ਡਾਕ ਵਿਭਾਗ ਫਰੀਦਕੋਟ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਫਰੀਦਕੋਟ, 8 ਅਗਸਤ (ਪੰਜਾਬ ਡਾਇਰੀ)- ਸ੍ਰੀ ਸੁਧੀਰ ਕੁਮਾਰ ਸੁਪਰਡੈਂਟ ਪੋਸਟ ਆਫਿਸ ਫਰੀਦਕੋਟ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਡਾਕ ਵਿਭਾਗ ਦੁਆਰਾ ਹਰ ਘਰ ਤਿਰੰਗਾ ਮੁਹਿੰਮ 2.0 ਦੀ ਸ਼ੁਰੂਆਤ ਕੀਤੀ ਹੈ ਅਤੇ ਫਰੀਦਕੋਟ ਹੈਡ ਪੋਸਟ ਆਫਿਸ ਮੋਗਾ ਹੈਡ ਪੋਸਟ ਆਫਿਸ ਵਿਖੇ ਤਿਰੰਗੇ ਝੰਡੇ ਭੇਜੇ ਗਏ ਹਨ, ਜਿਸ ਦੀ ਕੀਮਤ ਸਿਰਫ 25 ਰੁਪਏ ਹੈ । ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਨੇੜਲੇ ਪੋਸਟ ਆਫਿਸ ਚੋਂ ਤਿਰੰਗਾ ਝੰਡਾ ਖਰੀਦ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਹੋਰ ਝੰਡਿਆਂ ਦੀ ਡਿਮਾਂਡ ਵੀ ਸਰਕਾਰ ਨੂੰ ਕੀਤੀ ਜਾਵੇਗੀ | ਇਸ ਮੌਕੇ ਫਰੀਦਕੋਟ ਅਤੇ ਮੋਗਾ ਹੈਡ ਪੋਸਟ ਆਫਿਸ ਵਿਚ ਇੱਕ ਤਿਰੰਗੇ ਝੰਡੇ ਨਾਲ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈ ਜਿੱਥੇ ਸ਼ਹਿਰ ਵਾਸੀ ਆਪਣੀ ਸੈਲਫੀ ਖਿੱਚ ਕੇ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਅਪਲੋਡ ਕਰ ਸਕਦੇ ਹਨ |
ਸ੍ਰੀ ਸੁਧੀਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਾਸੀ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਘਰ ਦੀਆਂ ਛੱਤਾਂ ਤੇ ਤਿਰੰਗਾ ਫਹਿਰਾ ਕੋ ਅਜਾਦੀ ਦੀ 76 ਵੀਂ ਵਰੇਗੰਢ ਨੂੰ ਧੂਮਧਾਮ ਨਾਲ ਮਨਾਉਣ | ਇਸ ਮੌਕੇ ਹਰ ਘਰ ਤਿਰੰਗਾ ਮੁਹਿੰਮ ਨੂੰ ਆਕਰਸ਼ਕ ਬਣਾਉਣ ਲਈ ਸ਼੍ਰੀ ਗੌਰਵ ਕੱਕੜ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਫਰੀਦਕੋਟ, ਸ੍ਰੀ ਸੁਰੇਸ਼ ਅਰੋੜਾ ਪੰਜਾਬ ਪ੍ਰਧਾਨ ਸ਼ਮ ਫਾਈਟਰ ਐਸੋਸੀਏਸ਼ਨ, ਸ਼੍ਰੀ ਸੁਬਾਸ ਮਹਿਤਾ ਮੈਨੇਜਿੰਗ ਡਾਇਰੈਕਟਰ ਪ੍ਰੈਸ ਐੱਸ ਬੀ ਐੱਸ ਐਸੋਸੀਏਸ਼ਨ, ਸ਼੍ਰੀ ਗੁਰਲਾਲ ਸਿੰਘ ਚੇਅਰਮੈਨ ਮਨੁੱਖੀ ਅਧਿਕਾਰ ਪੰਜਾਬ, ਸ਼੍ਰੀ ਗਗਨ ਸੁਖੀਜਾ ਜਿਲਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਰੀਦਕੋਟ, ਸ਼੍ਰੀ ਲਖਵਿੰਦਰ ਸਿੰਘ ਅਸੀਸਟੈਂਟ ਸੁਪਰਡੰਟ, ਸ੍ਰੀ ਤਰਨਦੀਪ ਸਿੰਘ ਆਫ਼ਿਸ ਸੁਪਰਵਾਈਜ਼ਰ ਫਰੀਦਕੋਟ, ਸ੍ਰੀ ਗੁਰਪ੍ਰੀਤ ਬੇਦੀ ਪੋਸਟਮਾਸਟਰ ਫਰੀਦਕੋਟ ਹੈੱਡ ਆਫ਼ਿਸ ਅਤੇ ਸ਼੍ਰੀ ਜਸਵਿੰਦਰ ਸਿੰਘ ਪੀ ਏ ਫਰੀਦਕੋਟ ਹੈੱਡ ਆਫ਼ਿਸ ਅਤੇ ਸਮੂਹ ਪੋਸਟਲ ਸਟਾਫ ਫਰੀਦਕੋਟ ਵੀ ਹਾਜਿਰ ਸਨ|