Image default
ਤਾਜਾ ਖਬਰਾਂ

ਜੰਡਿਆਲਾ ਗੁਰੂ ਸ਼ਹਿਰ ਦੇ ਵੱਖ ਵੱਖ ਮੰਦਿਰਾ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ!

ਜੰਡਿਆਲਾ ਗੁਰੂ ਸ਼ਹਿਰ ਦੇ ਵੱਖ ਵੱਖ ਮੰਦਿਰਾ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ!
*ਸ਼ਿਵ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ,*
ਜੰਡਿਆਲਾ ਗੁਰੂ, 2 ਮਾਰਚ(ਸੰਜੀਵ ਸੂਰੀ, ਪਿੰਕੂ ਆਨੰਦ) :-  ਸ਼ਿਵ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ! ਅੱਜ ਜੰਡਿਆਲਾ ਗੁਰੂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ! ਜਿਸ ਵਿੱਚ ਜੰਡਿਆਲਾ ਗੁਰੂ ਸ਼ਹਿਰ ਦੇ ਵੱਖ ਵੱਖ ਮੰਦਿਰਾਂ ਦੀ ਸ਼ਾਨਦਾਰ ਸਜਾਵਟ ਕੀਤੀ ਗਈ। ਮੰਦਿਰ ਸ਼ਿਵਾਲਾ ਬਰਤਨ ਬਾਜ਼ਾਰ ਹੋਰ ਮੰਦਿਰਾਂ ‘ਚ ਸਾਰਾ ਦਿਨ ਸੰਗਤ ਦੀ ਭਾਰੀ ਰੌਣਕ ਵੇਖਣ ਨੂੰ ਮਿਲੀ। ਜਦੋਂਕਿ ਰਾਤ ਸਮੇਂ ਭਗਵਾਨ ਸ਼ਿਵ ਜੀ ਦੀ ਪੂਜਾ-ਅਰਚਨਾ ਕਰਨ ਵਾਲਿਆਂ ਦਾ ਹੜ ਮੰਦਿਰਾਂ ਵਿਚ ਆ ਗਿਆ। ਅਤੇ ਮੰਦਿਰਾ ਦੀ ਸਜਾਵਟ ਰੰਗ ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਕੀਤੀ ਗਈ।ਇਸ ਮੋਕੋ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੰਦਿਰ ਦੇ ਪੰਡਿਤ ਨੀਰਜ ਸ਼ਰਮਾ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦੇ ਅਵਸਰ ‘ਤੇ ਸਾਰਾ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਮੰਦਿਰ ਵਿਚ ਆਉਦੇ ਹਨ! ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ! ਉਹਨਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਸ ਭਗਵਾਨ ਸ਼ਿਵ ਦੇ ਨਾਮ ਦਾ ਅੰਮਿ੍ਤ ਪੀਣ ਦੀ ਲੋੜ ਹੈ ਕਿਉਂਕਿ ਕੇਵਲ ਪਰਮਾਤਮਾ ਦੇ ਨਾਮ, ਇਸ ਦੇ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ‘ਤੇ ਸਾਨੂੰ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਸ ਜਨਮ ਵਿਚ ਸਾਨੂੰ ਅਜਿਹੀ ਸ਼ਖਸੀਅਤ ਦਾ ਆਗਮਨ ਹੋਵੇ, ਜੋ ਸਾਡੀਆਂ ਰੂਹਾਂ ਨੂੰ ਉਸ ਪਰਮਾਤਮਾ ਨਾਲ ਮਿਲਾ ਸਕੇ। ਕ੍ਰਿਪਾ ਕਰਕੇ ਬਖਸ਼ਿਸ਼ ਕਰੋ ਤਾਂ ਜੋ ਸਾਡਾ ਇਹ ਮਹਾਸ਼ਿਵਰਾਤਰੀ ਤਿਉਹਾਰ ਸਾਰਥਕ ਬਣ ਸਕੇ! ਇਸੇ ਤਰਾਂ ਮੰਦਿਰ ਸ਼ਿਵਾਲਾ ਬਰਤਨ ਬਾਜ਼ਾਰ, ਮੰਦਿਰ ਭੱਦਰਕਾਲੀ,ਮੰਦਿਰ ਟੂਟੀਆਂ ਵਾਲਾ,ਮੰਦਿਰ ਡਾਲੀਆਂ ਵਾਲਾ, ਰਾਧਾ ਕ੍ਰਿਸ਼ਨਾ ਮੰਦਿਰ, ਮੰਦਿਰ ਤੋ ਇਲਾਵਾ ਹੋਰ ਮੰਦਿਰਾਂ ਵਿਚ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਸਾਰਾ ਦਿਨ ਅਤੇ ਰਾਤ ਸਮੇ ਵੇਖਣ ਨੂੰ ਮਿਲੀ। ਅਤੇ ਬਾਜ਼ਾਰ ਦੇ ਵੱਖ ਵੱਖ ਚੌਂਕ ਵਿੱਚ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ! ਅਤੇ ਸ਼ਰਧਾਲੂਆਂ ਨੇ ਸੇਵਾ ਕੀਤੀ!

Related posts

Breaking- ਨਸ਼ੀਲੇ ਪਦਾਰਥ ਰੱਖਣ ‘ਤੇ ਦੋ ਵਾਰਡਨਾ ਨੂੰ ਮੁਅੱਤਲ ਕੀਤਾ

punjabdiary

Breaking News-ਮੋਗਾ ਵਿਖੇ ਪਾਸਪੋਰਟ ਐਪਲੀਕੇਸ਼ਨ ਕੋਟਾ 80 ਤੱਕ ਵਧਾਇਆ- ਆਰਪੀਓ ਯਸ਼ਪਾਲ

punjabdiary

ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਤ ਸਾਰੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਵੀ ਆਪਣੀਆਂ ਕਈ-ਕਈ ਪੈਨਸ਼ਨਾਂ ਵਾਪਸ ਕਰਨ ਦਾ ਐਲਾਨ ਕਰਨ

punjabdiary

Leave a Comment