Image default
About us

‘ਟੀਚਿੰਗ ਫੈਲੋਜ’ ਘੁਟਾਲੇ ‘ਚ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਜਾਂਚ ‘ਚ ਤੇਜ਼ੀ

‘ਟੀਚਿੰਗ ਫੈਲੋਜ’ ਘੁਟਾਲੇ ‘ਚ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਜਾਂਚ ‘ਚ ਤੇਜ਼ੀ

ਗੁਰਦਾਸਪੁਰ 3 ਮਈ (ਬਾਬੂਸ਼ਾਹੀ)- ਟੀਚਿੰਗ ਫ਼ੈਲੋਜ਼’ ਘੁਟਾਲੇ ਵਿੱਚ ਹਾਈਕੋਰਟ ਦੀ ਦਿਲਚਸਪੀ ਨੇ ਆਸ ਬਣਾ ਦਿੱਤੀ ਹੈ ਕਿ ਹੁਣ ਇਸ ਘੁਟਾਲੇ ਦੀਆਂ ਪਰਤਾਂ ਖੁੱਲ੍ਹ ਕੇ ਹੀ ਰਹਿਣਗੀਆਂ। 25 ਅਪ੍ਰੈਲ ਨੂੰ ਹਾਈ ਕੋਰਟ ਨੇ ਚਾਰ ਸਾਲ( ‌14 ਜਨਵਰੀ 2019 ਤੋਂ ਸ਼ੁਰੂ ਕੀਤੀ) ਇਸ ਘੁਟਾਲੇ ਦੀ ਜਾਂਚ ਨੂੰ ਲਮਕਾਉਣ ਲਈ ਜਿੱਥੇ ਪੰਜਾਬ ਦੇ ਵਿਜੀਲੈਂਸ ਬਿਊਰੋ ਨੂੰ ਫਟਕਾਰ ਲਗਾਈ ਹੈ ਉਥੇ ਹੀ ਵਿਜਿਲੈਸ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਹਾਲਾਤ ਰਹੇ ਤਾਂ ਮਜਬੂਰ ਹੋ ਕੇ ਟੀਚਿੰਗ ਫ਼ੈਲੋਜ਼ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣੀ ਪਵੇਗੀ।
ਦੂਜੇ ਪਾਸੇ ਮਾਣਯੋਗ ਉੱਚ ਅਦਾਲਤ ਅੱਗੇ ਵਿਜੀਲੈਂਸ ਨੇ ਆਪਣਾ ਪੱਖ ਰੱਖਿਆ ਕਿ ਸਿੱਖਿਆ ਵਿਭਾਗ ਇਸ ਬਾਰੇ ਮੰਗੇ ਗਏ ਰਿਕਾਰਡ ਅਤੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਰਿਹਾ ਹੈ। ਹਾਈ ਕੋਰਟ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ‌ ਲਗਦਾ ਹੈ ਵਿਜੀਲੈਂਸ ਬਿਊਰੋ ਆਪਣੀਆਂ ਤਾਕਤਾਂ ਭੁੱਲ ਗਿਆ ਹੈ। ਅਸਿੱਧੇ ਤੌਰ ਤੇ ਅਦਾਲਤ ਦੇ ਸਾਫ਼ ਆਦੇਸ਼ ਹਨ ਕਿ ਵਿਜੀਲੈਂਸ ਵਿਭਾਗ ਨੂੰ ਇਹ ਰਿਕਾਰਡ ਅਤੇ ਦਸਤਾਵੇਜ਼ ਸਿੱਖਿਆ ਵਿਭਾਗ ਤੋਂ ਕਢਵਾਉਣੇ ਚਾਹੀਦੇ ਹਨ ਨਾ ਕਿ ਮੰਗਣੇ।
ਹਾਲਾਂਕਿ ਇਸ ਦੌਰਾਨ ਐਡੀਸ਼ਨਲ ਐਡਵੋਕੇਟ ਜਨਰਲ ਨੇ ਜਾਂਚ ਅਧਿਕਾਰੀ ਨੂੰ ਲੋੜੀਂਦੇ ਦਸਤਾਵੇਜ਼ ਖੁਦ ਮੁਹਈਆ ਕਰਵਾਉਣ ਦਾ ਜਿੰਮਾ ਵੀ ਲਿਆ ਸੀ ਪਰ ਲੱਗਦਾ ਹੈ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਦਾ ਵਿਜੀਲੈਂਸ ਬਿਊਰੋ ਟੀਚਿੰਗ ਫ਼ੈਲੋਜ਼ ਮਾਮਲੇ ਦੀ ਜਾਂਚ ਵਿੱਚ ਥੋੜਾ ਤੇਜ਼ ਹੋ ਗਿਆ ਹੈ।
ਇਸ ਸਬੰਧ ਵਿਚ ਮਿਲੀ ਤਾਜੀ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਡਾਇਰੈਕਟਰ ਔਫ਼ ਸਕੂਲ ਐਜੂਕੇਸ਼ਨ ਐਲੀਮੈਂਟਰੀ ਨੂੰ ਪੱਤਰ ਲਿਖ ਕੇ 4 ਮਈ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ 2007 ਤੋਂ 2019 ਦੇ ਸਮੇਂ ਦੌਰਾਨ ਤਾਇਨਾਤ ਰਹੇ ਸਾਰੇ ਦੇ ਸਾਰੇ ਐਲੀਮੈਂਟਰੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਵਿਖੇ ਸਵੇਰੇ 8 ਵਜੇ ਹਾਜਰ ਕਰਾਉਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ। ਇਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਨਾਲ ਮੌਜੂਦਾ ਜ਼ਿਲ੍ਹਾ ਸਿੱਖਿਆ ਅਤੇ ਸਿੱਖਿਆ ਦਫ਼ਤਰ ਵਿਖੇ ਤੈਨਾਤ ਡੀਲਿੰਗ ਹੈਡ ਮਿੱਤਰ ਵਾਸੂ ਨੂੰ ਵੀ ਵਿਜੀਲੈਂਸ ਬਿਊਰੋ ਵੱਲੋਂ ਪੇਸ਼ ਹੋਣ ਲਈ ਲਿਖਿਆ ਗਿਆ ਹੈ।
ਦੂਜੇ ਪਾਸੇ ਵਿਜੀਲੈਂਸ ਬਿਊਰੋ ਦੇ ਪੱਤਰ ਤੇ ਤੁਰੰਤ ਕਾਰਵਾਈ ਕਰਦਿਆਂ ਡਾਇਰੈਕਟਰ ਔਫ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਵੱਲੋਂ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ)ਗੁਰਦਾਸਪੁਰ ਨੂੰ ਪੱਤਰ ਲਿਖ ਕੇ 2007 ਤੋਂ 2019 ਤੱਕ ਜ਼ਿਲ੍ਹਾ ਗੁਰਦਾਸਪੁਰ ਵਿਚ ਤੈਨਾਤ ਰਹੇ ਸਾਰੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਕਮੇਟੀ ਮੈਂਬਰ ਡੀਲਿੰਗ ਹੈਡ ਮਿੱਤਰ ਬਾਸੂ ਸਮੇਤ ਖੁਦ(ਮੌਜੂਦਾ ਸਿੱਖਿਆ ਅਫ਼ਸਰ) ਦਾ ਵੀ ਚਾਰ ਮਈ ਨੂੰ ਸਵੇਰੇ 8 ਵਜੇ ਵਿਜੀਲੈਂਸ ਦਫ਼ਤਰ ਮੁਹਾਲੀ ਵਿਖੇ ਪੇਸ਼ ਹੋਣਾ ਯਕੀਨੀ ਬਣਾਉਣ ਲਈ ਲਿਖਿਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ 2007 ਤੋਂ 2019 ਦੇ ਸਮੇਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੱਤ ਜ਼ਿਲ੍ਹਾ ਸਿੱਖਿਆ ਅਫਸਰ ਤਾਇਨਾਤ ਰਹੇ ਹਨ ਜਿਨ੍ਹਾਂ ਨੂੰ ਮੌਜੂਦਾ ਜਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ ਅਤੇ ਦਫਤਰ ਦੇ ਮੌਜੂਦਾ ਡੀਲਿੰਗ ਹੈਡ ਮਿੱਤਰ ਬਸ ਸਮੇਤ ਕੱਲ ਵਿਜੀਲੈਂਸ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਪੇਸ਼ ਹੋਣਾ ਪਵੇਗਾ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੂਬਾ ਪੱਧਰੀ ਟੀਚਿੰਗ ਫ਼ੈਲੋਜ਼ ਘੁਟਾਲੇ ਦੀ ਵਿਜੀਲੈਂਸ ਬਿਊਰੋ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਜਿਲਾ ਗੁਰਦਾਸਪੁਰ ਮੋਹਰੀ ਬਣ ਕੇ ਉਭਰਿਆ ਹੈ, ਜਿਸ ਤਰੀਕੇ ਨਾਲ ਵਿਜੀਲੈਂਸ ਵੱਲੋਂ ਜਾਂਚ ਦੀ ਸੂਈ ਗੁਰਦਾਸਪੁਰ ਤੇ ਰੱਖੀ ਜਾ ਰਹੀ ਹੈ ਉਸ ਨਾਲ ਸ਼ੱਕ ਜਾਹਰ ਹੁੰਦਾ ਹੈ ਕਿ ਘੁਟਾਲੇ ਵਿੱਚ ਸਿੱਖਿਆ ਵਿਭਾਗ ਗੁਰਦਾਸਪੁਰ ਦੇ ਕਰਮਚਾਰੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆ ਸਕਦੀ ਹੈ।

Related posts

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਦਾ ਹੋਇਆ ਦਿਹਾਂਤ

punjabdiary

ਕਬੱਡੀ ਹਾਲ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ 19.61 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਪੌੜੀਆਂ ਅਤੇ ਚੈਜਿੰਗ ਰੂਮ- ਵਿਧਾਇਕ ਸੇਖੋਂ

punjabdiary

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਮਸ਼ਾਲ ਮਾਰਚ ਲੁਧਿਆਣਾ ਤੋਂ ਸ਼ੁਰੂ ਹੋਵੇਗੀ : ਮੀਤ ਹੇਅਰ

punjabdiary

Leave a Comment