ਡਾਕਟਰ ਬਲਵੀਰ ਸਿੰਘ ਨੇ ਸਿਹਤ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ ਕੀਤੀ
ਰੂਪਨਗਰ, 5 ਜੁਲਾਈ (ਬਾਬੂਸ਼ਾਹੀ)- ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਅਗੁਵਾਈ ਹੇਠ ਡਾ.ਆਦਰਸਪਾਲ ਕੌਰ, ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾਕਟਰ ਰਵਿੰਦਰਪਾਲ ਕੌਰ , ਡਾਇਰੈਕਟਰ, ਸਿਹਤ ਸੇਵਾਵਾਂ ਪੰਜਾਬ ਜੀ ਵੱਲੋ ਸਿਹਤ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ ਕੀਤੀ ਗਈ । ਇਸ ਸੂਬਾ ਪੱਧਰੀ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਸ੍ਰੀ ਅਮਨਦੀਪ ਵੱਲੋ ਪੰਜਾਬ ਰਾਜ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਖੇ ਤੈਨਾਤ ਮੈਡੀਕਲ ਲੈਬ ਟੈਕਨੀਸੀਅਨ ਕਾਡਰ ਦੀਆਂ ਮੁੱਖ ਮੰਗਾਂ ਸੰਬੰਧੀ ਸਿਹਤ ਮੰਤਰੀ ਪੰਜਾਬ ਅਤੇ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ।
ਜਿਹਨਾਂ ਵਿੱਚ ਮੁੱਖ ਤੋਰ ਤੇ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਜੋ ਕਿ ਸਾਲ 2020 ਦੋਰਾਨ ਭਰਤੀ ਕੀਤੇ ਗਏ ਸਨ, ਦਾ ਪੇ ਸਕੇਲ 7ਵੇਂ ਪਏ ਕਮੀਸ਼ਨ ਅਧੀਨ 21700 ਤੋ 29,200 ਰੁਪਏ ਸੋਧ ਕਰਵਾਉਣ ਸੰਬੰਧੀ, ਮੈਡੀਕਲ ਲੈਬ ਟੈਕਨੀਸੀਅਨਾਂ ਦੀ ਸੀਨੀਆਰਤਾ ਸੂਚੀ ਜੁਆਇੰਨਗ ਮਿਤੀ ਦੇ ਅਨੁਸਾਰ ਤਿਆਰ ਕਰਵਾਉਣ ਸੰਬੰਧੀ, ਐਮ.ਐਲ.ਟੀ ਦਾ ਅਹੁਦਾ ਐਮ.ਐਲ.ਟੀ. ਗ੍ਰੇਡ 2 ਤੋ ਟੈਕਨੀਕਲ ਅਫਸਰ, ਐਮ.ਐਲ.ਟੀ ਗ੍ਰੇਡ 1 ਤੋ ਸੀਨੀਅਰ ਟੈਕਨੀਕਲ ਅਫਸਰ, ਸੀਨੀਅਰ ਐਲ.ਟੀ ਤੋ ਚੀਫ ਟੈਕਨੀਕਲ ਅਫਸਰ ਬਦਲਾਉਣ ਸੰਬੰਧੀ, ਠੇਕੇ ਤੇ ਕੰਮ ਕਰ ਰਹੇ ਲੈਬ ਟੈਕਨੀਸੀਅਨਾਂ ਨੂੰ ਰੇਗੂਲਰ ਕਰਵਾਉਣ ਸੰਬੰਧੀ, ਪੰਜਾਬ ਰਾਜ ਦੇ ਸਰਕਾਰੀ ਬਲੱਡ ਸੈਂਟਰਾਂ ਵਿੱਚ ਐਮ.ਐਲ.ਟੀ ਗ੍ਰੇਡ 2 ਅਤੇ ਟੈਕਨੀਕਲ ਸੁਪਰਵਾਈਜ਼ਰ ਦੀਆਂ ਨਵੀਆਂ ਅਸਮੀਆਂ ਦੀ ਰਚਨਾ ਕਰਨ ਸੰਬੰਧੀ, ਸੀ.ਐਚ.ਸੀ/ਪੀ.ਐਚ.ਸੀ/ਮਿੰਨੀ ਪੀ.ਐਚ.ਸੀ ਵਿੱਚ ਕੰਮ ਕਰਦੇ ਲੈਬੋਰਟਰੀ ਟੈਕਨੀਸ਼ੀਅਨਾਂ ਨੂੰ ਸਮਾਨ ਮੁਹੱਈਆ ਕਰਵਾਉਣ ਸੰਬੰਧੀ ਆਦਿ ਮੁੱਖ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਸਿਹਤ ਮੰਤਰੀ ਪੰਜਾਬ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਉੱਕਤ ਮੰਗਾਂ ਦੀ ਪੂਰਤੀ ਸੰਬੰਧੀ ਭਰੋਸਾ ਦਿਵਾਇਆ।