ਜਿਲ੍ਹਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲਾ ਕਰਵਾਇਆ
ਫਰੀਦਕੋਟ 5 ਦਸੰਬਰ (ਪੰਜਾਬ ਡਾਇਰੀ)- ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਕਰਵਾਏ ਜਾ ਰਹੇ ਯੁਵਕ ਮੇਲਿਆਂ ਵਿਚੋਂ ਜ਼ਲਿਾ ਫਰੀਦਕੋਟ ਦੇ ਕਾਲਜਾਂ, ਯੂਥ ਕਲੱਬਾਂ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੇ ਜਿਲ੍ਹਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲਾ ਮਿਤੀ 29 ਅਤੇ 30 ਨਵੰਬਰ 2023 ਨੂੰ ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵਿਖੇ ਸ੍ਰੀ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਰੀਦਕੋਟ ਦੀ ਅਗਵਾਈ ਵਿੱਚ ਕਰਵਾਇਆ ਗਿਆ।
ਸ੍ਰੀ ਰਾਜੇਸ਼ ਕੁਮਾਰ ਖਨਗਵਾਲ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੀ ਰਹਨਿੁਮਾਈ ਵਿਚ ਦੋ ਰੋਜਾ ਯੁਵਕ ਮੇਲਾ ਬੜੀ ਧੂਮ ਧਾਮ ਨਾਲ ਸ਼ੁਰੂ ਕਰਵਾਇਆ ਗਿਆ। ਅਸਸਿਟੈਂਟ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਨੇ ਦੱਸਆਿ ਕਿ ਇਸ ਮੇਲੇ ਵਿਚ 35 ਕਾਲਜਾਂ, ਸਕੂਲਾਂ ਅਤੇ ਯੂਥ ਕਲੱਬਾਂ ਦੀਆਂ ਟੀਮਾਂ ਨੇ ਵੱਖ -ਵੱਖ ਆਈਟਮਾਂ ਵਿਚ ਭਾਗ ਲਿਆ। ਪਹਿਲੇ ਦਿਨ 10 ਅਤੇ ਦੂਸਰੇ ਦਿਨ 14 ਆਈਟਮਾਂ ਹੋਈਆਂ। ਇਸ ਯੁਵਕ ਮੇਲੇ ਦੇ ਉਦਘਾਟਨ ਸਮਾਰੋਹ ਵਿਚ ਮੁੱਖ ਮਹਮਿਾਨ ਸ੍ਰੀਮਤੀ ਬੇਅੰਤ ਕੌਰ ਸੇਖੋਂ ਅਤੇ ਡਾ. ਪਰਮਿੰਦਰ ਸਿੰਘ ਰਿਟਾਇਰਡ ਪ੍ਰਿੰਸੀਪਲ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਸਨ।
ਸ੍ਰੀਮਤੀ ਬੇਅੰਤ ਕੌਰ ਸੇਖੋ ਨੇ ਨੌਜਵਾਨਾਂ ਨੂੰ ਉਤਸ਼ਾਹਤ ਕਰਦੇ ਹੋਏ ਵਿਦੇਸ਼ਾਂ ਵੱਲ ਜਾਣ ਦੀ ਬਜਾਏ ਇੱਥੇ ਪੰਜਾਬ ਵਿੱਚ ਹੀ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹੇ ਸੱਭਆਿਚਾਰਕ ਮੁਕਾਬਲੇ ਜਾਂ ਖੇਡ ਮੁਕਾਬਲੇ ਕੋਈ ਜਿੱਤ ਹਾਰ ਲਈ ਨਹੀਂ ਹੁੰਦੇ ਸਗੋਂ ਵਧੀਆ ਕਾਰਗੁਜ਼ਾਰੀ ਦੀ ਅਹਮੀਅਤ ਹੁੰਦੀ ਹੈ। ਇਸ ਮੌਕੇ ਯੁਵਕ ਮੇਲੇ ਦੇ ਸਟੇਜ ਸੈਕਟਰੀ ਡਾ. ਗਗਨਦੀਪ ਕੌਰ ਨੇ ਸਵਾਗਤੀ ਬੋਲ ਕਹਿੰਦਿਆਂ ਸਾਰੇ ਹੀ ਕਾਲਜਾਂ ਸਕੂਲਾਂ ਦੇ ਪ੍ਰੋਗਰਾਮ ਅਫਸਰ, ਪ੍ਰਿੰਸੀਪਲ ਅਤੇ ਇੰਚਾਰਜਾਂ ਦਾ ਰਸਮੀ ਧੰਨਵਾਦ ਕੀਤਾ। ਅਸਸਿਟੈਂਟ ਡਾਇਰੈਕਟਰ ਸ਼੍ਰੀ ਅਰੁਣ ਕੁਮਾਰ ਨੇ ਕਿਹਾ ਕਿ ਸਾਰੇ ਹੀ ਮੁਕਾਬਲਆਿਂ ਦੀ ਜਜਮੈਂਟ ਨੂੰ ਪਾਰਦਰਸ਼ਤਾ ਢੰਗ ਨਾਲ ਕੀਤੀ ਜਾਵੇਗੀ। ਉਹਨਾਂ ਪਹੁੰਚੇ ਹੋਏ ਜੱਜ ਸਾਹਿਬਾਨ, ਕਲਾਕਾਰਾਂ ਅਤੇ ਕਾਲਜ ਦੇ ਸਮੁੱਚੇ ਸਟਾਫ ਨੂੰ ਜੀ ਆਇਆਂ ਆਖਿਆ।
ਪਹਿਲੇ ਦਿਨ ਦੇ ਮੁਕਾਬਲਆਿਂ ਵੱਚ ਮੋਨੋਐਕਟਿੰਗ ਵਿਚ ਪਹਿਲੇ ਸਥਾਨ ਤੇ ਸ. ਬਲਬੀਰ ਸ.ਸ.ਸਕੂਲ ਫਰੀਦਕੋਟ ਦੂਜਾ ਸਥਾਨ ਸ.ਸ.ਸ.ਸਕੂਲ (ਲੜਕੇ), ਕੋਟਕਪੂਰਾ ਅਤੇ ਤੀਸਰਾ ਸਥਾਨ ਡਾਇਟ, ਫਰੀਦਕੋਟ ਦੇ ਵਦਿਆਿਰਥੀਆਂ ਨੂੰ ਮਲਿਆਿ। ਕਲੇਅ ਮਾਡਲਿੰਗ ਆਈਟਮ ਵਿਚ ਪਹਲਿਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਦੂਜਾ ਸ.ਸ.ਸ.ਸ. (ਲੜਕੇ) ਕੋਟਕਪੂਰਾ ਅਤੇ ਤੀਜੇ ਸਥਾਨ ਤੇ ਦਸ਼ਮੇਸ਼ ਡੈਂਟਲ ਕਾਲਜ, ਫਰੀਦਕੋਟ ਨੇ ਲਿਆ। ਕਵਿਸ਼ਰੀ ਦੇ ਮੁਕਾਬਲੇ ਵਿਚ ਪਹਲਿਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਦੂਸਰਾ ਐਸ.ਐਸ.ਬੀ.ਪੀ. ਖਾਲਸਾ ਸਕੂਲ, ਫਰੀਦਕੋਟ ਅਤੇ ਤੀਸਰਾ ਸਥਾਨ ਐਸ.ਬੀ.ਆਰ.ਐਸ. ਘੁੱਦੂਵਾਲਾ ਨੇ ਲਿਆ। ਗਿੱਧੇ ਵਿੱਚ ਪਹਿਲਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਦੂਸਰਾ ਸਥਾਨ ਸ.ਸ.ਸ.ਸ. (ਲੜਕੀਆਂ) ਕੋਟਕਪੂਰਾ ਅਤੇ ਤੀਸਰਾ ਸਥਾਨ ਡਾਇਟ, ਫਰੀਦਕੋਟ ਨੇ ਲਿਆ। ਲੋਕ ਗੀਤ ਵਿੱਚ ਪਹਿਲਾਂ ਸਥਾਨ ਸ. ਬ੍ਰਿਜਿੰਦਰਾ ਕਾਲਜ, ਫਰੀਦਕੋਟ ਨੇ ਦੂਸਰਾ ਸਥਾਨ ਸ.ਸ.ਸ.ਸ. (ਲੜਕੀਆਂ) ਕੋਟਕਪੂਰਾ ਅਤੇ ਤੀਸਰਾ ਸਥਾਨ ਐਸ.ਐਸ.ਬੀ.ਪੀ. ਖਾਲਸਾ ਸਕੂਲ ਫਰੀਦਕੋਟ ਨੇ ਲਿਆ। ਕੋਲਾਜ ਮੇਕਿੰਗ ਚ ਪਹਿਲਾਂ ਸਥਾਨ ਐਸ.ਬੀ.