ਡਾਕਟਰ ਅੰਬਡਕਰ ਜਸਟਿਸ ਫ਼ਰੰਟ ਫ਼ਰੀਦਕੋਟ ਦੀ ਮੀਟਿੰਗ ਹੋਈ
ਫਰੀਦਕੋਟ, 13 ਸਤੰਬਰ (ਪੰਜਾਬ ਡਾਇਰੀ)- ਡਾਕਟਰ ਅੰਬਡਕਰ ਜਸਟਿਸ ਫ਼ਰੰਟ ਫ਼ਰੀਦਕੋਟ ਦੀ ਇੱਕ ਭਰਵੀਂ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਫ਼ਰੀਦਕੋਟ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਓਮ ਪ੍ਰਕਾਸ਼ ਬੋਹਤ ਅਤੇ ਸੇਵਾ ਮੁਕਤ ਪ੍ਰਿੰਸੀਪਲ ਸ਼੍ਰੀ ਕ੍ਰਿਸ਼ਨ ਲਾਲ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੀਟਿੰਗ ਵਿੱਚ ਬਹੁਜਨ ਸਮਾਜ ਫ਼ਰੀਦਕੋਟ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ।
ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਐਸ . ਸੀ. ਕਮਿਸ਼ਨ ਪੰਜਾਬ ਦੇ ਮੈਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰਨ ਦੇ ਵਿਰੋਧ ਵਿੱਚ, ਐਸ. ਸੀ. ਕਮਿਸ਼ਨ ਦੀ ਮਿਆਦ 6 ਸਾਲ ਤੋਂ ਘਟਾ ਕੇ 3 ਸਾਲ ਕਰਨ ਦੇ ਵਿਰੋਧ ਵਿੱਚ ਅਤੇ ਐਸ. ਸੀ. ਕਮਿਸ਼ਨ ਪੰਜਾਬ ਦਾ ਮੈਂਬਰ ਸਕੱਤਰ ਜਨਰਲ ਕੈਟਾਗਰੀ ਦਾ ਲਾਏ ਜਾਣ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਿਲ ਫ਼ਰੀਦਕੋਟ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਾ. ਅੰਬੇਡਕਰ ਜਸਟਿਸ ਫ਼ਰੰਟ, ਫ਼ਰੀਦਕੋਟ ਦੇ ਬੈਨਰ ਹੇਠ ਮਿਲ ਕੇ ਸੰਘਰਸ਼ ਕਰਨ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਮੀਟਿੰਗ ਵਿੱਚ ਫ਼ਰੰਟ ਦੇ ਆਗੂਆਂ ਵੱਲੋਂ ਐਸ. ਸੀ. ਕਮਿਸ਼ਨ ਦੇ ਮੈਂਬਰ ਹਰੇਕ ਜਿਲ੍ਹੇ ਵਿੱਚੋਂ ਨਿਯੁਕਤ ਕਰਨ, ਐਸ. ਸੀ. ਕਮਿਸ਼ਨ ਪੰਜਾਬ ਦੀ ਮਿਆਦ ਪਹਿਲਾਂ ਵਾਂਗ 6 ਸਾਲ ਕਰਨ ਅਤੇ ਐਸ. ਸੀ. ਕਮਿਸ਼ਨ ਪੰਜਾਬ ਦਾ ਮੈਂਬਰ ਸਕੱਤਰ ਜੋ ਕਿ ਇੱਕ ਆਈ ਏ ਐੱਸ ਅਧਿਕਾਰੀ ਹੁੰਦਾ ਹੈ, ਵੀ ਐਸ ਸੀ ਕੈਟਾਗਰੀ ਦਾ ਲਾਏ ਜਾਣ ਦਾ ਮਤਾ ਪਾਸ ਕੀਤਾ ਗਿਆ। ਫ਼ਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਉੱਤੇ ਇਹ ਦੋਸ਼ ਲਾਇਆ ਗਿਆ ਕਿ ਮੌਜ਼ੂਦਾ ਸਰਕਾਰ ਵੱਲੋਂ ਪਿਛਲੇ ਡੇਢ਼ ਸਾਲ ਦੇ ਕਾਰਜਕਾਲ ਦੌਰਾਨ ਇੱਕ ਵੀ ਫ਼ੈਸਲਾ ਅਨੁਸੂਚਿਤ ਜਾਤੀਆਂ ਅਤੇ ਅਤਿ ਪੱਛੜੇ ਲੋਕਾਂ ਦੀ ਭਲਾਈ ਲਈ ਨਹੀਂ ਲਿਆ ਗਿਆ।
