Image default
About us

ਟੀਚਿੰਗ ਫ਼ੈਲੋਜ਼ ਘੁਟਾਲਾ, ਵਿਜੀਲੈਂਸ ਵੱਲੋਂ ਜਾਰੀ ਨਵੇਂ ਪੱਤਰ ਕਾਰਨ ਹੋਏ ਜਾਂਚ ਤੇ ਸਵਾਲ ਖੜ੍ਹੇ

ਟੀਚਿੰਗ ਫ਼ੈਲੋਜ਼ ਘੁਟਾਲਾ, ਵਿਜੀਲੈਂਸ ਵੱਲੋਂ ਜਾਰੀ ਨਵੇਂ ਪੱਤਰ ਕਾਰਨ ਹੋਏ ਜਾਂਚ ਤੇ ਸਵਾਲ ਖੜ੍ਹੇ

 

 

ਗੁਰਦਾਸਪੁਰ, 16 ਜੂਨ (ਬਾਬੂਸ਼ਾਹੀ)- “ਟੀਚਿੰਗ ਫ਼ੈਲੋਜ਼” ਘੁਟਾਲੇ ਵਿਚ ਗ੍ਰਿਫਤਾਰ ਕੀਤੇ ਗਏ 5 ਸਿੱਖਿਆ ਕਰਮਚਾਰੀਆਂ ਵਿੱਚ ਵਿਚੋਂ ਚਾਰ ਨੂੰ 14 ਜੂਨ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਅਤੇ ਅਗਲੇ ਦਿਨ 15 ਜੂਨ ਨੂੰ ਸ਼ਾਮ ਨੂੰ ਲੁਧਿਆਣਾ ਦੇ ਦੋ ਸਿੱਖਿਆ ਕਰਮਚਾਰੀਆਂ ਅਤੇ ਸਿੱਖਿਆ ਵਿਭਾਗ ਗੁਰਦਾਸਪੁਰ ਨਾਲ ਸਬੰਧਤ ਨਰਿੰਦਰ ਸ਼ਰਮਾ ਅਤੇ ਧਰਮ ਦਾਸ ਨੂੰ ਜੇਲ੍ਹ ਵਿੱਚੋਂ ਰਿਹਾਈ ਵੀ ਮਿਲ ਗਈ ਹੈ। ਮਾਮਲੇ ਵਿੱਚ ਗ੍ਰਿਫ਼ਤਾਰ ਪੰਜਵੇਂ ਦੋਸ਼ੀ ਮਿੱਤਰ ਬਾਸੂ ਦੀ ਜ਼ਮਾਨਤ ਤੇ ਅਦਾਲਤ ਵੱਲੋਂ 19 ਤਰੀਕ ਦੇ ਦਿੱਤੀ ਗਈ ਹੈ ਇਸ ਲਈ ਉਹ ਫਿਲਹਾਲ ਜੇਲ੍ਹ ਵਿਚ ਹੀ ਰਹਿਣਗੇ।
ਟੀਚਿੰਗ ਫ਼ੈਲੋਜ਼ ਘੁਟਾਲੇ ਵਿੱਚ ‌8 ਮਈ ਨੂੰ ਐੱਫ ਆਈ ਆਰ ਦਰਜ ਹੋਣ ਅਤੇ 5 ਗ੍ਰਿਫਤਾਰੀਆਂ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਤੇਜ਼ੀ ਨਾਲ ਕਾਰਵਾਈਆਂ ਕੀਤੀਆਂ ਗਈਆਂ। ਲਗਾਤਾਰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਹੋਰ ਸਬੰਧਤ ਕਰਮਚਾਰੀਆਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਤਲਬ ਕੀਤਾ ਜਾਂਦਾ ਰਿਹਾ। ਸਿੱਖਿਆ ਵਿਭਾਗ ਪੰਜਾਬ ਰਾਹੀਂ ਵੱਖ-ਵੱਖ ਜ਼ਿਲਿਆਂ ਦੇ ਸਿੱਖਿਆ ਵਿਭਾਗ ਦਫ਼ਤਰਾਂ ਨੂੰ ਇੱਕ ਨਿਸਚਿਤ ਸਮੇਂ ਵਿੱਚ ਟੀਚਿੰਗ ਫੈਲੋਜ਼ ਨਾਲ ਸਬੰਧਤ ਸਾਰਾ ਰਿਕਾਰਡ ਜਮਾਂ ਕਰਵਾਉਣ ਲਈ ਕਿਹਾ ਗਿਆ ਅਤੇ ਫੇਰ ਜ਼ਿਲ੍ਹਾ ਗੁਰਦਾਸਪੁਰ ਦੇ 6 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਬੁਲਾਇਆ ਗਿਆ। ਇਹ ਸਾਰੇ ਕਰਮਚਾਰੀ 2018 ਵਿੱਚ ਬਣਾਈ ਗਈ ਉਸ ਜਾਂਚ ਕਮੇਟੀ ਦੇ ਮੈਂਬਰ ਸਨ ਜਿਸ ਨੇ 2018 ਵਿੱਚ ਆਪਣੀ ਜਾਂਚ ਵਿੱਚ ‌ ਟੀਚਿੰਗ ਫ਼ੈਲੋਜ਼ ਭਰਤੀ ਬਾਰੇ ‘ਸਮਥਿੰਗ ਰੌੰਗ’ (ਕੁਝ ਤਾਂ ਗਲਤ ਹੋਇਆ ਹੈ)ਦੀ ਟਿੱਪਣੀ ਕੀਤੀ ਸੀ।ਉਸ ਤੋਂ ਲੱਗਣ ਲੱਗ ਪਿਆ ਸੀ ਕਿ ਜਲਦੀ ਹੀ ਵਿਜਿਲੈਸ ਬਿਊਰੋ ਮਾਮਲੇ ਦੀ ਤਹਿ ਤੱਕ ਪਹੁੰਚਣ ਵਿਚ ਕਾਮਯਾਬ ਹੋ ਜਾਏਗਾ ਪਰ ਹੁਣ ਚੱਲ ਰਹੀ ਜਾਂਚ ਬਾਰੇ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ। ਵਿਜੀਲੈਂਸ ਵੱਲੋਂ ਸਿੱਖਿਆ ਵਿਭਾਗ ਨੂੰ ਲਿਖਿਆ ਗਿਆ ਇੱਕ ਤਾਜ਼ਾ ਪੱਤਰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਕੀ ਇੰਨੇ ਮਹੀਨੇ ਬਾਅਦ ਵੀ ਵਿਜੀਲੈਂਸ ਬਿਓਰੋ ਫਲਾਇੰਗ ਸਕੁਐਡ ਮੁਹਾਲੀ ਵੱਲੋਂ ਸ਼ੁਰੂ ਕੀਤੀ ਗਈ ਟੀਚਿੰਗ ਫ਼ੈਲੋਜ਼ ਘੁਟਾਲੇ ਦੀ ਜਾਂਚ ਸ਼ੁਰੂਆਤੀ ਦੌਰ ਵਿਚ ਹੀ ਹੈ?
ਇੱਥੇ ਗੌਰ ਕਰਨ ਲਾਇਕ ਹੈ ਕਿ ਸਾਲ 2007_ 08 ਦੌਰਾਨ ਹੋਈ ਟੀਚਿੰਗ ਫੈਲੋਜ਼ ਦੀ ਭਰਤੀ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ 2018 ਵਿੱਚ ਵਿਜੀਲੈਂਸ ਬਿਊਰੋ ਵੱਲੋਂ ਇਸ ਦੀ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਪੰਜ ਸਾਲਾਂ ਦੀ ਤਫਤੀਸ਼ ਦਾ ਕੋਈ ਸਿੱਟਾ ਨਹੀਂ ਨਿਕਲਿਆ। ਅਪ੍ਰੈਲ 2023 ਵਿਚ ਜਦੋਂ ਤਫਤੀਸ਼ ਵਿੱਚ ਕੋਈ ਦੇਰੀ ਕਾਰਨ ਵਿਚ ਮਾਨਯੋਗ ਅਦਾਲਤ ਵੱਲੋਂ ਵਿਜੀਲੈਂਸ ਬਿਊਰੋ ਦੀ ਖਿਚਾਈ ਕੀਤੀ ਗਈ ਅਤੇ ਮਾਮਲਾ ਸੀਬੀਆਈ ਨੂੰ ਦੇਣ ਦੀ ਚੇਤਾਵਨੀ ਦਿੱਤੀ ਗਈ ਤਾਂ ਵਿਜੀਲੈਂਸ ਵਿਭਾਗ ਥੌੜਾ ਤੇਜ਼ ਹੋਇਆ ਅਤੇ ਵਿਜੀਲੈਂਸ ਬਿਊਰੋ ਦੇ ਮੁਹਾਲੀ ਮੁੱਖ ਦਫ਼ਤਰ ਵਿਖੇ ਮਾਮਲੇ ਦੀ ਐਫ ਆਈ ਆਰ ਦਰਜ ਕਰਣ ਤੋਂ ਤੁਰੰਤ ਬਾਅਦ ਲੁਧਿਆਣਾ ਅਤੇ ਗੁਰਦਾਸਪੁਰ ਤੋਂ 5 ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਜਿਨ੍ਹਾਂ ਵਿੱਚ ਦੋ ਰਿਟਾਇਰ ਕਰਮਚਾਰੀ ਸਨ।
ਦਰਜ ਕੀਤੀ ਗਈ ਐਫ.ਆਈ.ਆਰ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਵਿੱਚ ਸਿੱਖਿਆ ਵਿਭਾਗ ਵਿੱਚ ਰਹੇ 2007 ਤੋਂ ਬਾਅਦ ਦੇ ਡੀਲਿੰਗ ਹੈਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਸ਼ਮੂਲੀਅਤ ਬਾਰੇ ਗਹਿਰਾਈ ਨਾਲ ਜਾਂਚ ਕਰਨ ਦੀ ਗੱਲ ਕਹੀ ਗਈ ਸੀ। ਇਸਦੇ ਨਾਲ ਹੀ ਉਮੀਦਵਾਰਾਂ ਨੂੰ ਜਾਲੀ ਤਜੁਰਬਾ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਸਿੱਖਿਅਕ ਸੰਸਥਾਵਾਂ ਦੇ ਰੋਲ ਬਾਰੇ ਵੀ ਗਹਿਰਾਈ ਨਾਲ ਜਾਂਚ ਕਰਕੇ ਖੁਲਾਸਾ ਕਰਨ ਦੀ ਗੱਲ ਵੀ ਕਹੀ ਗਈ ਸੀ। ਜੇਕਰ ਵਿਜੀਲੈਂਸ ਦੀ ਤਫਤੀਸ਼ ਦੀ ਸ਼ੁਰੂਆਤ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹੋਈ ਮੰਨੀ ਜਾਏ ਤਾਂ ਫਿਰ ਵੀ ਇਸ ਜਾਂਚ ਨੂੰ ਸ਼ੁਰੂ ਕੀਤਿਆਂ ਨੂੰ ਲਗਪਗ ਡੇਢ ਮਹੀਨਾ ਹੋਣ ਵਾਲਾ ਹੈ।

Advertisement

Related posts

Breaking- ਐਸ.ਡੀ.ਐਮ ਫਰੀਦਕੋਟ ਨੇ 26 ਜਨਵਰੀ ਮੌਕੇ ਹੋਣ ਵਾਲੇ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ

punjabdiary

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਬੰਧੀ ਮੁਕਤਸਰ ਪੁਲਿਸ ਵੱਲੋਂ ਰੂਟ ਪਲਾਨ ਜਾਰੀ

punjabdiary

ਮੁੱਖ ਮੰਤਰੀ ਪੰਜਾਬ ਭਲਕੇ ਰੱਖਣਗੇ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ

punjabdiary

Leave a Comment