Image default
About us

ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਰਾਹਤ; ਵਿਜੀਲੈਂਸ ਨੂੰ ਨਸੀਅਤ- FIR ਹੋਣ ਮਗਰੋਂ, ਹਮਦਰਦ ਨੂੰ ਦਿੱਤਾ ਜਾਵੇ 7 ਦਿਨਾਂ ਦਾ ਨੋਟਿਸ

ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਰਾਹਤ; FIR ਹੋਣ ਮਗਰੋਂ, ਹਮਦਰਦ ਨੂੰ ਦਿੱਤਾ ਜਾਵੇ 7 ਦਿਨਾਂ ਦਾ ਨੋਟਿਸ

 

 

ਚੰਡੀਗੜ੍ਹ, 1 ਜੂਨ (ਬਾਬੂਸ਼ਾਹੀ)- ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਮੀਡੀਆ ਮੁਤਾਬਿਕ, ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਦਫ਼ਤਰ ਜਾਣ ਦੀ ਬਰਜਿੰਦਰ ਸਿੰਘ ਹਮਦਰਦ ਨੂੰ ਲੋੜ ਨਹੀਂ ਹੈ।
ਹਾਈਕੋਰਟ ਨੇ ਕਿਹਾ ਹੈ ਕਿ, ਵਿਜੀਲੈਂਸ ਨੇ ਜੋ ਵੀ ਪੁੱਛਗਿੱਛ ਕਰਨੀ ਹੈ, ਬਰਜਿੰਦਰ ਸਿੰਘ ਹਮਦਰਦ ਨੂੰ ਲਿਖਤੀ ਸਵਾਲ ਭੇਜੇ ਜਾਣ, ਜਿਨ੍ਹਾਂ ਦੇ ਉਹ ਜਵਾਬ ਦੇਣਗੇ, ਉਨ੍ਹਾਂ ਨੂੰ ਜਵਾਬ ਦੇਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇਗਾ।
ਬਰਜਿੰਦਰ ਸਿੰਘ ਹਮਦਰਦ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਇਹ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਜੇਕਰ ਇਸ ਮਾਮਲੇ ਵਿਚ ਹਮਦਰਦ ਖਿਲਾਫ ਐਫਆਈਆਰ ਦਰਜ ਹੁੰਦੀ ਹੈ ਤਾਂ ਉਸ ਨੂੰ 7 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਨਾਲ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਸੁਣਵਾਈ 16 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Advertisement

Related posts

ਪੰਚਾਇਤਾਂ ਭੰਗ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ, ਪਟੀਸ਼ਨ ਦਾਇਰ ਕਰ ਕੇ ਇਸ ਨੂੰ ਰੱਦ ਕਰਨ ਦੀ ਕੀਤੀ ਮੰਗ

punjabdiary

ਨਾਨਕਸਰ ਬਸਤੀ ਫਰੀਦਕੋਟ ਵਿਖੇ ਅਨੀਮੀਆਂ ਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਆਯੋਜਨ

punjabdiary

ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੀ ਸ਼ਰਧਾਲੂ ਤੋਂ ਮਿਲੀ ਪਾਕਿਸਤਾਨੀ ਕਰੰਸੀ, BSF ਨੇ ਕਸਟਮ ਵਿਭਾਗ ਦੇ ਕੀਤੀ ਹਵਾਲੇ

punjabdiary

Leave a Comment