Image default
ਤਾਜਾ ਖਬਰਾਂ

ਜੰਡਿਆਲਾ ਗੁਰੂ ਵਿੱਚ ਸ਼ਹਿਰ ਦੇ ਬੇਰਿੰਗ ਸਕੂਲ ਵੱਲੋਂ ਨਰਸਰੀ ਕਲਾਸ ਦੇ ਬੱਚਿਆਂ ਦਾ ਸਵਾਗਤ ਕੀਤਾ!

ਜੰਡਿਆਲਾ ਗੁਰੂ ਵਿੱਚ ਸ਼ਹਿਰ ਦੇ ਬੇਰਿੰਗ ਸਕੂਲ ਵੱਲੋਂ ਨਰਸਰੀ ਕਲਾਸ ਦੇ ਬੱਚਿਆਂ ਦਾ ਸਵਾਗਤ ਕੀਤਾ!

ਜੰਡਿਆਲਾ ਗੁਰੂ, 4 ਮਾਰਚ (ਸੰਜੀਵ ਸੂਰੀ, ਪਿੰਕੂ ਆਨੰਦ) :- ਨਰਸਰੀ ਜਮਾਤ ਦਾ ਵੈਲਕਮ ( 2022-2023) ਜੰਡਿਆਲਾ ਗੁਰੂ ਸਹਿਰ ਦੇ ਬੇਰਿੰਗ ਸਕੂਲ ਵਿੱਚ 25 ਫਰਵਰੀ 2022 ਨੂੰ ਨਰਸਰੀ ਵਿਦਾਰਥੀਆ ਦੇ ਮਾਤਾ ਪਿਤਾ ਲਈ ੳਰੀਐਨਟੇਸ਼ਨ ਦਾ ਖਾਸ ਆਯੋਜਨ ਕੀਤਾ ਗਿਆ,!ਅਤੇ 2 ਮਾਰਚ 2022 ਨੂੰ ਨਰਸਰੀ ਦੇ ਬੱਚਿਆ ਦਾ ਸਵਾਗਤ ਕੀਤਾ ਗਿਆ।ਜਿਸ ਵਿੱਚ ਬੇਰਿੰਗ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੇ ਮਾਤਾ ਪਿਤਾ ਲਈ ਖਾਣ ਪੀਣ ਦੇ ਨਾਲ-ਨਾਲ ਬੈਠਣ ਦਾ ਪ੍ਰਬੰਧ ਵੀ ਸਮਾਜਿਕ ਦੂਰੀ ਨੂੰ ਬਣਾਉਦੇਂ ਹੋਏ ਕੀਤਾ ਗਿਆ।ਇਸ ਮੋਕੋ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕੀਤੀ ਅਤੇ ਸਕੂਲ ਦੇ ਸਟਾਫ ਵੱਲੋਂ ਗੀਤ ਪੇਸ਼ ਕੀਤਾ ਗਿਆ!ਇਸ ਮੋਕੋ ਸਕੂਲ ਦੀ ਕੋ- ਆਰਡੀਨੇਟਰ ਮਿਸ ਮਨੀਸ਼ਾ ਨੇ ਮਾਤਾ ਪਿਤਾ ਦਾ ਨਿੱਘੇ ਸ਼ਬਦਾਂ ਵਿੱਚ ਸਵਾਗਤ ਕੀਤਾ। ਇਸ ਤੋਂ ਬਾਅਦ ਸਕੂਲ਼ ਦੇ ਪ੍ਰਿੰਸੀਪਲ ਮਿਸ ਹੈਬਰੋਨਿਕਾ ਦਾਸ ਨੇ ਵੀ ਬੱਚਿਆਂ ਦੇ ਮਾਤਾ ਪਿਤਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਇਸ ਉਰੀਐਨਟੇਸ਼ਨ ਵਿੱਚ ਬੱਚਿਆਂ ਦੇ ਮਾਤਾ ਪਿਤਾ ਨਾਲ ਸਲੇਬਸ ਨੂੰ ਲੈ ਕੇ ਪ੍ਰਿੰਸੀਪਲ ਸਾਹਿਬਾ ਵੱਲੋਂ ਖਾਸ ਚਰਚਾ ਕੀਤੀ ਗਈ ਅਤੇ ਇਸ ਸਕੂਲ਼ ਵਿੱਚ ਕਿਵੇਂ ਬੱਚਿਆਂ ਨੂੰ ਨਵੀਆਂ ਤਕਨੀਕਾਂ ਅਤੇ ਐਕਟੀਵਿਟੀਆਂ ਨਾਲ ਪੜਾਇਆ ਜਾਂਦਾ ਹੈ ਇਸ ਬਾਰੇ ਵੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸਕੂਲ਼ ਦੇ ਸਟਾਫ ਵੱਲੋਂ ਮੰਚ ਉੱਤੇ ਡਾਂਸ ਵੀ ਪੇਸ਼ ਕੀਤਾ ਗਿਆ।ਇਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਮਾਤਾ ਪਿਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦਾ ਅੰਤ ਕਲੋਸਿੰਗ ਪ੍ਰਾਰਥਨਾ ਨਾਲ ਕੀਤੀ ਗਈ।

Related posts

Breaking- ਕੈਨੇਡਾ ਦੇ ਬੀ ਸੀ ਪ੍ਰੋਵਿੰਸ ਦੀ ਨਵੀਂ 27 ਮੈਂਬਰੀ ਵਜ਼ਾਰਤ ਵਿਚ ਭਾਰਤੀ ਮੂਲ ਦੇ 5 MLAs ਨੂੰ ਮਿਲੀ ਥਾਂ, ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ

punjabdiary

ਆਂਗਣਵਾੜੀ ਸੈਂਟਰ ’ਚ ਦਿੱਤਾ ਜਾ ਰਿਹਾ ਉੱਲੀ ਲੱਗਿਆ ਖਾਣਾ, ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦੇ ਇਲਜ਼ਾਮ

punjabdiary

ਪਰਾਲੀ ਸਾੜਨ ‘ਤੇ ਕੇਂਦਰ ਹੋਇਆ ਸਖ਼ਤ, SC ਦੀ ਟਿੱਪਣੀ ਤੋਂ ਬਾਅਦ ਕੇਂਦਰ ਨੇ ਕੀਤਾ ਜੁਰਮਾਨਾ ਦੁੱਗਣਾ

Balwinder hali

Leave a Comment