Image default
About us

ਜਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ ਸੋਨ ਤਗਮਾ

ਜਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ ਸੋਨ ਤਗਮਾ

 

 

 

Advertisement

ਫਰੀਦਕੋਟ, 7 ਅਕਤੂਬਰ (ਪੰਜਾਬ ਡਾਇਰੀ)- 51ਵੀਆਂ ਜ਼ਿਲ੍ਹਾਂ ਸਕੂਲ ਖੇਡਾਂ ਜੋ ਕਿ 26 ਸਤੰਬਰ ਤੋਂ 29 ਸਤੰਬਰ ਤੱਕ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਵਿੱਚ ਹੋਈਆਂ। ਜਿਸ ਵਿੱਚ 10 ਜੋਨਾਂ ਦੇ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਮਚਾਕੀ ਮੱਲ ਸਿੰਘ ਜੋਨ ਨੇ ਆਪਣੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ।

ਅੰਡਰ-17 ਵਿੱਚ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਗੁਰਕੀਰਤ ਸਿੰਘ ਦਸਵੀਂ, ਜਤਿਨ ਚਾਨਣਾ ਗਿਆਰਵੀਂ ,ਕਰਨਵੀਰ ਸਿੰਘ ਨੌਵੀਂ ,ਅਤੇ ਕੋਮਲਪ੍ਰੀਤ ਸਿੰਘ ਦਸਵੀਂ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ਕਿਹਾ ਕਿ ਖੇਡਾਂ ਜਿੰਦਗੀ ਵਿੱਚ ਬਹੁਤ ਹੀ ਅਹਮੀਅਤ ਰੱਖਦੀਆਂ ਹਨ ਕਿਉਂਕਿ ਤੰਦਰੁਸਤ ਮਨ ਲਈ ਤੰਦਰੁਸਤ ਸਰੀਰ ਦਾ ਹੋਣਾ ਵੀ ਜ਼ਰੂਰੀ ਹੈ। ਫ਼ਿਰ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਅਦਾਰੇ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ -ਨਾਲ ਸਾਨੂੰ ਆਪਣੇ ਸਰੀਰਕ ਗਤੀਵਿਧੀਆਂ ਵੱਲ ਵੀ ਧਿਆਨ ਦਿੰਦੇ ਹੋਏ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀ ਹਮੇਸ਼ਾ ਹੀ ਅਦਾਰੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ। ਉਹਨਾਂ ਕਾਮਨਾ ਕਰਦੇ ਹੋਏ ਕਿਹਾ ਕਿ ਇਹ ਅੱਗੇ ਵੱਧਦੇ ਹੋਏ ਹਮੇਸ਼ਾ ਉੱਚੀਆਂ ਬਲੁੰਦੀਆਂ ਨੂੰ ਛੂੰਹਣ ਅਤੇ ਭਵਿੱਖ ਵਿੱਚ ਵੀ ਅਗਾਹ ਵਧੂ ਸੋਚ ਰਾਹੀਂ ਆਪਣੇ ਮਾਪਿਆ, ਅਧਿਆਪਕਾਂ ਅਤੇ ਅਦਾਰੇ ਦਾ ਨਾਂ ਰੋਸ਼ਨ ਕਰਦੇ ਰਹਿਣ।

Advertisement

Related posts

ਸੈਟੇਲਾਈਟ ਰੱਖ ਰਿਹਾ ਹੈ, ਅੱਗ ਵਾਲੇ ਖੇਤਾਂ ਤੇ ਨਜ਼ਰ- ਡਿਪਟੀ ਕਮਿਸ਼ਨਰ

punjabdiary

ਡੀ.ਸੀ ਫਰੀਦਕੋਟ ਦੀ ਪ੍ਰਧਾਨਗੀ ਹੇਠ ਸਕੂਲ ਸਿੱਖਿਆ ਵਿਕਾਸ ਕਮੇਟੀ ਦੀ ਹੋਈ ਮੀਟਿੰਗ

punjabdiary

ਸਪੀਕਰ ਸੰਧਵਾਂ ਨੇ ਸਰਪੰਚ ਪ੍ਰੀਤਮ ਸਿੰਘ ਦੇ ਪੁੱਤਰ ਦੀ ਬੇਵਕਤੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

punjabdiary

Leave a Comment