ਐਸ. ਸਰਕਾਰੀ ਕਾਲਜ ਕੋਟਕਪੂਰਾ ਦੂਸਰਾ ਸ. ਬਲਬੀਰ ਸ.ਸ.ਸ. ਫਰੀਦਕੋਟ ਅਤੇ ਤੀਸਰਾ ਸਥਾਨ ਸ.ਸ.ਸ.ਸ. (ਲੜਕੇ) ਕੋਟਕਪੂਰਾ ਨੇ ਲਿਆ। ਪੋਸਟਰ ਮੇਕਿੰਗ ਚ ਪਹਿਲਾ ਸਥਾਨ ਯੂਨੀ. ਕਾਲਜ ਆਫ ਨਰਸਿੰਗ, ਫਰੀਦਕੋਟ ਦੂਸਰਾ ਸਥਾਨ ਜੀ.ਐਨ.ਡੀ. ਮਿਸ਼ਨ ਸਕੂਲ ਪੰਜਗਰਾਈ ਅਤੇ ਤੀਸਰਾ ਸਥਾਨ ਐਸ.ਬੀ.ਆਰ.ਐਸ. ਘੁੱਦੂਵਾਲਾ ਲਿਆ। ਰੰਗੋਲੀ ਬਣਾਉਣ ਚ ਪਹਿਲਾ ਸਥਾਨ ਯੂਥ ਕਲੱਬ ਅਜੀਤ ਗਿੱਲ ਕਲੱਬ ਦੂਸਰਾ ਸਥਾਨ ਯੂਥ ਕਲੱਬ ਨਾਨਕਸਰ ਅਤੇ ਤੀਸਰਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਸ.ਸ.ਸ.ਸ. ਲੜਕੀਆਂ ਕੋਟਕਪੂਰਾ ਨੇ ਪ੍ਰਾਪਤ ਕੀਤਾ। ਵਾਰ ਗਾਇਨ ਚ ਪਹਿਲਾ ਸਥਾਨ ਐਸ.ਐਸ.ਬੀ.ਪੀ. ਖਾਲਸਾ ਸਕੂਲ ਫਰੀਦਕੋਟ ਦੂਸਰਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਤੀਸਰਾ ਸ.ਸ.ਸ.ਕੋਟਕਪੂਰਾ ਲੜਕੇ ਨੇ ਪ੍ਰਾਪਤ ਕੀਤਾ।
ਦੂਸਰੇ ਦਿਨ ਦੇ ਮੁਕਾਬਲਿਆਂ ਵਿੱਚ ਸੰਮੀ ਵਿੱਚ ਪਹਿਲਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਦੂਸਰਾ ਸਥਾਨ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣਵਾਲਾ ਨੇ ਪ੍ਰਾਪਤ ਕੀਤਾ। ਪੁਰਾਤਨ ਪਹਿਰਾਵਾ ਵਿੱਚ ਪਹਿਲਾ ਸਥਾਨ ਸ. ਬ੍ਰਿਜਿੰਦਰਾ ਕਾਲਜ, ਫਰੀਦਕੋਟ ਦੂਸਰਾ ਸਥਾਨ ਡਾਇਟ ਫਰੀਦਕੋਟ ਅਤੇ ਤੀਸਰਾ ਸਥਾਨ ਸ.ਸ.ਸ.ਸ. (ਲੜਕੇ) ਕੋਟਕਪੂਰਾ ਨੇ ਪ੍ਰਾਪਤ ਕੀਤਾ. ਗੱਤਕਾ ਵਿੱਚ ਸ.ਸ.ਸ.(ਲੜਕੀਆਂ)ਕੋਟਕਪੂਰਾ ਨੇ ਪਹਿਲਾਂ ਸਥਾਨ ਦੂਸਰਾ ਸਥਾਨ ਐਸ.ਐਸ.ਬੀ.ਪੀ.ਖਾਲਸਾ ਸਕੂਲ, ਫਰੀਦਕੋਟ ਅਤੇ ਤੀਸਰਾ ਸਥਾਨ ਸ.ਸ.ਸ.(ਲੜਕੇ) ਕੋਟਕਪੂਰਾ ਨੇ ਪ੍ਰਾਪਤ ਕੀਤਾ। ਫੁਲਕਾਰੀ ਵਿੱਚ ਪਹਿਲਾਂ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਦੂਸਰਾ ਸਥਾਨ ਸ.ਸ.ਸ.ਸ.(ਲੜਕੀਆ) ਕੋਟਕਪੂਰਾ ਅਤੇ ਤੀਸਰਾ ਸਥਾਨ ਐਸ.ਬੀ.ਆਰ.ਐਸ. ਘੁਦੂਵਾਲਾ ਨੇ ਪ੍ਰਾਪਤ ਕੀਤਾ। ਛਿੱਕੂ ਬਣਾਉਣ ਚ ਪਹਿਲਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਦੂਸਰਾ ਸਥਾਨ ਡਾਈਟ ਨੇ ਪ੍ਰਾਪਤ ਕੀਤਾ। ਪੱਖੀ ਬਣਾਉਣ ਪਹਿਲਾ ਸਥਾਨ ਤੇ ਸ.ਸ.ਸ.ਸ. ਲੜਕੀਆਂ ਕੋਟਕਪੂਰਾ ਦੂਸਰਾ ਸਥਾਨ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਬੇਕਾਰ ਵਸਤੂਆਂ ਦਾ ਉਪਯੋਗ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸ. ਬਲਬੀਰ ਸ.ਸ.ਸ.ਫਰੀਦਕੋਟ ਦੂਸਰੇ ਸਥਾਨ ਤੇ ਦਸ਼ਮੇਸ਼ ਡੈਂਟਲ ਕਾਲਜ ਫਰੀਦਕੋਟ ਅਤੇ ਤੀਸਰੇ ਸਥਾਨ ਤੇ ਜੀ.ਐਨ.ਡੀ. ਮਿਸ਼ਨ ਸਕੂਲ ਪੰਜਗਰਾਈ ਨੇ ਪ੍ਰਾਪਤ ਕੀਤਾ ਨਾਲੇ ਬੁਣਨ ਮੁਕਾਬਲੇ ਚ ਪਹਿਲਾ ਸਥਾਨ ਸ.ਸ.ਸ.ਸ. (ਲੜਕੇ) ਕੋਟਕਪੂਰਾ ਦੂਸਰਾ ਸਥਾਨ ਐਸ.ਐਸ.ਬੀ.ਪੀ. ਖਾਲਸਾ ਸਕੂਲ ਫਰੀਦਕੋਟ ਨੇ ਪ੍ਰਾਪਤ ਕੀਤਾ। ਪੀੜੀ ਬਣਾਉਣ ਮੁਕਾਬਲੇ ਸ. ਬ੍ਰਿਜਿੰਦਰਾ ਕਾਲਜ ਫਰੀਦਕੋਟ ਨੇ ਪਹਿਲਾ ਸਥਾਨ ਅਤੇ ਦੂਸਰਾ ਸ.ਸ.ਸ.ਸ.(ਲੜਕੇ) ਫਰੀਦਕੋਟ ਨੇ ਪ੍ਰਾਪਤ ਕੀਤਾ। ਭੰਡ ਕੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਐਸ.ਬੀ.ਐਸ. ਸ. ਕਾਲਜ ਕੋਟਕਪੂਰਾ ਦੂਸਰਾ ਸਥਾਨ ਸ. ਬ੍ਰਿਜਿੰਦਰਾ ਕਾਲਜ, ਫਰੀਦਕੋਟ ਅਤੇ ਤੀਸਰਾ ਸਥਾਨ ਸ.ਸ.ਸ. ਲੜਕੀਆਂ ਕੋਟਕਪੂਰਾ. ਲੋਕ ਸਾਜ ਮੁਕਾਬਲੇ ਵਿੱਚ ਬ੍ਰਿਜਿੰਦਰਾ ਕਾਲਜ, ਫਰੀਦਕੋਟ ਨੇ ਪਹਿਲਾਂ ਸਥਾਨ ਅਤੇ ਦੂਸਰਾ ਸਥਾਨ ਸ.ਸ.ਸ.ਸ. ਲੜਕੀਆਂ ਕੋਟਕਪੂਰਾ ਨੇ ਪ੍ਰਾਪਤ ਹੋਇਆ। ਭਾਸ਼ਣ ਮੁਕਾਬਲਿਆ ਵਿੱਚ ਪਹਿਲਾ ਸਥਾਨ ਮੇਜਰ ਅਜਾਇਬ ਸਿੰਘ ਕਾਨਵੈਟ ਸਕੂਲ, ਜਿਊਣਵਾਲਾ ਦੂਸਰਾ ਸਥਾਨ ਸ.ਸ.ਸ. (ਲੜਕੇ) ਕੋਟਕਪੂਰਾ ਅਤੇ ਤੀਸਰਾ ਸਥਾਨ ਸ. ਬ੍ਰਿਜਿੰਦਰਾ ਕਾਲਜ, ਫਰੀਦਕੋਟ ਅਤੇ ਸਪੋਰਟਸ ਕਲੱਬ ਲਾਲੇਆਣਾ ਨੇ ਪ੍ਰਾਪਤ ਕੀਤਾ। ਜੇਤੂ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਉਤਸ਼ਾਹਿਤ ਕੀਤਾ ਗਿਆ ਅਤੇ ਬਾਕੀ ਸਾਰੇ ਭਾਗੀਦਾਰਾਂ ਅਤੇ ਵਲੰਟੀਅਰਜ਼ ਨੂੰ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ।