Image default
ਤਾਜਾ ਖਬਰਾਂ

ਜਿਲਾਂ ਕਚਿਹਰੀਆਂ ਵਿਚ ਅਦਾਲਤ ਮੁਲਾਜ਼ਮ, ਵਕੀਲ ਅਤੇ ਆਮ ਲੋਕ ਪਾਣੀ ਨਾ ਮਿਲਣ ਕਾਰਨ ਦੁਖੀ:- ਐਡਵੋਕੇਟ ਵਿਕਾਸ ਟੰਡਨ

ਜਿਲਾਂ ਕਚਿਹਰੀਆਂ ਵਿਚ ਅਦਾਲਤ ਮੁਲਾਜ਼ਮ, ਵਕੀਲ ਅਤੇ ਆਮ ਲੋਕ ਪਾਣੀ ਨਾ ਮਿਲਣ ਕਾਰਨ ਦੁਖੀ:- ਐਡਵੋਕੇਟ ਵਿਕਾਸ ਟੰਡਨ

ਆਪ ਦੀ ਸਰਕਾਰ ਵਿਚ ਵੀ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਲੋਕਾਂ ਨੂੰ

ਫਰੀਦਕੋਟ, 16 ਅਪ੍ਰੈਲ ( ਰੋਹਿਤ ਆਜ਼ਾਦ ):- ਜਿਥੇ ਪਹਿਲਾਂ ਦੀਆਂ ਸਰਕਾਰਾਂ ਦੇ ਸੱਤਾ ਵਿਚ ਰਹਿੰਦੇਆਂ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਨਸੀਬ ਹੁੰਦਾ ਸੀ ਤੇ ਹੁਣ ਵੀ ਉਹੀ ਹਾਲ ਹੋ ਰਿਹਾ ਹੈ ਹੁਣ ਸੱਤਾ ਵਿਚ ਆਈ ਆਪ ਦੀ ਸਰਕਾਰ ਤੋਂ ਵੀ ਲੱਗਦਾ ਇਹ ਪੀਣ ਵਾਲੇ ਪਾਣੀ ਦਾ ਮਸਲਾ ਸਹੀ ਤਰੀਕੇ ਨਾਲ ਹੱਲ ਨਹੀਂ ਹੋ ਰਿਹਾ ਅਤੇ ਨਾ ਹੀ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਕਿਸੇ ਵੀ ਅਫਸਰ, ਮੁਲਾਜ਼ਮ ਜਾਂ ਕਿਸੇ ਵੀ ਅਧਿਕਾਰੀ ਨੂੰ ਆਪਣੀ ਡਿਊਟੀ ਵਿਚ ਵਰਤੀ ਜਾਣ ਵਾਲੀ ਅਣਗਹਿਲੀ ਕਾਰਨ ਆਪ ਸਰਕਾਰ ਦਾ ਭੌਰਾ ਵੀ ਡਰ ਹੈ।ਇਸੇ ਤਹਿਤ ਜਿਲ੍ਹਾ ਕਚਿਹਰੀਆਂ ਵਿਖੇ ਅਦਾਲਤਾਂ ਵਿੱਚ ਵੀ ਇਹ ਪੀਣ ਵਾਲਾ ਪਾਣੀ ਨਾ ਮਿਲਣ ਕਰਕੇ ਅਦਾਲਤਾਂ ਦੇ ਮੁਲਾਜ਼ਮਾਂ, ਵਕੀਲਾਂ ਅਤੇ ਉਥੇ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਆਮ ਲੋਕਾਂ ਨੂੰ ਵੀ ਉਥੇ ਪੀਣ ਵਾਲਾ ਭੌਰਾ ਕੁ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਇਹ ਜਾਣਕਾਰੀ ਪੱਤਰਕਾਰਾਂ ਨੂੰ ਜਿਲ੍ਹਾ ਕਚਿਹਰੀਆਂ, ਕੋਰਟ ਕੰਪਲੈਕਸ, ਫਰੀਦਕੋਟ ਵਿਚ ਬੈਠੇ ਸੀ-ਬਲੋਕ, ਚੈਂਬਰ ਨੰਬਰ-168 ਦੇ ਵਕੀਲ ਵਿਕਾਸ ਟੰਡਨ ਨੇ ਸਾਂਝੀ ਕੀਤੀ ਤੇ ਉਨਾਂ ਇਹ ਵੀ ਕਿਹਾ ਕਿ ਜੇਕਰ ਇੰਝ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿਲੱਤ ਹੋਣੀ ਸੀ ਤਾਂ ਆਪ ਪਾਰਟੀ ਨੂੰ ਆਮ ਲੋਕਾਂ ਵੱਲੋਂ ਸੱਤਾ ਵਿਚ ਆਖਿਰ ਕਿਉਂ ਲਿਆਂਦਾ ਸੀ ਜੇਕਰ ਉਨਾਂ ਨੂੰ ਇਹਨਾਂ ਮੁਸੀਬਤਾਂ ਨੂੰ ਫਿਰ ਤੋਂ ਝੱਲਣਾ ਹੀ ਸੀ। ਇਥੇ ਇਸ ਸਮੇਂ ਅਦਾਲਤ ਦੇ ਕਰਮਚਾਰੀਆਂ, ਅਧਿਕਾਰੀਆਂ ਵੱਲੋਂ ਟੂਟੀਆਂ ਖੋਲ ਕੇ ਪਾਣੀ ਪੀਣ ਦੀ ਬਹੁਤ ਖੇਚਲ ਕੀਤੀ ਪਰੰਤੂ ਪਾਣੀ ਕੁਝ ਵੀ ਨਸੀਬ ਨਾ ਹੋਇਆ। ਉਨਾਂ ਸਰਕਾਰ ਪਾਸੋਂ ਬੇਨਤੀ ਕੀਤੀ ਕਿ ਸਾਡੀ ਇਸ ਸਮੱਸਿਆ ਤੇ ਗੌਰ ਕਰਕੇ ਸਬੰਧਤ ਮਹਿਕਮੇ ਨੂੰ ਤਾੜਨਾ ਕਰਕੇ ਸਾਨੂੰ ਇਸ ਸਮੱਸਿਆ ਤੋਂ ਨਿਜਾਤ ਦਵਾਈ ਜਾਵੇ ਤੇ ਜਿਲ੍ਹਾ ਕਚਿਹਰੀਆਂ, ਕੋਰਟ ਕੰਪਲੈਕਸ, ਫਰੀਦਕੋਟ ਦੇ ਅਦਾਲਤ ਦੇ ਮੁਲਾਜਮਾਂ, ਵਕੀਲਾਂ, ਅਤੇ ਉਥੇ ਆਉਣ-ਜਾਣ ਵਾਲੇ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ।

