ਡਾ. ਹਰਿੰਦਰਪਾਲ ਸਿੰਘ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਬਾਜਾਖਾਨਾ ਆਹੁਦਾ ਸੰਭਾਲਿਆ
ਬਾਜਾਖਾਨਾ – ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰਪਾਲ ਸਿੰਘ ਐਮਡੀ ਮੈਡੀਸਨ ਨੇ ਆਪਣਾ ਆਹੁਦਾ ਸੰਭਾਲਿਆ । ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਾ. ਹਰਿੰਦਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਇਲਾਕੇ ਵਿੱਚ ਵਧੀਆ ਸਿਹਤ ਸਹੂਲ਼ਤਾਂ ਪ੍ਰਦਾਨ ਕਰਨਾ ਹੈ।ਉਹਨਾਂ ਨੇ ਗਰਮੀ ਦੀ ਰੁੱਤ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ ਅਤੇ ਡੇਂਗੂ ਬੁਖਾਰ ਬਾਰੇ ਬੋਲਦਿਆਂ ਕਿਹਾ ਕਿ ਇਸ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਆਸ ਪਾਸ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਅਤੇ ਘਰਾਂ ਵਿੱਚ ਬਣੀਆਂ ਪਾਣੀ ਦੀਆਂ ਟੈਂਕੀਆਂ ਆਦਿ ਨੂੰ ਵੀ ਢੱਕ ਕੇ ਰੱਖਿਆ ਜਾਵੇ ਅਤੇ ਆਲੇ ਦੁਆਲੇ ਪਾਣੀ ਨਾ ਖੜਣ ਦਿੱਤਾ ਜਾਵੇ । ਉਹਨਾਂ ਆਮ ਜਨਤਾ ਨੂੰ ਅਪੀਲ਼ ਕੀਤੀ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ । ਇਸ ਮੌਕੇ ਡਾ. ਅਵਤਾਰਜੀਤ ਸਿੰਘ ਗੋਂਦਾਰਾ, ਡਾ. ਕਿਰਨਦੀਪ ਕੌਰ ਐਮਡੀ ਗਾਇਨੀ, ਡਾ ਸਨਮੀਤ ਸਿੰਘ, ਸੁਧੀਰ ਧੀਰ ਬੀਈਈ, ਫਲੈਗ ਚਾਵਲਾ ਬੀਈਈ, ਛਿੰਦਰਪਾਲ ਸਿੰਘ ਸਿਹਤ ਸੁਪਰਵਾਈਜਰ, ਮੂਰਤੀ ਦੇਵੀ, ਕੰਵਲਜੀਤ ਕੌਰ, ਅਮਰਜੀਤ ਕੌਰ ਸੰਦੀਪ ਕੁਮਾਰ, ਮਨੋਹਰ ਸਿੰਘ, ਨਰਦੀਪ ਸਿੰਘ, ਬਲਕਾਰ ਸਿੰਘ, ਮੇਜਰ ਸਿੰਘ, ਜਗਜੀਤ ਸਿੰਘ ਆਦਿ ਸਮੂਹ ਸਟਾਫ ਹਾਜਰ ਸਨ ।