Image default
About us

ਝਾਕੀਆਂ ਦੇ ਮੁੱਦੇ ‘ਤੇ ‘ਆਪ’ ਦਾ ਪਲਟਵਾਰ, ‘BJP ਆਪਣੀ ਘਟੀਆ ਰਾਜਨੀਤੀ ਲਈ ਪੰਜਾਬ ਦੇ ਸ਼ਹੀਦਾਂ ਦਾ ਕਰ ਰਹੀ ਅਪਮਾਨ’

ਝਾਕੀਆਂ ਦੇ ਮੁੱਦੇ ‘ਤੇ ‘ਆਪ’ ਦਾ ਪਲਟਵਾਰ, ‘BJP ਆਪਣੀ ਘਟੀਆ ਰਾਜਨੀਤੀ ਲਈ ਪੰਜਾਬ ਦੇ ਸ਼ਹੀਦਾਂ ਦਾ ਕਰ ਰਹੀ ਅਪਮਾਨ’

 

 

ਚੰਡੀਗੜ੍ਹ, 30 ਦਸੰਬਰ (ਡੇਲੀ ਪੋਸਟ ਪੰਜਾਬੀ)- 26 ਜਨਵਰੀ ਮੌਕੇ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਦੋਸ਼ ਲਗਾਏ ਗਏ ਕਿ ਪੰਜਾਬ ਦੀ ਝਾਕੀ ਵਿਚ ਦਿੱਲੀ ਦੇ ਮੁੱਖ ਮੰਰੀਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਸੀ, ‘ਤੇ ‘ਆਪ’ ਨੇ ਪਲਟਵਾਰ ਕੀਤਾ ਹੈ।

Advertisement

‘ਆਪ’ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਗੁਜਰਾਤ ਤੇ ਮਹਾਰਾਸ਼ਟਰ ਦੀ ਝਾਕੀ ਦੇ ਕਾਂਸੈਪਟ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਗੁਜਰਾਤ ਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਸਰਕਾਰ ਹੈ ਤੇ ਦੋਵੇਂ ਸੂਬਿਆਂ ਦੇ ਕਾਂਸੈਪਟ ਵਿਚ ਉਥੋੰ ਦੀ ਸੰਸਕ੍ਰਿਤੀ ਦਿਖ ਰਹੀ ਹੈ।

ਮਹਾਰਾਸ਼ਟਰ ਦੀ ਝਾਕੀ ਵਿਚ ਉਥੋਂ ਦੀ ਸੰਸਕ੍ਰਿਤੀ ਨਾਲ ਆਜ਼ਾਦੀ ਘੁਲਾਟੀਆਂ ਸ਼ਿਵਾਜੀ ਮਹਾਰਾਜ ਤੇ ਡਾ. ਭੀਮਰਾਓ ਅੰਬੇਦਕਰ ਦੀ ਤਸਵੀਰ ਹੈ। ਦੂਜੇ ਪਾਸੇ ਗੁਜਰਾਤ ਦੀ ਝਾਕੀ ਵਿਚ ਉਥੋਂ ਦੀ ਮਹਿਲਾ ਸ਼ਕਤੀ ਤੇ ਸੰਸਕ੍ਰਿਤੀ ਨੂੰ ਦਿਖਾਇਆ ਗਿਆ ਹੈ। ਪੰਜਾਬ ਦੀਆਂ ਝਾਕੀਆਂ ਵਿਚ ਵੀ ਇਕ ਵਿਚ ਮਾਈ ਭਾਗੋ (ਮਹਿਲਾ ਸ਼ਕਤੀ) ਦੂਜੀ ਵਿਚ ਇਥੋਂ ਦੀ ਸੰਸਕ੍ਰਿਤੀ ਤੇ ਤੀਜੀ ਵਿਚ ਇਥੋਂ ਦੇ ਬਲਿਦਾਨੀਆਂ ਦੀ ਕੁਰਬਾਨੀ ਸੀ। ਫਿਰ ਕਿਸ ਆਧਾਰ ‘ਤੇ ਪੰਜਾਬ ਦੀਆਂ ਝਾਕੀਆਂ ਨੂੰ ਰੱਦ ਕੀਤਾ ਗਿਆ।

ਕੰਗ ਨੇ ਕਿਹਾ ਕਿ ਭਾਜਪਾ ਦਾ ਇਹ ਰਵੱਈਆ ਦੱਸਦਾ ਹੈ ਕਿ ਉਹ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਨਹੀਂ ਮੰਨਦੀ। ਭਾਜਪਾ ਆਪਣੀ ਘਟੀਆ ਰਾਜਨੀਤੀ ਲਈ ਪੰਜਾਬ ਦੇ ਸ਼ਹੀਦਾਂ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਉਨ੍ਹਾਂ ਦਾ ਅਪਮਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਗੀ ਨੂੰ ਲਗਾਤਾਰ ਦੂਜੇ ਸਾਲ ਵੀ ਜਗ੍ਹਾ ਨਾ ਦੇਣਦੇ ਬਾਅਦ ਅਸੀਂ ਉਮੀਦ ਕਰ ਰਹੇ ਸਨ ਕਿ ਪੰਜਾਬ ਭਾਜਪਾ ਦੇ ਨੇਤਾ ਨਾਲ ਖੜ੍ਹੇ ਹੋਣਗੇ ਪਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਨਾਲ ਖੜ੍ਹੇ ਹੋਣ ਦੀ ਬਜਾਏ ਇਸ ਮਾਮਲੇ ‘ਤੇ ਝੂਠ ਬੋਲ ਧੋਖਾ ਕੀਤਾ ਹੈ।

Advertisement

Related posts

ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪੀੜ੍ਹਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ

punjabdiary

ਪੰਜਾਬ ਦੇ ਸਾਬਕਾ IAS ਅਧਿਕਾਰੀ ਤੇ ਲੇਖਕ ਨਰਿਪਇੰਦਰ ਸਿੰਘ ਰਤਨ ਦਾ ਹੋਇਆ ਦੇਹਾਂਤ

punjabdiary

ਇਕ ਸਾਲ ਵਿੱਚ 29684 ਸਰਕਾਰੀ ਨੌਕਰੀਆਂ ਦਿੱਤੀਆਂ ਤੇ ਹੋਰ ਭਰਤੀਆਂ ਜਾਰੀ: ਮੁੱਖ ਮੰਤਰੀ

punjabdiary

Leave a Comment