ਜੇਲ੍ਹ ਦੀ ਕੰਧ ਉਪਰੋਂ ਸਮਾਨ ਸੁੱਟਣ ਗਏ ਤਿੰਨ ਨੌਜਵਾਨ ਮੋਟਰਸਾਈਕਲ ਸਮੇਤ ਪੁਲਿਸ ਨੇ ਕੀਤੇ ਕਾਬੂ
ਫਰੀਦਕੋਟ, 18 ਅਪ੍ਰੈਲ – (ਪੰਜਾਬ ਡਾਇਰੀ) ਪੰਜਾਬ ਦੀਆਂ ਜੇਲ੍ਹਾਂ ਹਮੇਸ਼ਾ ਹੀ ਸੁਰਖੀਆਂ ’ਚ ਰਹਿੰਦੀਆਂ ਹਨ ਕਦੇ ਜੇਲ੍ਹਾਂ ਦੇ ਵਿੱਚੋਂ ਫੋਨ ਫੜੇ ਜਾਂਦੇ ਤੇ ਕਦੇ ਨਸ਼ਾ ਫੜਿਆ ਜਾਂਦਾ ਹੈ ਤੇ ਅੱਜ ਇਸੇ ਹੀ ਤਰ੍ਹਾਂ ਦੀ ਇਕ ਘਟਨਾ ਸਾਹਮਣੇ ਆਈ ਹੈ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਜਿੱਥੇ ਤਿੰਨ ਨੌਜਵਾਨਾਂ ਵੱਲੋਂ ਬਾਹਰਲੀ ਕੰਧ ਦੇ ਉੱਪਰ ਦੀ ਕੁੱਝ ਸਮਾਨ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਇਨ੍ਹਾਂ ਲੋਕਾਂ ਬਾਰੇ ਪੁਲੀਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤਿੰਨ ਨੌਜਵਾਨਾਂ ਨੂੰ ਜੋ ਕਿ ਮੋਟਰਸਾਈਕਲ ਦੇ ਉਪਰ ਆਏ ਸੀ ਕਿ ਉਹ ਉਨ੍ਹਾਂ ਨੂੰ ਕਾਬੂ ਕਰ ਲਿਆ ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਬਾਹਰਲੀ ਕੰਧ ਤੋਂ ਪਾਰ ਹਵਾਲਾਤੀਆਂ ਨੂੰ ਇਤਰਾਜ਼ਯੋਗ ਵਸਤੂਆਂ ਸੁੱਟਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇੱਕ ਮੁਲਜ਼ਮ ਨੇ ਜੇਲ੍ਹ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਕੋਲੋਂ 5 ਹੈੱਡਫੋਨ, 6 ਡਾਟਾ ਕੇਬਲ, ਤਿੰਨ ਚਾਰਜਰ, ਦੋ ਪੈੱਨ ਡਰਾਈਵਾਂ ਦੇ ਨਾਲ-ਨਾਲ ਬੀੜੀ ਸਿਗਰਟਾਂ ਅਤੇ ਜਰਦਾ ਅਤੇ ਹੀਟਰ ਸਪਰਿੰਗ ਆਦਿ ਬਰਾਮਦ ਹੋਏ ਹਨ, ਜੋ ਕਿ ਜੇਲ੍ਹ ਦੀ ਕੰਧ ਦੇ ਅੰਦਰ ਸੁੱਟੇ ਜਾਣੇ ਸਨ। ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਇਹ ਸਾਮਾਨ ਮੰਗਵਾਉਣ ਵਾਲੇ 5 ਹਵਾਲਾਤੀਆਂ ਦੀ ਵੀ ਸ਼ਨਾਖਤ ਕੀਤੀ ਹੈ ਅਤੇ ਇਨ੍ਹਾਂ ਵਿੱਚੋਂ ਦੋ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਪਰਚਾ ਦਰਜ ਕਰ ਲਿਆ ਹੈ।