Image default
ਤਾਜਾ ਖਬਰਾਂ

ਡਾ. ਊਸ਼ਾ ਸ਼ਰਮਾ ਨੇ 7ਵੀਂ ਵਾਰ ਬੈਸਟ ਐਨ. ਐਸ. ਐਸ.ਪ੍ਰੋਗਰਾਮ ਅਫ਼ਸਰ ਐਵਾਰਡ ਪ੍ਰਾਪਤ ਕੀਤਾ

ਡਾ. ਊਸ਼ਾ ਸ਼ਰਮਾ ਨੇ 7ਵੀਂ ਵਾਰ ਬੈਸਟ ਐਨ. ਐਸ. ਐਸ.ਪ੍ਰੋਗਰਾਮ ਅਫ਼ਸਰ ਐਵਾਰਡ ਪ੍ਰਾਪਤ ਕੀਤਾ

ਬਠਿੰਡਾ 13 ਅਪ੍ਰੈਲ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ)ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਐਨ. ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਦੀ ਯੋਗ ਅਗਵਾਈ ਹੇਠ 7ਵੀਂ ਯੂਥ ਕੰਨਵੈਨਸ਼ਨ ਕਰਵਾਈ ਗਈ ਜਿਸ ਦਾ ਥੀਮ ਈਕੋ ਸਿਸਟਮ ਰੀਸਟੋਰੇਸ਼ਨ: ਐਕਸ਼ਨ ਲਈ ਯੂਥ ਕਾਲ ਸੀ । ਇਸ ਸਮਾਗਮ ਦੇ ਮੁੱਖ ਬੁਲਾਰੇ ਰਜਿੰਦਰਾ ਸਿੰਘ (ਵਾਟਰਮੈਨ ਆਫ ਇੰਡੀਆ) ਰਹੇ ਜਿੰਨ੍ਹਾਂ ਨੇ ਬੰਜਰ ਜਮੀਨ ਨੂੰ ਉਪਜਾਊ ਬਣਾਉਣ ਲਈ ਪਾਣੀ ਦੀ ਬੱਚਤ ਕਰਨ ਅਤੇ ਕੁਦਰਤੀ ਸਾਧਨਾ ਜਿਵੇਂ ਕਿ ਦਰੱਖਤ ਲਗਾਉਣ ਦੀ ਮਿਕਦਾਰ ਨੂੰ ਵਧਾਉਣ ਲਈ ਕਿਹਾ ਤਾਂ ਕਿ ਮਨੁੱਖ ਲਈ ਕੁਦਰਤ ਵਰਦਾਨ ਸਾਬਤ ਹੋ ਸਕੇ । ਇਸ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤੀ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਹਰਿੰਦਰ ਕੌਰ ਰਿਜ਼ਨਲ ਡਾਇਰੈਕਟਰੇਟ ਆਫ ਐਨ.ਐਸ.ਐਸ. ਰਹੇ। ਇਸ ਕਨਵੈਨਸ਼ਨ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧੀਨ ਆਉਂਦੇ 222 ਕਾਲਜਾਂ ਵਿਚ 382 ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਅਤੇ ਐਨ. ਐਸ.ਐਸ. ਵਲੰਟੀਅਰਾਂ ਨੇ ਭਾਗ ਲਿਆ। 382 ਯੁਨਿਟਾਂ ਦੇ ਪ੍ਰੋਗਰਾਮ ਅਫਸਰਾਂ ਵਿਚੋਂ ਪੰਜ ਨੂੰ ਬੈਸਟ ਪ੍ਰੋਗਰਾਮ ਅਫਸਰ ਐਵਾਰਡ ਮਿਲੇ ਜਿੰਨ੍ਹਾਂ ਵਿਚ ਐਸ.ਐਸ.ਡੀ ਗਰਲਜ਼ ਕਾਲਜ ਦੇ ਡਾ. ਊਸ਼ਾ ਸ਼ਰਮਾ ਨੂੰ ਵੀ 7ਵੀਂ ਵਾਰ ਬੈਸਟ ਪ੍ਰੋਗਰਾਮ ਅਫਸਰ ਐਵਾਰਡ ਮਿਲਿਆ । ਜਿੰਨ੍ਹਾਂ ਨੂੰ 2021 ਵਿਚ ਬੈਸਟ ਅਧਿਆਪਕ ਐਵਾਰਡ ਵੀ ਮਿਲ ਚੁੱਕਾ ਹੈ। ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਸੀਨੀਅਰ ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਜਨਰਲ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ ਜੀ, ਕਾਲਜ ਦੇ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਅਤੇ ਵਿਟ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਧਾਈ ਦਿੱਤੀ ਅਤੇ ਸਮੁੱਚੇ ਸਟਾਫ਼ ਵੱਲੋਂ ਵੀ ਵਧਾਈ ਦਿੱਤੀ ਗਈ ।

Attachments area

Advertisement

Related posts

Breaking- ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਵੇਖੋ ਵੀਡੀਓ

punjabdiary

ਅਹਿਮ ਖ਼ਬਰ – ਭਾਈ ਅੰਮ੍ਰਿਤਪਾਲ ਸਿੰਘ ਦੇ ਥਾਣਾ ਅਜਨਾਲਾ ਦਾ ਘਿਰਾਓ ਕਰਨ ਦੇ ਐਲਾਨ ਮਗਰੋਂ, ਪੁਲਿਸ ਥਾਣਾ ਛਾਉਣੀ ‘ਚ ਤਬਦੀਲ

punjabdiary

“ਮਾਪੇ ਤੈਨੂੰ ਘੱਟ ਰੋਣਗੇ ਬਹੁਤਾ ਰੋਣਗੇ ਦਿਲਾਂ ਦੇ ਜਾਨੀ”, 5911 ‘ਤੇ ਨਿਕਲੀ ਮੂਸੇਵਾਲਾ ਦੀ ਅੰਤਿਮ ਯਾਤਰਾ, ਨਹੀਂ ਸੁਣੀਆਂ ਜਾਂਦੀਆਂ ਚਾਹੁਣ ਵਾਲਿਆਂ ਦੀ ਸਿਸਕੀਆਂ

punjabdiary

Leave a Comment