ਜੈਰੀਐਟ੍ਰਿਕ ਓਪੀਡੀ ਸੇਵਾਵਾਂ ਰਾਹੀ ਲੋੜਵੰਦ ਬਜ਼ੁਰਗ ਅਤੇ ਅੰਗਹੀਣ ਮਰੀਜ਼ਾਂ ਨੂੰ ਮਿਲ ਰਹੀ ਹੈ ਸਹੂਲਤ
ਫਰੀਦਕੋਟ 9 ਅਕਤੂਬਰ (ਪੰਜਾਬ ਡਾਇਰੀ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਨੇ ਵੱਖ-ਵੱਖ ਵਿਭਾਗਾਂ ਦੇ ਵਿਕਾਸ ਦੇ ਨਾਲ-ਨਾਲ ਮਰੀਜ਼ਾਂ ਦੀ ਦੇਖਭਾਲ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਹਨ। ਮਾਨਯੋਗ ਵਾਈਸ ਚਾਂਸਲਰ, ਪ੍ਰੋ. (ਡਾ.) ਰਾਜੀਵ ਸੂਦ ਦੁਆਰਾ ਚੁੱਕੇ ਗਏ ਮਹੱਤਵਪੂਰਨ ਉਪਾਵਾਂ ਵਿੱਚੋਂ ਇੱਕ ਹੈ ਜੀਰੀਏਟ੍ਰਿਕ ਓ.ਪੀ.ਡੀ.(ਬਜੁਰਗਾਂ ਲਈ ਖਾਸ ਤੌਰ ਤੇ) ਇਹ ਪ੍ਰੋਜੈਕਟ ਬਜ਼ੁਰਗ, ਸਰੀਰਕ ਤੌਰ ‘ਤੇ ਅਪਾਹਜ ਮਰੀਜ਼ਾਂ ਦੀ ਬਿਹਤਰ ਦੇਖਭਾਲ, ਇਲਾਜ ਅਤੇ ਸਹੀ ਜਾਂਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਕਲਪਨਾ ਮਾਨਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੁਆਰਾ ਕੀਤੀ ਗਈ ਹੈ ਅਤੇ ਉਹਨਾਂ ਨੇ ਜੈਰੀਐਟ੍ਰਿਕ ਓਪੀਡੀ ਸੇਵਾਵਾਂ ਦਾ ਉਦਘਾਟਨ ਕਰਨ ਲਈ ਕਾਫੀ ਦਿਆਲਤਾ ਕੀਤੀ।
ਇਹ ਪ੍ਰੋਜੈਕਟ ਲੋੜਵੰਦ ਬਜ਼ੁਰਗ ਅਤੇ ਅੰਗਹੀਣ ਮਰੀਜ਼ਾਂ ਲਈ ਪਹਿਲਕਦਮੀ ਹੈ। ਨਵੀਂ ਓਪੀਡੀ ਜ਼ਮੀਨੀ ਮੰਜ਼ਿਲ ‘ਤੇ ਬਣਾਈ ਗਈ ਹੈ ਜਿਸ ਵਿੱਚ ਵਧੀਆ ਤਾਲਮੇਲ ਅਤੇ ਕੰਮ ਕਰਨ ਲਈ ਇੱਕ ਛੱਤ ਹੇਠ ਅੱਖਾਂ, ਮੈਡੀਸਨ, ਈ.ਐਨ.ਟੀ., ਸਰਜਰੀ ਅਤੇ ਹੱਡੀਆਂ ਦੀ ਓਪੀਡੀ ਹੈ।
ਜੇਰੀਆਟ੍ਰਿਕ ਓਪੀਡੀ ਵਿਸ਼ੇਸ਼ ਤੌਰ ‘ਤੇ ਹਸਪਤਾਲ ਦੇ ਸਮੇਂ ਅਨੁਸਾਰ ਹਰ ਸ਼ਨੀਵਾਰ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਚੱਲੇਗੀ। ਉਦਘਾਟਨੀ ਓਪੀਡੀ ਮਿਤੀ 30-09-2023 ਨੂੰ ਸ਼ੁਰੂ ਹੋ ਗਈ ਹੈ। ਸਾਰੇ ਵਿਭਾਗ ਵੱਖਰਾ ਓਪੀਡੀ ਰਜਿਸਟਰ ਰੱਖਣਗੀਆਂ ਅਤੇ ਹਰ ਮਹੀਨੇ ਦੇ ਅੰਤ ਵਿੱਚ ਸਮਰੱਥ ਅਥਾਰਟੀ ਨੂੰ ਰਿਪੋਰਟ ਸੌਂਪੀ ਜਾਵੇਗੀ।