Image default
About us

ਜੁਲਾਈ ‘ਚ ਲਗਾਤਾਰ ਬਾਰਸ਼ ਬਾਰੇ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਵਧਾਈ

ਜੁਲਾਈ ‘ਚ ਲਗਾਤਾਰ ਬਾਰਸ਼ ਬਾਰੇ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਵਧਾਈ

 

 

 

Advertisement

ਚੰਡੀਗੜ੍ਹ, 7 ਜੁਲਾਈ (ਨਿਊਜ 18)- ਇਸ ਵਾਰ ਅਲ ਨੀਨੋ (El Nino) ਕਾਰਨ ਮਾਨਸੂਨ (Monsoon) ਦੇ ਆਉਣ ਵਿਚ ਦੇਰੀ ਹੋਈ ਅਤੇ ਇਸ ਦੀ ਸ਼ੁਰੂਆਤ ਥੋੜ੍ਹੀ ਕਮਜ਼ੋਰ ਰਹੀ। ਪਰ ਇਸ ਤੋਂ ਬਾਅਦ ਮਾਨਸੂਨ ਨੇ ਰਫ਼ਤਾਰ ਫੜ ਲਈ ਅਤੇ ਨਿਰਧਾਰਤ ਸਮੇਂ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਪੂਰੇ ਦੇਸ਼ ਨੂੰ ਕਵਰ ਕਰ ਲਿਆ।
‘ਟਾਈਮਜ਼ ਆਫ ਇੰਡੀਆ’ ਦੀ ਇਕ ਖਬਰ ਮੁਤਾਬਕ ਵੀਰਵਾਰ ਤੱਕ ਦੇਸ਼ ਭਰ ‘ਚ ਬਾਰਸ਼ (Rainfall) ਦੀ ਕਮੀ ਘਟ ਕੇ ਸਿਰਫ 5 ਫੀਸਦੀ ‘ਤੇ ਆ ਗਈ ਹੈ, ਜੋ ਸਿਰਫ 12 ਦਿਨ ਪਹਿਲਾਂ 30 ਫੀਸਦੀ ਸੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਪਿਛਲੇ ਕੁਝ ਦਿਨਾਂ ‘ਚ ਦੇਸ਼ ‘ਚ ਭਾਰੀ ਮੀਂਹ ਪਿਆ ਹੈ। ਹੁਣ ਬਣ ਰਹੇ ਤਾਜ਼ਾ ਹਾਲਾਤਾਂ ਕਾਰਨ ਦੇਸ਼ ਦੇ ਕਿਸਾਨਾਂ ‘ਤੇ ਮੁਸੀਬਤ ਦੇ ਸੰਘਣੇ ਬੱਦਲ ਛਾ ਗਏ ਹਨ।
ਦੇਸ਼ ਦੇ ਸਿੰਚਾਈ ਵਾਲੇ ਖੇਤਰਾਂ ਨੂੰ ਛੱਡ ਕੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਅਜੇ ਵੀ ਮਾਨਸੂਨ ‘ਤੇ ਨਿਰਭਰ ਹੈ। ਝੋਨੇ ਵਰਗੀਆਂ ਪਾਣੀ ਵਾਲੀਆਂ ਫਸਲਾਂ ਨੂੰ ਛੱਡ ਕੇ, ਸੋਇਆਬੀਨ ਅਤੇ ਬਾਜਰੇ ਵਰਗੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ। ਆਮ ਤੌਰ ‘ਤੇ ਸਮੇਂ ‘ਤੇ ਆਉਣ ਵਾਲਾ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਦੇ ਆਸ-ਪਾਸ ਥੋੜ੍ਹਾ ਨਰਮ ਪੈ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਫ਼ਸਲਾਂ ਬੀਜਣ ਦਾ ਸਮਾਂ ਮਿਲਦਾ ਹੈ। ਪਰ ਭਾਰਤੀ ਮੌਸਮ ਵਿਭਾਗ (IMD) ਦੇ ਅਧਿਕਾਰੀਆਂ ਅਨੁਸਾਰ ਅਗਲੇ ਕੁਝ ਹਫ਼ਤਿਆਂ ਤੱਕ ਬਰਸਾਤ ਦਾ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਫ਼ਸਲਾਂ ਦੀ ਬਿਜਾਈ ਪ੍ਰਭਾਵਿਤ ਹੋਣ ਜਾਂ ਲੇਟ ਹੋਣ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ।
ਮਾਨਸੂਨ ਦਾ ਅਜੇ ਕਾਫੀ ਲੰਬਾ ਸਮਾਂ ਬਾਕੀ ਹੈ। ਪਹਿਲੀ ਜੂਨ ਨੂੰ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਦੇ 36 ਮੌਸਮ ਉਪ ਵਿਭਾਗਾਂ ਵਿੱਚੋਂ 16 ਵਿੱਚ ਘੱਟ ਬਾਰਿਸ਼ ਹੋਈ ਹੈ। ਇਨ੍ਹਾਂ ਵਿੱਚ ਕੇਰਲ, ਕਰਨਾਟਕ, ਮਹਾਰਾਸ਼ਟਰ (ਤੱਟੀ ਪੱਟੀ ਨੂੰ ਛੱਡ ਕੇ), ਤੇਲੰਗਾਨਾ, ਛੱਤੀਸਗੜ੍ਹ, ਉੜੀਸਾ, ਝਾਰਖੰਡ, ਬਿਹਾਰ ਅਤੇ ਬੰਗਾਲ ਦੇ ਮੈਦਾਨੀ ਖੇਤਰ ਸ਼ਾਮਲ ਹਨ।
ਹਾਲਾਂਕਿ ਪਿਛਲੇ ਦੋ ਹਫ਼ਤਿਆਂ ਵਿੱਚ ਇਨ੍ਹਾਂ ਸਾਰੀਆਂ ਸਬ-ਡਿਵੀਜ਼ਨਾਂ ਵਿੱਚ ਚੰਗਾ ਮੀਂਹ ਪਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਇਲਾਕਿਆਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਜੂਦਾ ਸੰਕੇਤਾਂ ਅਨੁਸਾਰ ਜੁਲਾਈ ਵਿੱਚ ਬਾਰਸ਼ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਵੱਡੇ ਖੇਤਰ ਦੇ ਪਾਣੀ ਵਿੱਚ ਡੁੱਬੇ ਰਹਿਣ ਦਾ ਖ਼ਤਰਾ ਹੈ।
ਇਸ ਨਾਲ ਫਸਲਾਂ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ। ਪਾਣੀ ਦੀ ਬਹੁਤਾਤ ਕਾਰਨ ਝੋਨੇ ਦੀ ਲੁਆਈ ਵੀ ਪ੍ਰਭਾਵਿਤ ਹੋਵੇਗੀ। ਆਈਐਮਡੀ ਦੇ ਮੁਖੀ Mrutyunjay Mohapatra ਨੇ ਉਮੀਦ ਜਤਾਈ ਕਿ ਮਾਨਸੂਨ ਦੀ ਗਤੀਵਿਧੀ ਅਗਲੇ ਦੋ ਹਫ਼ਤਿਆਂ ਤੱਕ ਜਾਰੀ ਰਹੇਗੀ। ਮੱਧ ਭਾਰਤ ਵਿੱਚ ਸਰਗਰਮ ਮਾਨਸੂਨ 8 ਜੁਲਾਈ ਦੇ ਆਸਪਾਸ ਗੰਗਾ ਦੇ ਮੈਦਾਨਾਂ ਵਿੱਚ ਪਹੁੰਚਣ ਵਾਲਾ ਹੈ।
12 ਜੁਲਾਈ ਤੋਂ ਮਾਨਸੂਨ ਫਿਰ ਦੱਖਣ ਵੱਲ ਵਧੇਗਾ, ਜਿਸ ਨਾਲ ਮੱਧ ਭਾਰਤ ਵਿੱਚ ਬਦਲਵੇਂ ਮੀਂਹ ਦਾ ਇੱਕ ਹੋਰ ਦੌਰ ਆਵੇਗਾ। ਇਸ ਤੋਂ ਬਾਅਦ 16 ਜੁਲਾਈ ਦੇ ਆਸਪਾਸ ਘੱਟ ਦਬਾਅ ਵਾਲਾ ਸਿਸਟਮ ਬਣ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੱਧ ਭਾਰਤ ਵਿੱਚ ਮੀਂਹ ਦਾ ਇੱਕ ਹੋਰ ਦੌਰ ਦੇਖਣ ਨੂੰ ਮਿਲ ਸਕਦਾ ਹੈ। ਜਿਸ ਕਾਰਨ ਮੱਧ ਭਾਰਤ ਦੇ ਕਈ ਇਲਾਕਿਆਂ ‘ਚ ਹੜ੍ਹ ਆ ਸਕਦਾ ਹੈ ਅਤੇ ਫਸਲਾਂ ਤਬਾਹ ਹੋ ਸਕਦੀਆਂ ਹਨ।

