ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਯੂਨੀਅਨ ਵਲੋਂ ‘ਮੇਲਾ ਖੂਨਦਾਨੀਆਂ ਦਾ’ ਨੂੰ ਸਹਿਯੋਗ ਦਾ ਐਲਾਨ
* ਕੌਛੜ ਹਾਈਟੈੱਕ ਲੈਬਾਰਟਰੀ ਵਿਖੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਦਿੱਤਾ ਭਰੋਸਾ!
ਫਰੀਦਕੋਟ 22 ਜੂਨ (ਪੰਜਾਬ ਡਾਇਰੀ)-ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਅਨੇਕਾਂ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜਾਂ ਤੋਂ ਇਲਾਵਾ ਥੈਲੇਸੀਮੀਆ ਦੇ ਮਰੀਜਾਂ ਲਈ ਪੰਜਾਬ ਭਰ ਦੇ ਬਲੱਡ ਬੈਂਕਾਂ ’ਚ ਵੱਖ ਵੱਖ ਗਰੁੱਪਾਂ ਦਾ ਖੂਨ ਜਮਾ ਹੋਣਾ ਜਰੂਰੀ ਹੈ। ਇਸ ਵਾਸਤੇ ਪੀਬੀਜੀ ਵੈਲਫੇਅਰ ਕਲੱਬ ਵਲੋਂ ਬਕਾਇਦਾ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਕਲੱਬ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਥਾਨਕ ਫਰੀਦਕੋਟ ਸੜਕ ’ਤੇ ਸਥਿੱਤ ਕੌਛੜ ਹਾਈਟੈੱਕ ਲੈਬਾਰਟਰੀ ਵਿਖੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ 25 ਜੂਨ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਸੰਗਮ ਪੈਲੇਸ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਲੱਗਣ ਵਾਲਾ ‘ਮੇਲਾ ਖੂਨਦਾਨੀਆਂ ਦਾ’ ਮਿਸ਼ਨ 501 ਲਈ ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਡਾ ਰਵਿੰਦਰਪਾਲ ਕੌਛੜ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਰ ਤਰਾਂ ਦੇ ਸਹਿਯੋਗ ਦੀ ਸਹਿਮਤੀ ਦਿੱਤੀ ਹੈ। ਪਹਿਲਾਂ ਰਾਜੀਵ ਮਲਿਕ, ਬਲਜੀਤ ਸਿੰਘ ਖੀਵਾ ਅਤੇ ਰਵੀ ਅਰੋੜਾ ਨੇ ਲੈਬਾਰਟਰੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਤੇ ਫਿਰ ਡਾ ਰਵਿੰਦਰਪਾਲ ਕੌਛੜ ਨੇ ਦੱਸਿਆ ਕਿ ਪੀਬੀਜੀ ਵੈਲਫੇਅਰ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਸਾਡੀ ਐਸੋਸੀਏਸ਼ਨ ਦਾ ਸਹਿਯੋਗ ਹਮੇਸ਼ਾਂ ਬਰਕਰਾਰ ਰਹੇਗਾ। ਇਸ ਮੌਕੇ ਲੈਬਾਰਟਰੀ ਐਸੋਸੀਏਸ਼ਨ ਵਲੋਂ ਸੁਖਚੈਨ ਕਟਾਰੀਆ ਅਤੇ ਹਨੀ ਬਰਾੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਚੇਅਰਮੈਨ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਮੇਲਾ ਖੂਨਦਾਨੀਆਂ ਦਾ ਮਿਸ਼ਨ 501 ’ਚ ਬਤੌਰ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਇਸ ਦਾ ਉਦਘਾਟਨ ਕਰਕੇ ਕੈਂਪ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਹਾਇਕ ਪੈ੍ਸ ਸਕੱਤਰ ਸਰਨ ਕੁਮਾਰ ਸਮੇਤ ਕੌਛੜ ਹਾਈਟੈੱਕ ਲੈਬਾਰਟਰੀ ਦੇ ਸਮੁੱਚੇ ਸਟਾਫ ਨੇ ਵੀ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ।