ਡਾਇਰੈਕਟਰ, ਸਕੂਲ ਆਫ਼ ਐਜੂਕੇਸ਼ਨ ਨੇ ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੀ ਗਈ ਮੀਟਿੰਗ
ਫਰੀਦਕੋਟ, 25 ਸਤੰਬਰ (ਪੰਜਾਬ ਡਾਇਰੀ)- ਸ੍ਰੀ ਸੰਜੀਵ ਕੁਮਾਰ ਸ਼ਰਮਾ ਡਾਇਰੈਕਟਰ ਸਕੂਲ ਆਫ਼ ਐਜੂਕੇਸ਼ਨ (ਸਕੈਂਡਰੀ), ਪੰਜਾਬ ਨਾਲ ਸਿੱਖਿਆ ਵਿਭਾਗ ਵੱਲੋਂ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਅਨੁਰਿੱਧ ਮੋਦਗਿੱਲ ਦੀ ਅਗਵਾਈ ਵਿਚ ਮਿਲੇ ਵਫ਼ਦ ਨਾਲ ਮੀਟਿੰਗ ਕੀਤੀ ਗਈ| ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਇਹ ਮੀਟਿੰਗ ਬਹੁਤ ਵਧੀਆ ਸਿਖਾਵੇ ਮਾਹੌਲ ਵਿੱਚ ਹੋਈ|
ਇਸ ਮੀਟਿੰਗ ਵਿੱਚ ਵਿਜੇ ਕੁਮਾਰ ਸ਼ਰਮਾ ਏ.ਡੀ.ਪੀ.ਆਈ, ਜਸਬੀਰ ਸਿੰਘ ਪ੍ਰਧਾਨ ਮੋਹਾਲੀ, ਵਰਿੰਦਰ ਕੁਮਾਰ ਪ੍ਰਧਾਨ ਰੋਪੜ, ਉਂਕਾਰ ਸਿੰਘ ਪ੍ਰਧਾਨ ਕਪੂਰਥਲਾ, ਰਵਿੰਦਰ ਸ਼ਰਮਾ ਪ੍ਰਧਾਨ ਬਰਨਾਲਾ, ਅਮਨ ਥਰੀਏਵਾਲਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਦਲਜੀਤ ਸਿੰਘ ਚਨੋ ਪ੍ਰਧਾਨ ਫਤਿਹਗੜ੍ਹ ਸਾਹਿਬ, ਸੰਜੀਵ ਕਾਲੜਾ ਸਾਬਕਾ ਸੂਬਾ ਜਨਰਲ ਸਕੱਤਰ, ਰੁਪਿੰਦਰ ਸਿੰਘ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਨਿਸ਼ਾਨ ਸਿੰਘ ਪ੍ਰਧਾਨ ਤਰਨਤਾਰਨ, ਦਮਨ ਸਿੰਘ ਪ੍ਰਧਾਨ ਜਲੰਧਰ, ਬਿਕਰਮ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ, ਪਰਦੀਪ ਰਾਜੂ ਹੁਸ਼ਿਆਰਪੁਰ, ਕਿਰਨ ਪਰਾਸ਼ਰ ਮੋਹਾਲੀ ਅਤੇ ਅਨੰਦ ਪ੍ਰਕਾਸ਼ ਕਪੂਰਥਲਾ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ਦੀ ਲੀਡਰਸ਼ਿਪ ਅਤੇ ਸਾਥੀ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਸ਼ਾਮਿਲ ਹੋਏ|
ਮੀਟਿੰਗ ਵਿੱਚ ਡਿਸਕਸ ਕੀਤੀਆਂ ਗਈਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਅਨੁਰਿੱਧ ਮੋਦਗਿੱਲ ਜੀ ਵੱਲੋਂ ਦੱਸਿਆ ਗਿਆ ਕਿ ਸੀਨੀਅਰ ਸਹਾਇਕ ਦੀਆਂ ਤਰੱਕੀਆਂ ਸਬੰਧੀ, ਸੁਪਰਡੈਂਟ ਦੀ ਤਰੱਕੀ ਲਈ ਤਜ਼ਰਬੇ ਦੀ ਸ਼ਰਤ ਅੱਠ ਸਾਲ ਤੋਂ ਘਟਾਉਣਾ, 2018 ਦੇ ਰੂਲਾਂ ਵਿੱਚ ਸੋਧ ਕਰਨਾ, ਕਲਰਕ ਤੋਂ ਮਾਸਟਰ ਕੇਡਰ ਵਿੱਚ ਤਰੱਕੀਆਂ ਕਰਨਾ, ਸਟੈਨੋ ਟਾਈਪਿਸਟ ਨੂੰ ਤਰੱਕੀ ਦੇਣਾ, ਪ੍ਰਬੰਧ ਅਫਸਰਾ ਦੀਆਂ ਖਤਮ ਕੀਤੀਆਂ ਅਸਾਮੀਆਂ ਮੁੜ ਸੁਰਜਿਤ ਕਰਨਾ, ਪੈਂਡਿੰਗ ਪਏ ਸੀਨੀਅਰ/ਜੂਨੀਅਰ ਦੇ ਕੇਸਾਂ ਦਾ ਨਿਪਟਾਰਾ, 50-50 ਪ੍ਰਤੀਸ਼ਤ ਅਨੁਸਾਰ ਜੂਨੀਅਰ ਸਹਾਇਕ ਦੇ ਗ੍ਰੇਡ ਜਾਰੀ ਕਰਨਾ, ਬੀ.ਪੀ.ਈ.ਓ ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਅਸਾਮੀ ਦੀ ਰਚਨਾ ਕਰਨਾ, ਹਰੇਕ ਕੇਡਰ ਦੀ ਸੀਨੀਆਰਤਾ ਸੂਚੀ ਅਪਡੇਟ ਕਰਨਾ, ਪੈਂਡਿੰਗ ਦੋਸ਼ ਸੂਚੀਆਂ ਦਾ ਨਿਪਟਾਰਾ ਕਰਨਾ ਅਤੇ ਮੁਅੱਤਲ ਹੋਏ ਕਰਮਚਾਰੀਆਂ ਨੂੰ ਬਹਾਲ ਕਰਨਾ ਅਤੇ ਹੋਰ ਫੁਟਕਲ ਮਾਮਲਿਆ ਸਬੰਧੀ ਲੰਬਾ ਸਮਾਂ ਵਿਚਾਰ-ਵਟਾਂਦਰਾ ਕੀਤਾ ਗਿਆ|
ਸ੍ਰੀ ਸੰਜੀਵ ਕੁਮਾਰ ਸ਼ਰਮਾ ਡਾਇਰੈਕਟਰ ਸਕੂਲ ਆਫ ਐਜੂਕੇਸ਼ਨ (ਸਕੈਂਡਰੀ) ਪੰਜਾਬ ਜੀ ਵੱਲੋਂ ਮੌਕੇ ਤੇ ਬੈਠੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਸੀਨੀਅਰ ਸਹਾਇਕ ਦੀਆਂ ਤਰੱਕੀਆਂ ਹਰ ਹਾਲਤ ਵਿੱਚ ਮਿਤੀ 26-09-2023 ਤੱਕ ਕੀਤੀਆਂ ਜਾਣ| ਉਨ੍ਹਾਂ ਵਲੋਂ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਬਾਕੀ ਮੰਗਾਂ ਦਾ ਨਿਪਟਾਰਾ ਵੀ ਜਲਦੀ ਕਰ ਦਿੱਤਾ ਜਾਵੇਗਾ।