ਜਾਗਦੇ ਰਹੋ ਕਲੱਬ ਨੇ ਵਿਸਵ ਖੂਨਦਾਨ ਦਿਵਸ ਨੂੰ ਸਮਰਪਿਤ ਲਾਇਆ ਖੂਨਦਾਨ ਕੈਂਪ
* ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਖੂਨਦਾਨ ਕੈਂਪ ਲਗਾ ਕੇ ਮੱਦਦ ਕਰਨਾ ਬਹੁਤ ਵੱਡੀ ਸੇਵਾ- ਦੀਦਾਰ ਭੰਗੂ,ਸੰਜੀਵ ਸਨੌਰ
ਪਟਿਆਲਾ 14 ਜੂਨ (ਪੰਜਾਬ ਡਾਇਰੀ)- ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਸਵ:ਸੁਭਦੀਪ ਸਿੰਘ ਸਿੱਧੂ ਮੂਸਾਵਾਲੇ ਦੇ ਜਨਮ ਦਿਨ,ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ,ਅਤੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਬਲੱਡ ਬੈਕ ਰਾਜਿੰਦਰਾ ਹਸਪਤਾਲ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਅਮਰਜੀਤ ਸਿੰਘ ਭਾਂਖਰ ਅਤੇ ਮਨਦੀਪ ਖਾਨ ਬੋਸਰ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ ਜਤਿੰਦਰ ਸਿੰਘ,ਜਗਰੂਪ ਸਿੰਘ ਪੰਜੋਲਾ,ਸੁਖਮਨਦੀਪ ਸਿੰਘ,ਕਰਨਜੋਤ ਸਿੰਘ,ਮਨਜੀਤ ਸਿੰਘ,ਜੱਸੀ,ਜਤਿੰਦਰ ਸਿੰਘ ਲੁਧਿਆਣਾ ਅਤੇ ਮਨੀਸ ਕੁਮਾਰ ਨੇ ਐਮਰਜੈਂਸੀ ਵਿੱਚ ਮਰੀਜ ਚਰਨਜੀਤ ਕੌਰ ਲਈ ਪਾਰਕ ਹਸਪਤਾਲ ਵਿੱਚ ਖੂਨਦਾਨ ਕੀਤਾ।ਇਸ ਮੌਕੇ ਦੀਦਾਰ ਸਿੰਘ ਭੰਗੂ ਅਤੇ ਸੰਜੀਵ ਕੁਮਾਰ ਸਨੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਕਲੱਬ ਵੱਲੋਂ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਖੂਨਦਾਨ ਕੈਂਪ ਲਗਾ ਕੇ ਜੋ ਮੱਦਦ ਕੀਤੀ ਜਾ ਰਹੀ ਹੈ,ਉਹ ਬਹੁਤ ਵੱਡੀ ਸੇਵਾ ਹੈ।ਜਿੱਥੇ ਵੀ ਐਮਰਜੈਂਸੀ ਮਰੀਜ਼ਾਂ ਅਤੇ ਲੋੜਵੰਦ ਮਰੀਜਾਂ ਨੂੰ ਖੂਨ ਦੀ ਲੋੜ ਪੈਂਦੀ ਹੈ,ਕਲੱਬ ਦੀ ਟੀਮ ਪਹਿਲ ਦੇ ਆਧਾਰ ਤੇ ਮਰੀਜਾਂ ਦੀ ਮੱਦਦ ਕਰਨ ਲਈ ਪਹੁੰਚ ਜਾਂਦੀ ਹੈ।ਇਸ ਸਮੇਂ ਬਲੱਡ ਬੈਕਾ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ,ਕਿਉਂਕਿ ਗਰਮੀ ਦੇ ਕਾਰਨ ਖੂਨਦਾਨ ਕੈਂਪ ਘੱਟ ਲੱਗ ਰਹੇ ਹਨ। ਅਮਰਜੀਤ ਸਿੰਘ ਭਾਂਖਰ ਨੇ ਕਿਹਾ ਖੂਨ ਇਕ ਅਜਿਹਾ ਤਰਲ ਪਦਾਰਥ ਹੈ,ਜਿਸ ਨੂੰ ਕਦੇ ਵੀ ਬਨਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ, ਇਹ ਸਿਰਫ਼ ਮਨੁੱਖੀ ਸ਼ਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।
ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ.ਰਜਨੀ ਬਸੀ ਬਲੱਡ ਬੈਕ ਇੰਚਾਰਜ,ਬਲਜਿੰਦਰਪਾਲ ਸਿੰਘ ਭਾਟੀਆ,ਬਾਪੂ ਨਿਰਮਲ ਸਿੰਘ ਟਿਵਾਣਾ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਭੰਗੂ,ਸੰਜੀਵ ਕੁਮਾਰ ਸਨੌਰ,ਰਣਜੀਤ ਸਿੰਘ ਬੋਸਰ,ਕਰਮਵੀਰ ਸਿੰਘ ਰਾਣਾ,ਹਰਕ੍ਰਿਸ਼ਨ ਸਿੰਘ ਸੁਰਜੀਤ,ਜਗਰੂਪ ਸਿੰਘ ਪੰਜੋਲਾ,ਅਤੇ ਚੇਅਰਮੈਨ ਹਰਫੂਲ ਸਿੰਘ ਭੰਗੂ ਹਾਜਰ ਸੀ।