Related posts

ਹੁਣ ਫ੍ਰੀ ‘ਚ ਕ੍ਰਾਸ ਕਰੋ ਟੋਲ ਪਲਾਜ਼ਾ ! ਇਸ ਨਿਯਮ ਮੁਤਾਬਕ ਨਹੀਂ ਦੇਣਾ ਪਵੇਗਾ ਇੱਕ ਵੀ ਰੁਪਇਆ ਟੈਕਸ

punjabdiary

ਹੁਣ 40 ਦੇਸ਼ ਪੰਜਾਬ ਤੋਂ ਸਿੱਖਣਗੇ ਸਿਹਤ ਦਾ ਰਾਜ਼, ਆਮ ਆਦਮੀ ਕਲੀਨਿਕ ਦੀ ਸਟਡੀ ਲਈ ਆਉਣਗੇ ਨੁਮਾਇੰਦੇ

punjabdiary

CM ਮਾਨ ਦਾ ਵੱਡਾ ਫੈਸਲਾ- ‘ਪੰਜਾਬ ‘ਚ ਟਰੈਕਟਰ ਤੇ ਸਬੰਧਤ ਸੰਦਾਂ ਨਾਲ ਸਟੰਟ ਕਰਨ ’ਤੇ ਲਗਾਈ ਪਾਬੰਦੀ’

punjabdiary

Leave a Comment