Image default
About us

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ 24 ਮਈ ਨੂੰ ਲੱਗੇਗਾ ਵਿਸ਼ੇਸ ਪਲੇਸਮੈਂਟ ਕੈਂਪ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ 24 ਮਈ ਨੂੰ ਲੱਗੇਗਾ ਵਿਸ਼ੇਸ ਪਲੇਸਮੈਂਟ ਕੈਂਪ

ਫਰੀਦਕੋਟ 19 ਮਈ (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਚੱਲ ਰਹੇ ਭਰਤੀ ਅਭਿਆਨ ਤਹਿਤ ਗ੍ਰਾਮ ਤਰੰਗ ਇਨਕਲੂਜ਼ਿਵ ਡਿਵੈਲਪਮੈਂਟ ਸਰਵਿਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ 10 ਡਰੋਨ ਪਾਇਲਟਾਂ ਦੀਆਂ ਆਸਾਮੀਆਂ ਦੀ ਭਰਤੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਵਿਖੇ ਮਿਤੀ 24 ਮਈ 2023 ਨੂੰ ਸਵੇਰੇ 9.00 ਵਜੇ ਇਕ ਵਿਸ਼ੇਸ ਪਲੇਸਮੈਂਟ-ਕੈਂਪ ਰਾਹੀਂ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਸ. ਹਰਮੇਸ਼ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜਿਹਨਾਂ ਦੀ ਉਮਰ 19 ਤੋਂ 35 ਸਾਲ ਦੇ ਵਿਚਕਾਰ ਹੋਵੇ ਅਤੇ ਉਹਨਾਂ ਦੀ ਯੋਗਤਾ ਘੱਟੋ-ਘੱਟ ਗ੍ਰੈਜੂਏਸ਼ਨ ਹੋਵੇ (ਕੇਵਲ ਲੜਕੇ) ਪ੍ਰਾਰਥੀ ਬਿਨੈ-ਪੱਤਰ ਦੇ ਸਕਦੇ ਹਨ। ਨੌਕਰੀ ਦਾ ਸਥਾਨ ਆੱਲ ਓਵਰ ਪੰਜਾਬ ਹੋਵੇਗਾ। ਭਰਤੀ ਹੋਣ ਤੇ ਪ੍ਰਾਰਥੀ ਨੂੰ ਤਨਖਾਹ 23,000 ਰੂਪੈ ਤੋਂ 25,000 ਰੂਪੈ ਮਹੀਨਾ ਮਿਲੇਗੀ। ਪ੍ਰਾਰਥੀ ਅਪਲਾਈ ਕਰਨ ਲਈ ਗੂਗਲ ਫਾਰਮ ਦੇ ਇਸ ਲਿੰਕ https://tinyurl.com/PILOT10FDK ਤੇ ਆਪਣਾ ਫਾਰਮ ਸਬਮਿਟ ਕਰ ਸਕਦੇ ਹਨ।
ਇਸ ਤੋਂ ਇਲਾਵਾ ਸ਼੍ਰੀ ਹਰਮੇਸ਼ ਕੁਮਾਰ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਅਤੇ ਮਿਸ ਨੀਤੂ ਰਾਣੀ ਪਲੇਸਮੈਂਟ ਅਫ਼ਸਰ, ਫਰੀਦਕੋਟ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਦੇ ਬੇਰੁਜ਼ਗਾਰ ਪ੍ਰਾਰਥੀ ਉਕਤ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਪੰਜਾਬ ਸਰਕਾਰ ਦੇ ਪੋਰਟਲ www.pgrkam.com ਤੇ ਆਪਣੇ ਆਪ ਨੂੰ ਰਜਿਸਟਰ ਕਰਨ ਤਾਂ ਜ਼ੋ ਉਨ੍ਹਾਂ ਨੂੰ ਰੋਜਗਾਰ ਕੈਂਪਾਂ/ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਭਾਰਤ ਸਰਕਾਰ ਦੀ ਵੱਡੀ ਕਾਰਵਾਈ, 150 ਤੋਂ ਵੱਧ ਯੂਟਿਊਬ ਚੈਨਲਾਂ ਤੇ ਵੈੱਬਸਾਈਟਾਂ ‘ਤੇ ਲਗਾਈ ਪਾਬੰਦੀ

punjabdiary

Breaking- ਹੈਲਮੇਟ ਨਾ ਪਾਉਣ ‘ਤੇ ਵਿਅਕਤੀ ਦਾ ਪੁਲਿਸ ਮੁਲਾਜ਼ਮ ਵਲੋਂ ਚਾੜ੍ਹਿਆ ਸ਼ਰੇਆਮ ਕੁਟਾਪਾ

punjabdiary

ਪੰਜਾਬ ਭਰ ਦੇ ਡੀਸੀ ਦਫ਼ਤਰ ਕਰਮਚਾਰੀਆਂ ਦੀ ਹੜਤਾਲ ਖ਼ਤਮ

punjabdiary

Leave a Comment