Image default
About us

ਟਿਊਮਰ ਬੋਰਡ, ਬੀ.ਐਫ.ਯੂ.ਐਚ.ਐਸ. ਦੀ ਪਹਿਲੀ ਮੀਟਿੰਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਹੋਈ

ਟਿਊਮਰ ਬੋਰਡ, ਬੀ.ਐਫ.ਯੂ.ਐਚ.ਐਸ. ਦੀ ਪਹਿਲੀ ਮੀਟਿੰਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਹੋਈ

 

 

 

Advertisement

 

ਫਰੀਦਕੋਟ, 9 ਅਕਤੂਬਰ (ਪੰਜਾਬ ਡਾਇਰੀ)- ਪ੍ਰੋਫੈਸਰ (ਡਾ) ਰਜੀਵ ਸੂਦ, ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਲਥ ਸਾਇੰਸਿਜ਼, ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰੀਜਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਹੋਰ ਵੀ ਬਿਹੈਂਹਤਰ ਤਰੀਕੇ ਨਾਲ ਮੁਹਾਈਆ ਕਰਵਾਉਣ ਲਈ ਇੱਕ ਹੋਰ ਕਦਮ ਚੁਕਿਆ ਗਿਆ ਹੈ ਜਿਸ ਦੇ ਤਹਿਤ ਗੁਰੂ ਗੋਬਿੰਦ ਸਿੰਗ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੈਂਸਰ ਦੇ ਮਰੀਜਾਂ ਦਾ ਇਲਾਜ ਕਰਨ ਲਈ ਟਿਊਮਰ ਬੋਰਡ ਦਾ ਗਠਨ ਕੀਤਾ ਗਿਆ ਹੈ। ਹੁਣ ਕੈਂਸਰ ਦੇ ਮਰੀਜਾਂ ਦਾ ਇਲਾਜ ਕਰਨ ਲਈ ਨਵੀਆਂ ਤਕਨੀਕਾਂ ਅਤੇ ਇਲਾਜ ਦੇ ਵਿਕਲਪਾਂ ਬਾਰੇ ਬੋਰਡ ਵਲੋਂ ਚਰਚਾ ਕਰਕੇ ਫੈਸਲਾ ਲਿਆ ਜਾਇਆ ਕਰੇਗਾ ਅਤੇ ਇਲਾਜ ਸ਼ੁਰੂ ਕਰਿਆ ਜਾਵੇਗਾ।

ਟਿਊਮਰ ਬੋਰਡ, ਬੀ.ਐਫ.ਯੂ.ਐਚ.ਐਸ. ਦੀ ਪਹਿਲੀ ਮੀਟਿੰਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਹੋਈ ਜਿਸ ਵਿੱਚ ਗਾਇਨੀ, ਰੇਡੀਓਲੋਜੀ, ਪੈਥੋਲੋਜੀ, ਰੇਡੀਏਸ਼ਨ ਓਨਕੋਲੋਜੀ, ਨਿਊਕਲੀਅਰ ਮੈਡੀਸਨ, ਸਰਜਰੀ, ਨਰਸਿੰਗ ਅਤੇ ਮੈਡੀਸਨ ਵਿਭਾਗਾਂ ਦੇ ਸੀਨੀਅਰ ਪ੍ਰੋਫੈਸਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਵੱਖ-ਵੱਖ ਕੇਸਾਂ ਜਿਵੇਂ ਕਿ ਛਾਤੀ ਦੇ ਕੈਂਸਰ, ਅੰਡਕੋਸ਼ ਦੇ ਕੈਂਸਰ, ਅਨਾਸ਼ ਦੇ ਕੈਂਸਰ ਬਾਰੇ ਚਰਚਾ ਕੀਤੀ ਗਈ ਅਤੇ ਡਾਕਟਰ ਪਰਦੀਪ ਗਰਗ,ਪ੍ਰੋਫੈਸਰ ਤੇ ਮੁੱਖੀ, ਰੇਡੀਏਸ਼ਨ ਔਨਕੋਲੋਜੀ ਵਿਭਾਗ ਦੁਆਰਾ ਮਰੀਜ਼ਾਂ ਲਈ ਨਵੀਨਤਮ ਦਿਸ਼ਾ-ਨਿਰਦੇਸ਼ਾਂ, ਨਵੀਆਂ ਤਕਨੀਕਾਂ ਅਤੇ ਇਲਾਜ ਦੇ ਵਿਕਲਪਾਂ ਬਾਰੇ ਚਰਚਾ ਕੀਤੀ ਗਈ। ਡਾ ਮਨਰਾਜ ਸਿੰਘ ਕੰਗ, ਨੋਡਲ ਅਫਸਰ, ਨੇ ਦੱਸਿਆ ਕਿ ਐਸੋਸ਼ੀਏਸ਼ਨ ਦੇ ਚੰਗੇ ਤਾਲਮੇਲ ਸਦਕਾ ਇਹ ਇੱਕ ਵੱਡੀ ਸ਼ਾਨਦਾਰ ਸਫ਼ਲਤਾ ਪ੍ਰਾਪਤ ਹੈ।

Advertisement

Related posts

Breaking- ਭਗਵੰਤ ਮਾਨ ਨੇ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਦੇ ਹੋਏ ਕਿਹਾ ਕਿ ਨਵਾ ਸਾਲ ਹਰ ਦਿਨ ਪੰਜਾਬ ਤੇ ਪੰਜਾਬੀਆਂ ਲਈ ਖੁਸ਼ੀਆਂ ਖੇੜੇ ਦੀ ਸੌਗਾਤ ਲੈ ਕੇ ਆਵੇ

punjabdiary

ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

punjabdiary

Breaking- ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਟਰਾਸਪੋਰਟ ਮੰਤਰੀ ਨਾਲ ਨਹੀਂ ਹੋਈ ਮੀਟਿੰਗ-ਰੇਸ਼ਮ ਸਿੰਘ ਗਿੱਲ

punjabdiary

Leave a Comment