Image default
About us

ਜਿਲ੍ਹਾ ਪੱਧਰੀ ਸਰਵੀਲੈਂਸ ਟੀਮ ਨੇ ਨਰਮੇਂ ਦੇ ਖੇਤਾਂ ਦਾ ਵੱਖ ਵੱਖ ਪਿੰਡਾਂ ਵਿਚ ਕੀਤਾ ਸਰਵੇਖਣ

ਜਿਲ੍ਹਾ ਪੱਧਰੀ ਸਰਵੀਲੈਂਸ ਟੀਮ ਨੇ ਨਰਮੇਂ ਦੇ ਖੇਤਾਂ ਦਾ ਵੱਖ ਵੱਖ ਪਿੰਡਾਂ ਵਿਚ ਕੀਤਾ ਸਰਵੇਖਣ

 

 

ਫਰੀਦਕੋਟ, 19 ਜੁਲਾਈ (ਪੰਜਾਬ ਡਾਇਰੀ)- ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਦੀ ਜਿਲ੍ਹਾ ਪੱਧਰੀ ਸਰਵੀਲੈਂਸ ਟੀਮ ਵੱਲੋਂ ਜਿਲ੍ਹਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਮਿਸ਼ਰੀ ਵਾਲਾ, ਬਰਗਾੜੀ, ਟਹਿਣਾ, ਚੰਦਬਾਜਾ, ਨਰਾਇਣਗੜ ਵਿੱਚ ਨਰਮੇਂ/ਕਪਾਹ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ। ਡਾ. ਗੁਰਿੰਦਰਪਾਲ ਸਿੰਘ, ਇੰਚਾਰਜ, ਪੈਸਟ ਸਰਵੀਲੈਂਸ ਟੀਮ ਵੱਲੋਂ ਹਾਜ਼ਿਰ ਕਿਸਾਨਾਂ ਨੂੰ ਨਰਮੇਂ ਦੀ ਫਸਲ ਉੱਪਰ ਚਿੱਟੇ ਮੱਛਰ ਅਤੇ ਹਰੇ ਤੇਲੇ ਦੇ ਹਮਲੇ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਅਤੇ ਦੱਸਿਆ ਜੇਕਰ ਚਿੱਟੇ ਮੱਛਰ ਦੀ ਗਿਣਤੀ ETL ਪੱਧਰ (ਪ੍ਰਤੀ ਪੱਤਾ 6) ਤੋਂ ਵੱਧਦੀ ਹੈ ਤਾਂ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਜ਼ਹਿਰਾਂ ਦੀ ਸਪਰੇਅ ਨਿਰਧਾਰਤ ਮਾਤਰਾ ਵਿੱਚ ਕੀਤੀ ਜਾਵੇ ਅਤੇ ਸਪਰੇ ਕਰਨ ਸਮੇਂ ਬਰਸਾਤੀ ਮੌਸਮ ਦਾ ਧਿਆਨ ਰੱਖਿਆ ਜਾਵੇ। ਇਸ ਮੌਕੇ ਉਹਨਾਂ ਨਾਲ ਟੀਮ ਦੇ ਮੈਂਬਰ ਜਿਸ ਵਿੱਚ ਡਾ. ਰੁਪਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਬੀਜ), ਡਾ. ਖੁਸ਼ਵੰਤ ਸਿੰਘ, ਡੀ.ਪੀ.ਡੀ. ਆਤਮਾ ਵੀ ਹਾਜ਼ਿਰ ਸਨ। ਉਹਨਾਂ ਵੱਲੋਂ ਦੱਸਿਆ ਗਿਆ ਕਿ ਬੇਲੋੜੀਆਂ ਜ਼ਹਿਰਾਂ ਦੀ ਸਪਰੇ ਕਰਨ ਤੋ ਗੁਰੇਜ਼ ਕੀਤਾ ਜਾਵੇ।

Advertisement

Related posts

16 ਸਾਲਾਂ ਬਾਅਦ ਪੰਜਾਬ ‘ਚ 1000 ਫੁੱਟ ਹੇਠਾਂ ਮਿਲੇਗਾ ਪਾਣੀ, ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ‘ਚ ਖੁਲਾਸਾ

punjabdiary

ਮੁੱਢਲਾ ਸਿਹਤ ਕੇਂਦਰ ਪੰਜਗਰਾਈ ਕਲਾਂ ਵਿਖੇ ਬੇਟੀ ਦੇ ਜਨਮ ਮੌਕੇ ਵਾਤਾਵਰਣ ਨੂੰ ਸਮਰਪਤਿ ਪੌਦੇ ਲਗਾਏ

punjabdiary

ਸਰਹਿੰਦ ਨਹਿਰ ‘ਚ ਡਿੱਗੀ ਕਾਰ: ਬਜ਼ੁਰਗ ਜੋੜੇ ਦੀਆਂ ਲਾਸ਼ਾਂ ਬਰਾਮਦ, ਦੁਰਘਟਨਾ ਜਾਂ ਖੁਦਕੁਸ਼ੀ ਪੁਲਿਸ ਕਰ ਰਹੀ ਦੋਵਾਂ ਕੋਣਾਂ ਤੋਂ ਜਾਂਚ

punjabdiary

Leave a Comment