ਮੌਜ਼ੂਦਾ ਸਰਕਾਰ ਵੱਲੋਂ ਲਗਾਤਾਰ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਸੁਰੱਖਿਆ ਲਈ ਕਾਇਮ ਕੀਤੀਆਂ ਸੰਵਿਧਾਨਕ ਸੰਸਥਾਵਾਂ ਅਤੇ ਸਕੀਮਾਂ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆ ਜਾ ਰਹੀਆਂ ਹਨ। ਫ਼ਰੰਟ ਦੇ ਆਗੂਆਂ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਫ਼ਰੀਦਕੋਟ ਜ਼ਿਲ੍ਹੇ ਨਾਲ ਸੰਬਧਿਤ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਮਿਲ ਕੇ ਫ਼ਰੰਟ ਵੱਲੋਂ ਐਸ ਸੀ ਕਮਿਸ਼ਨ ਨਾਲ ਸੰਬੰਧਿਤ ਮੰਗਾਂ ਪੂਰੀਆਂ ਕਰਨ ਲਈ ਮੰਗ ਪੱਤਰ ਦਿੱਤਾ ਜਾਵੇ ਅਤੇ ਉਹਨਾਂ ਰਾਹੀਂ ਮੁੱਖ ਮੰਤਰੀ ਪੰਜਾਬ ਨਾਲ ਫਰੰਟ ਦੇ ਆਗੂਆਂ ਦੀ ਮੀਟਿੰਗ ਕਰਵਾਉਣ ਦੀ ਮੰਗ ਵੀ ਕੀਤੀ ਜਾਵੇ। ਜੇਕਰ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀਆਂ ਇਨ੍ਹਾਂ ਸੰਵਿਧਾਨਕ ਮੰਗਾਂ ਵੱਲ ਕੋਈ ਗੌਰ ਨਹੀਂ ਕੀਤਾ ਜਾਂਦਾ ਤਾਂ ਫ਼ਰੰਟ ਵੱਲੋਂ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਵੇ।
ਇਸ ਮੀਟਿੰਗ ਵਿੱਚ ਮਨਜੀਤ ਕੁਮਾਰ ਖਿੱਚੀ ਪ੍ਰਧਾਨ ਸ਼੍ਰੀ ਗੁਰੂ ਰਵੀਦਾਸ ਸਭਾ ਫ਼ਰੀਦਕੋਟ, ਸੇਵਾਮੁਕਤ ਪ੍ਰਿੰਸੀਪਲ ਜੋਗਿੰਦਰ ਸਿੰਘ, ਸੇਵਾ ਮੁਕਤ ਬੈਂਕ ਮੈਨੇਜਰ ਜਗਦੀਸ਼ ਭਾਰਤੀ, ਸੇਵਾਮੁਕਤ ਸੂਬੇਦਾਰ ਬਿੰਦਰ ਸਿੰਘ, ਸੇਵਾਮੁਕਤ ਇੰਸਪੈਕਟਰ ਪੀ .ਆਰ. ਟੀ. ਸੀ. ਰਾਮ ਪ੍ਰਕਾਸ਼, ਰਵੀ ਕੁਮਾਰ ਚੇਅਰਮੈਨ ਸ਼੍ਰੀ ਗੁਰੂ ਰਵੀਦਾਸ ਸਭਾ, ਸੇਵਾਮੁਕਤ ਸੂਬੇਦਾਰ ਬੋਹੜ ਸਿੰਘ, ਬੱਗੜ ਸਿੰਘ ਪੱਖੀ ਕਲਾਂ, ਹਰੀਦਾਸ ਭਾਵਧਸ, ਰਣਜੀਤ ਸਿੰਘ ਸੇਵਾਮੁਕਤ ਹਵਾਲਦਾਰ, ਦਰਸ਼ਨ ਸਿੰਘ ਸੇਵਾਮੁਕਤ ਸੀਨੀਅਰ ਸਹਾਇਕ ਡੀ. ਸੀ. ਦਫਤਰ, ਸ਼ੰਕਰ ਕੁਮਾਰ, ਦਵਿੰਦਰ ਕੁਮਾਰ, ਗੁਰਪਿਆਰ ਸਿੰਘ, ਗੁਰਮੀਤ ਸਿੰਘ ਲੈਕਚਰਾਰ, ਡਾਕਟਰ ਯਸ਼ਪਾਲ ਸਾਂਬਰੀਆ, ਡਾ. ਜੀਤੇਂਦਰ ਕੁਮਾਰ ਹੰਸਾ, ਰਣਜੀਤ ਰਾਮ, ਸੁਖਰਾਜ ਸਿੰਘ, ਰਵਿੰਦਰਪਾਲ ਸਿੰਘ ਕਿੰਟੀ, ਰੋਹਿਤ ਕੁਮਾਰ, ਪ੍ਰਦੀਪ ਸ਼ਾਕਿਆ, ਦਲੇਰ ਸਿੰਘ ਅਕਾਊਂਟੈਂਟ, ਰਾਜਕੁਮਾਰ ਰਾਜਾ ਐੱਲ.ਟੀ., ਸ਼ਮਸ਼ੇਰ ਸਿੰਘ ਲੈਕਚਰਾਰ, ਤਰਸੇਮ ਸਿੰਘ ਹੈੱਡ ਟੀਚਰ, ਜਸਵਿੰਦਰ ਸਿੰਘ ਪ੍ਰਿੰਸੀਪਲ, ਸੋਨੂੰ ਖਜਾਨਚੀ, ਜਸਵੰਤ ਸਿੰਘ ਐਕਸੀਅਨ, ਅਮਰੀਕ ਸਿੰਘ ਪ੍ਰਧਾਨ, ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ, ਜੀਵਨ ਨਗਰ, ਸੁਖਮੰਦਰ ਸਿੰਘ ਸੀਨੀਅਰ ਸਹਾਇਕ, ਜਗਮੀਤ ਸਿੰਘ ਆਦਿ ਹਾਜਰ ਸਨ।