ਫੋਟੋ ਕੈਪਸ਼ਨ:- ਅਦਾਲਤ ਦੇ ਅੰਦਰਲੇ ਪਾਸੇ ਬਣੇ ਪਾਣੀ ਵਾਲੇ ਕੂਲਰ ਕੋਲ ਖੜੇ ਟੂਟੀਆਂ ਵਿਚੋਂ ਪਾਣੀ ਕੱਢਣ ਦੀ ਨਾਕਾਮ ਕੋਸਿਸ ਕਰਦੇ ਕਰਮਚਾਰੀ। ( ਰੋਹਿਤ )

Advertisement

ਫੋਟੋ ਅਟੈਚ ਹੈ। ( ਰੋਹਿਤ ਅਦਾਲਤ ਨਿਊਜ ਫੋਟੋ )

Related posts

ਅਹਿਮ ਖ਼ਬਰ – ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ, ਭਗਵੰਤ ਮਾਨ ਸਰਕਾਰ – ਸੁਖਬੀਰ ਬਾਦਲ

punjabdiary

ਅਮਰੀਕਾ ਕਰਵਾਏਗਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ?, ਉਪ-ਰਾਸ਼ਟਰਪਤੀ ਕੋਲ ਪਹੁੰਚਿਆ ਮਾਮਲਾ

punjabdiary

Breaking News- ਅਹਿਮ ਖ਼ਬਰ – ਪੰਜਾਬ ਦੀ ਨਵੀਂ ਬਣ ਰਹੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਸੀਐਮ ਮਾਨ ਨੇ ਚਰਚਾ ਕੀਤੀ

punjabdiary

Leave a Comment