ਫਰੀਦਕੋਟ , 24 ਮਈ -(ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਾਤਾਵਤਰਨ ਦੀ ਸੰਭਾਲ, ਪਾਣੀ ਅਤੇ ਲੇਬਰ ਆਦਿ ਦੀ ਬੱਚਤ ਲਈ ਪੂਰੇ ਰਾਜ ਵਿੱਚ ਝੋਨੇ ਦੀ ਸਿੱਧੀ ਬਿਜਾਈ (ਡੀ.ਆਰ.ਐਸ.) ਤਕਨੀਕ ਰਾਹੀਂ ਕਰਵਾਉਣ ਲਈ ਵੱਡੀ ਪੱਧਰ ਤੇ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਫਰੀਦਕੋਟ ਜਿਲੇ ਵਿੱਚ ਕਿਸਾਨਾਂ ਨੂੰ ਇਸ ਤਕਨੀਕ ਤਹਿਤ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਖੇਤੀਬਾੜੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਮੌਕੇ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਜਿਲ੍ਹੇ ਦੇ ਝੋਨੇ/ਬਾਸਮਤੀ ਦੇ ਕੁੱਲ 114000 ਹੈਕਟੇਅਰ ਰਕਬੇ ਵਿਚੋਂ 60,000 ਹੈਕਟੇਅਰ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਜਰੂਰੀ ਕਰਵਾਉਣੀ ਹੈ। ਇਸ ਟੀਚੇ ਦੀ ਪ੍ਰਗਤੀ ਲਈ ਜਿਲ੍ਹੇ ਦੇ 171 ਪਿੰਡਾਂ ਵਿੱਚ 81 ਵੈਰੀਫਾਇੰਗ ਅਫਸਰ ਲਗਾਏ ਹਨ, ਜੋ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਸਰਕਾਰ ਵੱਲੋਂ 1500/- ਰੁਪਏ ਪ੍ਰਤੀ ਏਕੜ ਸਹਾਇਤਾ ਦੇਣ ਬਾਰੇ ਦੱਸ ਰਹੇ ਹਨ। ਜਿਲ੍ਹੇ ਅੰਦਰ ਇਸ ਕੰਮ ਲਈ 7 ਮੋਨੀਟਰਿੰਗ ਅਫਸਰ ਲਗਾਏ ਗਏ ਹਨ। ਸਮੂਹ ਅਫਸਰਾਂ ਦੀ ਟਰੇਨਿੰਗ ਚੁੱਕੀ ਹੈ, ਪਿੰਡਾਂ ਵਿੱਚ ਅਨਾਊਂਮੈਂਟਾਂ ਚੱਲ ਰਹੀਆਂ ਹਨ ਅਤੇ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਦੱਸਿਆ ਗਿਆ ਕਿ ਡੀ.ਆਰ.ਐਸ ਸਬੰਧੀ ਵੱਖ- ਵੱਖ ਵਿਭਾਗਾਂ ਦੇ ਵੈਰੀਫਾਇੰਗ ਅਫਸਰਾਂ ਨੂੰ ਵਿਭਾਗ ਦੇ ਖੇਤੀ ਮਾਹਿਰਾਂ ਵੱਲੋਂ ਸਮੇਂ ਸਮੇਂ ਤੇ ਗਾਈਡ ਕੀਤਾ ਜਾ ਰਿਹਾ ਹੈ।20 ਮਈ ਤੋਂ ਡੀ.ਐਸ.ਆਰ ਸ਼ੁਰੂ ਹੈ ਅਤੇ ਕਿਸਾਨ ਵੀ ਕਾਫੀ ਉਤਸ਼ਾਹਿਤ ਹਨ।ਇਸ ਸਬੰਧੀ ਲਿਟਰੇਚਰ ਰਾਹੀਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਡੀ.ਐਸ.ਆਰ ਕਰਨੀ ਚਾਹੁੰਦੇ ਹਨ ਤਾਂ ਸਬੰਧਤ ਖੇਤੀ ਅਧਿਕਾਰੀਆਂ ਨੂੰ ਆਪਣਾ ਨਾਮ ਨੋਟ ਕਰਵਾ ਦੇਣ।
ਇਸ ਮੌਕੇ ਡਾ: ਨਵਦੀਪ ਸਿੰਘ ਬਰਾੜ, ਡਾ: ਅਵੀਨਿੰਦਰਪਾਲ ਸਿੰਘ, ਡਾ: ਜਗਸੀਰ ਸਿੰਘ, ਡਾ: ਚਰਨਜੀਤ ਸਿੰਘ, ਡਾ: ਸੁਰਜੀਤ ਸਿੰਘ, ਡਾ: ਗੁਰਿੰਦਰਪਾਲ ਸਿੰਘ, ਡਾ: ਕੁਲਵੰਤ ਸਿੰਘ, ਡਾ. ਅਮਨਦੀਪ ਕੇਸ਼ਵ, ਇੰਜ: ਹਰਚਰਨ ਸਿੰਘ, ਇੰਜ: ਅਕਸ਼ਿਤ ਜੈਨ, ਡਾ: ਰਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਸੈਕਟਰੀ ਸਮੇਤ ਚਾਰੇ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ।