼ਮਣ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਗੁੰਮਰਾਹ ਕਰ ਰਹੇ ਹਨ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਲੜਕੀ ਦੀ ਫਰੈਂਡ ਰਿਕੁਐਸਟ ਆਉਂਦੀ ਹੈ ਤਾਂ ਸੁਚੇਤ ਰਹਿਣ ਦੀ ਲੋੜ ਹੈ। ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਨੇ ਦਸਿਆ ਕਿ ਪਠਾਨਕੋਟ ਜ਼ਿਲ੍ਹੇ ਦਾ ਕਈ ਕਿਲੋਮੀਟਰ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਸਾਨੂੰ ਅਜਿਹੀਆਂ ਕੁੱਝ ਗੱਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲੜਕੀਆਂ ਦੀਆਂ ਫੋਟੋਆਂ ਅਤੇ ਨਾਂਅ ਲਿਖ ਕੇ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਜਾਅਲੀ ਸੋਸ਼ਲ ਮੀਡੀਆ ਅਕਾਊਂਟਸ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।

ਪਹਿਲਾਂ ਉਹ ਚੈਟਿੰਗ ਰਾਹੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਨ ਅਤੇ ਬਾਅਦ ਵਿਚ ਵੀਡੀਉ ਕਾਲ ਕਰਦੇ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਨ੍ਹਾਂ ਦੀ ਸਕ੍ਰੀਨ ਕਦੋਂ ਰਿਕਾਰਡ ਹੋ ਜਾਂਦੀ ਹੈ। ਉਹ ਬਲੈਕਮੇਲਿੰਗ ਦਾ ਸ਼ਿਕਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ’ਤੇ ਨਿਗਰਾਨੀ ਰੱਖਣੀ ਚਾਹੀਦੀ ਹੈ।

Advertisement

Related posts

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

punjabdiary

ਆਸਾਰਾਮ ਨੂੰ ਝਟਕਾ, ਹਾਈਕੋਰਟ ਵੱਲੋਂ ‘ਸਿਰਫ ਏਕ ਬੰਦਾ…’ ‘ਤੇ ਬੈਨ ਵਾਲੀ ਪਟੀਸ਼ਨ ਤੋਂ ਇਨਕਾਰ

punjabdiary

AAP ਵਿਧਾਇਕ ਗੱਜਣਮਾਜਰਾ ਦੀ ਗ੍ਰਿਫਤਾਰੀ ਪਿੱਛੋਂ ਵਿਗੜੀ ਸਿਹਤ, PGI ‘ਚ ਕਰਵਾਇਆ ਗਿਆ ਭਰਤੀ

punjabdiary

Leave a Comment