ਡਾ. ਹੁਸਨ ਪਾਲ ਸਿੱਧੂ ਅਤੇ ਡਾ. ਕਿਰਨਜੀਤ ਸਿੱਧੂ ਪ੍ਰੋਫੈਸਰ ਨੂੰ ਸ਼੍ਰੀ ਮਹਾਂਕਾਲ ਮੰਦਰ ਸ਼੍ਰੀ ਰਾਮ ਬਾਗ ਨੇ ਕੀਤਾ ਸਨਮਾਨਿਤ
ਫਰੀਦਕੋਟ, 29 ਜੁਲਾਈ (ਪੰਜਾਬ ਡਾਇਰੀ)- ਬੀਬੀ ਖੀਵੀ ਗੁਰਦੁਆਰਾ ਸਾਹਿਬ ਵਿਖੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼੍ਰੀ ਮਹਾਂਕਾਲ ਮੰਦਰ ਸ਼੍ਰੀ ਰਾਮ ਬਾਗ ਫਰੀਦਕੋਟ ਵੱਲੋਂ ਡਾਕਟਰ ਹੁਸਨ ਪਾਲ ਸਿੱਧੂ (ਐਮ ਡੀ ਮੈਡੀਸਨ,ਸਿਵਲ ਹਸਪਤਾਲ ਫਰੀਦਕੋਟ) ਅਤੇ ਡਾਕਟਰ ਕਿਰਨਜੀਤ ਸਿੱਧੂ ਪ੍ਰੋਫੈਸਰ ਅਤੇ ਮੁਖੀ, ਛਾਤੀ ਤੇ ਟੀ ਬੀ ਵਿਭਾਗ (ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ/ਹਸਪਤਾਲ) ਨੂੰ ਇਹਨਾਂ ਦੁਆਰਾ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਗਰੀਬਾਂ ਤੇ ਲੋੜਵੰਦਾਂ ਪੱਖੀ ਆਪਣੀਆਂ ਸੇਵਾਵਾਂ ਨੂੰ ਲਗਾਤਾਰ ਜਾਰੀ ਰੱਖਣ ਲਈ ਹੌਂਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਇਹਨਾਂ ਦੇ ਪਿਤਾ ਸ਼੍ਰੀ ਲਾਲ ਚੰਦ ਜੀ ਨੂੰ ਵੀ ਸਿਰੋਪਾਓ ਭੇਂਟ ਕੀਤਾ ਗਿਆ।
ਕੈਪਟਨ ਧਰਮ ਸਿੰਘ ਗਿੱਲ (ਚੇਅਰਮੈਨ ਮਾਤਾ ਖੀਵੀ ਗੁਰਦਆਰਾ) ਜੀ ਨੇ ਇਨ੍ਹਾਂ ਡਾਕਟਰ ਸਾਹਿਬਾਨਾਂ ਦੀ ਮਿਹਨਤ ਅਤੇ ਸੇਵਾਭਾਵਨਾਂ ਦੀ ਸਰਾਹਨਾਂ ਵੀ ਕੀਤੀ। ਇਸ ਮੌਕੇ ਡਾਕਟਰ ਬਲਜੀਤ ਸ਼ਰਮਾ ਪ੍ਰਧਾਨ ਨੈਸ਼ਨਲ ਯੂਥ ਕਲੱਬ, ਡਾਕਟਰ ਪਰਮਿੰਦਰ ਸਿੰਘ ਰਿਟਾਇਰਡ ਪ੍ਰਿੰਸੀਪਲ ਬਰਜਿੰਦਰਾ ਕਾਲਜ (ਚੇਅਰਮੈਨ ਯੂਥ ਕਲੱਬ, ਪ੍ਰਧਾਨ ਐਨ ਐਸ ਐਸ) ਸ਼੍ਰੀ ਸ਼ਾਮ ਲਾਲ ਸ਼ਰਮਾ ਮੈਂਬਰ ਬ੍ਰਾਹਮਣ ਸਭਾ, ਸ਼੍ਰੀ ਅਸ਼ੋਕ ਭਟਨਾਗਰ ਪ੍ਰਧਾਨ ਮਹਾਂਕਾਲ ਸਵਰਗ ਧਾਮ,ਪ੍ਰਧਾਨ ਸਹਾਰਾ ਸਰਵ ਸੋਸਾਇਟੀ,ਸ਼੍ਰੀ ਕ੍ਰਿਸ਼ਨ ਲਾਲ ਚੌਧਰੀ ਰਿਟਾਇਰਡ ਫੂਡ ਇੰਸਪੈਕਟਰ,ਸ਼੍ਰੀ ਸੁਭਾਸ਼ ਚੰਦ ਸਮਾਜ ਸੇਵੀ, ਸ਼੍ਰੀ ਅਸ਼ੋਕ ਸ਼ਰਮਾ ਸਮਾਜ ਸੇਵੀ,ਸ਼੍ਰੀ ਰਵਿੰਦਰ ਬੁਗੜਾ,ਸ. ਸ਼ਮਿੰਦਰ ਸਿੰਘ ਸੰਧੂ ਮੈਂਬਰ ਮਾਤਾ ਖੀਵੀ ਗੁਰਦੁਆਰਾ ਅਤੇ ਡਾਕਟਰ ਹਰਮੀਤ ਸਿੰਘ ਹਾਜ਼ਰ ਸਨ।