Image default
About us

ਡਾਕ ਵਿਭਾਗ ਵੱਲੋਂ ਵਿਸ਼ੇਸ਼ ਰੱਖੜੀ ਲਿਫ਼ਾਫ਼ੇ ਅਤੇ ਪੈਕਿੰਗ ਬਾਕਸ ਲੋਕਾਂ ਨੂੰ ਸਮਰਪਿਤ

ਡਾਕ ਵਿਭਾਗ ਵੱਲੋਂ ਵਿਸ਼ੇਸ਼ ਰੱਖੜੀ ਲਿਫ਼ਾਫ਼ੇ ਅਤੇ ਪੈਕਿੰਗ ਬਾਕਸ ਲੋਕਾਂ ਨੂੰ ਸਮਰਪਿਤ

 

 

 

Advertisement

ਫ਼ਰੀਦਕੋਟ 12 ਅਗਸਤ (ਪੰਜਾਬ ਡਾਇਰੀ)- ਰੱਖੜੀ ਦੇ ਤਿਓਹਾਰ ਮੌਕੇ ਡਾਕ ਵਿਭਾਗ ਵੱਲੋਂ ਰੱਖੜੀ ਨੂੰ ਦੇਸ਼ ਵਿਦੇਸ਼ ਵਿਚ ਭੇਜਣ ਲਈ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਜਾਣਕਾਰੀ ਦਿੰਦੇ ਸ੍ਰੀ ਸੁਧੀਰ ਕੁਮਾਰ ਸੁਪਰਡੈਂਟ ਪੋਸਟ ਆਫੀਸ ਫਰੀਦਕੋਟ ਡਵੀਜਨ ਨੇ ਦੱਸਿਆ ਕਿ ਰੱਖੜੀ ਦੇ ਮੌਕੇ ਤੇ ਲੋਕਾਂ ਨੂੰ ਰੱਖੜੀ ਪੈਕ ਕਰਨ ਵਿਚ ਦਿੱਕਤ ਆਉਂਦੀ ਸੀ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਵੱਲੋ ਰੱਖੜੀ ਨੂੰ ਪੈਕ ਕਰਨ ਲਈ ਵਾਟਰਪਰੂਫ ਰੱਖੜੀ ਲਿਫ਼ਾਫ਼ੇ ਅਤੇ ਬਾਕਸ ਲੋਕਾਂ ਲਈ ਹਰੇਕ ਡਾਕ ਘਰ ਵਿਚ ਮੁਹੱਈਆ ਕਰਵਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਲਿਫ਼ਾਫ਼ੇ ਦੀ ਕੀਮਤ ਸਿਰਫ 15 ਰੁਪਏ ਅਤੇ 20 ਰੁਪਏ ਹੈ ਜਦਕਿ ਬਾਕਸ ਦੀ ਕੀਮਤ 50 ਰੁਪਏ ਹੈ ਜਿਸਨੂੰ ਲੋਕ ਆਪਣੇ ਨੇੜਲੇ ਡਾਕ ਘਰ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਾਕ ਘਰ ਵਿਚ ਸਸਤੇ ਰੇਟ ਤੇ ਦੇਸ਼ਾਂ ਵਿਦੇਸ਼ਾਂ ਵਿਚ ਰੱਖੜੀਆਂ ਭੇਜੀਆਂ ਜਾਂਦੀਆਂ ਹਨ ਇਸ ਕਰਕੇ ਵੱਧ ਚੜ੍ਹ ਕੇ ਇਸ ਮੌਕੇ ਦਾ ਲਾਭ ਉਠਾਇਆ ਜਾਵੇ ।

Related posts

ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਡਰੈੱਸ ਕੋਡ ਲਾਗੂ: ਫਟੇ ਜੀਨਸ, ਛੋਟੇ ਕੱਪੜੇ ‘ਤੇ ਪਾਬੰਦੀ

punjabdiary

30 ਜੂਨ ਨੂੰ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਵਿਖੇ ਮਨਾਇਆ ਜਾਵੇਗਾ ਘੱਲੂਘਾਰਾ ਦਿਵਸ

punjabdiary

“ਸਰਕਾਰ ਤੁਹਾਡੇ ਦੁਆਰ” ਤਹਿਤ ਕੋਟਕਪੂਰਾ ਵਿਖੇ ਲਗਾਇਆ ਸੁਵਿਧਾ ਕੈਂਪ

punjabdiary

Leave a Comment