ਜੰਡਿਆਲਾ ਪੈ੍ਸ ਕਲੱਬ ਰਜਿ ਵੱਲੋ ਸੀ੍ ਰਾਮਨੋਮੀ ਦੇ ਪਵਿੱਤਰ ਤਿਉਹਾਰ ਮੌਕੇ ਕਲੱਬ ਦਾ ਵੀ 14ਵਾਂ ਜਨਮ ਦਿਨ ਮਨਾਇਆ!
ਜਨਰਲ ਸਕੱਤਰ ਪ੍ਰਦੀਪ ਜੈਨ ਵਲੋਂ ਕਲੱਬ ਦੇ 14ਵੇਂ ਸਾਲ ਲਈ ਨਵੇਂ ਪ੍ਰਧਾਨ ਦਾ ਨਾਮ ਬਤੋਰ ਵਰਿੰਦਰ ਸਿੰਘ ਮਲਹੋਤਰਾ ਅਤੇ ਚੇਅਰਮੈਨ ਲਈ ਸੁਨੀਲ ਦੇਵਗਨ ਪੀ ਟੀ ਸੀ ਦਾ ਨਾਮ ਪੇਸ਼ ਕੀਤਾ!
ਜੰਡਿਆਲਾ ਗੁਰੂ, 11 ਅਪ੍ਰੈਲ – (ਪਿੰਕੂ ਆਨੰਦ, ਸੰਜੀਵ ਸੂਰੀ):- ਜੰਡਿਆਲਾ ਪ੍ਰੈਸ ਕਲੱਬ ਰਜਿ ਦਾ 14ਵਾਂ ਜਨਮ ਦਿਨ ਸਥਾਨਕ ਤੇਜ ਹੋਟਲ ਵਿਚ ਚੇਅਰਮੈਨ ਸੁਨੀਲ ਦੇਵਗਨ ਪੀ ਟੀ ਸੀ ਚੈਨਲ ਦੀ ਯੋਗ ਅਗਵਾਈ ਚ ਬੜੀ ਧੂਮਧਾਮ ਨਾਲ ਕੇਕ ਕੱਟਕੇ, ਮਸਤੀ ਕਰਕੇ ਮਨਾਇਆ ਗਿਆ। ਇਸ ਮੌਕੇ ਸੁਨੀਲ ਦੇਵਗਨ ਅਤੇ ਵਰਿੰਦਰ ਮਲਹੋਤਰਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਰਾਮਨੋਮੀ ਦੇ ਪਵਿੱਤਰ ਤਿਉਹਾਰ ਮੌਕੇ ਕਲੱਬ ਦਾ ਵੀ 14 ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਤੇ ਇਹ ਜੰਡਿਆਲਾ ਪ੍ਰੈਸ ਕਲੱਬ ਹੁਣ ਕੋਈ ਕਲੱਬ ਨਹੀਂ ਬਲਕਿ 13 ਸਾਲਾਂ ਵਿਚ ਬੇਖੌਫ ਜ਼ੁਲਮ ਦੇ ਖਿਲ਼ਾਫ ਇਕਮੁੱਠ ਹੋਕੇ ਲੜਾਈਆਂ ਲੜਕੇ ਲੋੜਵੰਦਾਂ ਨੂੰ ਇਨਸਾਫ ਦੇਣ ਵਾਲਾ ਇਕ ਪਰਿਵਾਰ ਬਣ ਚੁੱਕਿਆ ਹੈ। ਇਸ ਦੌਰਾਨ ਜਨਰਲ ਸਕੱਤਰ ਪ੍ਰਦੀਪ ਜੈਨ ਵਲੋਂ ਕਲੱਬ ਦੇ 14ਵੇਂ ਸਾਲ ਲਈ ਨਵੇਂ ਪ੍ਰਧਾਨ ਦਾ ਨਾਮ ਬਤੋਰ ਵਰਿੰਦਰ ਸਿੰਘ ਮਲਹੋਤਰਾ ਅਤੇ ਚੇਅਰਮੈਨ ਲਈ ਸੁਨੀਲ ਦੇਵਗਨ PTC ਦਾ ਨਾਮ ਪੇਸ਼ ਕੀਤਾ ਗਿਆ ਜਿਸਨੂੰ ਸਾਰਿਆਂ ਨੇ ਸਰਬਸੰਪਤੀ ਨਾਲ ਪ੍ਰਵਾਨ ਕੀਤਾ। ਵਰਿੰਦਰ ਮਲਹੋਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਮੈਂ ਧੰਨਵਾਦੀ ਹਾਂ ਸਾਰੇ ਭਰਾਵਾਂ ਦਾ ਜੋ ਲਗਾਤਾਰ ਮੈਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪੱਤਰਕਾਰ ਦੀ ਕ਼ਲਮ ਵਿਚੋਂ ਨਿਕਲਿਆ ਇੱਕ ਇੱਕ ਸ਼ਬਦ ਬੰਦੂਕ ਵਿਚੋਂ ਨਿਕਲੀ ਗੋਲੀ ਵਰਗਾ ਹੁੰਦਾ ਹੈ। ਦੱਬੇ ਕੁਚਲੇ ਤੇ ਇਨਸਾਫ਼ ਮੰਗਣ ਵਾਲੇ ਲੋਕਾਂ ਨੂੰ ਪੱਤਰਕਾਰਾਂ ਤੋਂ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਹੈ! ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵਰੂਣ ਸੋਨੀ, ਪ੍ਦੀਪ ਜੈਨ , ਹਰਿੰਦਰਪਾਲ ਸਿੰਘ, ਜਿੰਮੀ ਮਹਾਜਨ, ਮਦਨ ਮੋਹਨ, ਨਰਿੰਦਰ ਸੂਰੀ, ਰਾਕੇਸ਼ ਸੂਰੀ, ਰਮੇਸ਼ ਵਰਮਾ ਜੀ, ਅਨਿਲ ਕੁਮਾਰ, ਮਨਜੀਤ ਸਿੰਘ , ,ਜੀਵਨ ਸ਼ਰਮਾ,ਰਾਜਿੰਦਰ ਸਿੰਘ ਫਾਸਟਵੇਅ, ਪਿੰਕੂ ਆਨੰਦ, ਬਲਵਿੰਦਰ ਸਿੰਘ, ਸਤਪਾਲ ਸਿੰਘ, ਸੁਖਚੈਨ ਸਿੰਘ, ਕੁਲਵੰਤ ਸਿੰਘ, ਕਵਲਜੀਤ ਸਿੰਘ ਲਾਡੀ, ਗੁਲਸ਼ਨ ਵਿਨਾਇਕ, ਮਨੀਸ਼ ਸ਼ਰਮਾ, ਐਡਵੋਕੇਟ ਅਮਨਦੀਪ ਸਿੰਘ ਲੀਗਲ ਅਡਵਾਈਜ਼ਰ, ਸੋਨੂੰ ਮਿਗਲਾਨੀ, ਸਚਿਨ ਸ਼ਰਮਾ, ਸੁਖਦੇਵ ਸਿੰਘ, ਸੰਦੀਪ ਜੈਨ,ਹੈਪੀ, ਅਤੇ ਕਲੱਬ ਦੇ ਹੋਰ ਮੈਬਰ ਆਦਿ ਹਾਜ਼ਿਰ ਸਨ। ਮਲਹੋਤਰਾ ਨੇ ਕਿਹਾ ਕਿ ਜਲਦੀ ਹੀ ਬਾਕੀ ਅਹੁਦੇਦਾਰਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।