Image default
ਤਾਜਾ ਖਬਰਾਂ

ਡਿਪਟੀ ਕਮਿਸ਼ਨਰ ਨੇ ਸਿਹਤ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ

ਡਿਪਟੀ ਕਮਿਸ਼ਨਰ ਨੇ ਸਿਹਤ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਮੁਫਤ ਸਿਹਤ ਜਾਂਚ,ਦਵਾਈਆਂ ਅਤੇ ਲੈਬ ਟੈਸਟ ਸਹੂਲਤ
ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਮੇਲੇ ਦਾ ਲਾਭ ਉਠਾਉਣ-ਡਿਪਟੀ ਕਮਿਸ਼ਨਰ
ਫਰੀਦਕੋਟ, 16 ਅਪ੍ਰੈਲ (ਗੁਰਮੀਤ ਬਰਾੜ) ਡਿਪਟੀ ਕਮਿਸ਼ਨਰ ਫਰੀਦਕੋਟ ਡਾ.ਰੂਹੀ ਦੱਗ ਆਈ.ਏ.ਐਸ ਨੇ ਸਿਹਤ ਵਿਭਾਗ ਵੱਲੋਂ ਅਜ਼ਾਦੀ ਕਾ ਮਹਾਂਉਤਸਵ ਤਹਿਤ ਕਸਬਾ ਸਾਦਿਕ ਦੀ ਸੀ.ਐਚ.ਸੀ ਵਿਖੇ 18 ਅਪ੍ਰੈਲ ਦਿਨ ਸੋਮਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਸਿਹਤ ਮੇਲੇ ਦੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਐੱਸ.ਐੱਮ.ਓ ਬਲਾਕ ਜੰਡ ਸਾਹਿਬ ਡਾ.ਰਾਜੀਵ ਭੰਡਾਰੀ, ਐਸ.ਐੱਮ.ਓ ਸਾਦਿਕ ਡਾ.ਪਰਮਜੀਤ ਬਰਾੜ ਅਤੇ ਨੋਡਲ ਅਫਸਰ ਆਈ.ਆਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਸਿਵਲ ਸਰਜਨ ਡਾ.ਕਪੂਰ ਨੇ ਡਿਪਟੀ ਕਮਿਸ਼ਨਰ ਡਾ.ਰੂਹੀ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਮੇਲੇ ਦੇ ਸਫਲ ਆਯੋਜਨ ਲਈ ਸਟਾਫ ਦੀਆਂ ਡਿਊਟੀਆਂ ਅਤੇ ਯੋਗ ਪ੍ਰਬੰਧ ਮੁਕੰਮਲ ਕਰ ਗਏ ਹਨ ਹਨ।ਉਨਾਂ ਦੱਸਿਆਂ ਕਿ ਇਸ ਸਿਹਤ ਮੇਲੇ ਸਬੰਧੀ ਸਰਕਾਰ ਤੋਂ ਪ੍ਰਾਪਤ ਹੋਈਆਂ ਗਾਈਡਲਾਈਨਜ਼ ਮੁਤਾਬਕ ਮਰੀਜ਼ਾ ਦਾ ਮੁਫਤ ਚੈਕਅੱਪ ਕਰਨ ਲਈ ਮੈਡੀਸਨ ਸਪੈਸ਼ਲਲਿਸਟ,ਅੱਖਾਂ ਦੇ ਮਾਹਿਰ,ਔਰਤਾਂ ਦੇ ਰੋਗਾਂ ਦੇ ਮਾਹਿਰ,ਚਮੜੀ ਦੇ ਰੋਗਾਂ ਦੇ ਮਾਹਿਰ,ਕੰਨ-ਨੱਕ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰ ਪਹੁੰਚ ਰਹੇ ਹਨ।ਮਰੀਜ਼ਾਂ ਨੂੰ ਮੁੱਫਤ ਦਵਾਈਆਂ ,ਲੈਬ ਟੈਸਟ ਅਤੇ ਕਾਊਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਤੋਂ ਇਲਾਵਾ ਮੇਲੇ ਵਿੱਚ ਆਯੂਸ਼ਮਾਨ ਸਿਹਤ ਬੀਮਾ ਕਾਰਡ ਬਣਵਾਉਣ,ਖੂਨਦਾਨ ਕੈਂਪ ,ਅੱਖਾਂ ਦਾਨ ਰਜਿਸਟਰੇਸ਼ਨ.ਵਿਸ਼ੇਸ਼ ਯੋਗਾ ਕੈਂਪ,ਨਸ਼ਾ ਛੁਡਾਓ ਕੈਂਪ ਅਤੇ ਕੋਰੋਨਾ ਤੋਂ ਬਚਾਅ ਲਈ ਸੈਂਪਲਿੰਗ ਤੇ ਟੀਕਾਕਰਨ ਵੀ ਸ਼ਾਮਿਲ ਹਨ। ਉਨਾਂ ਦੱਸਿਆਂ ਕਿ ਇਸ ਮੌਕੇ ਸਿਹਤ ਵਿਭਾਗ ਦੀ ਮਾਸ ਮੀਡੀਆ ਬਰਾਂਚ ਵੱਲੋਂ ਸਿਹਤ ਸਕੀਮਾਂ,ਸਹੂਲਤਾਂ ਅਤੇ ਇਲਾਜ ਸੇਵੇਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਸਿਹਤ ਮੇਲੇ ਦੇ ਮੁੱਖ ਮਹਿਮਾਨ ਜਨਾਬ ਮਹੁੰਮਦ ਸਦੀਕ ਸੰਸਦ ਮੈਂਬਰ ਲੋਕ ਸਭਾ ਹੋਣਗੇ ਜਦ ਕਿ ਮੇਲੇ ਦੀ ਪ੍ਰਧਾਨਗੀ ਹਲਕਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਕਰਨਗੇ।ਉਨਾਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ,ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾ ਨੂੰ ਲੋੜਵੰਦਾਂ ਨੂੰ ਮੇਲੇ ਵਿੱਚ ਭੇਜਣ ਅਤੇ ਪ੍ਰਬੰਧਕਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਸਿਹਤ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਰੀਦਕੋਟ ਡਾ.ਰੂਹੀ ਦੁੱਗ,ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਕਮੇਟੀ ਮੈਂਬਰ ਹਾਜ਼ਰ ਸਨ।

Related posts

Breaking- ਅੱਤਵਾਦੀ ਮਾਂਡਿਊਲ ਦਾ ਪਾਰਦਾਫਾਸ਼ਹਥਿਆਰਾਂ ਸਮੇਤ ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

punjabdiary

ਕੰਗਨਾ ਰਣੌਤ ਨੇ ਆਪਣੀ ਫਿਲਮ ‘ਚ ਸੰਤ ਭਿੰਡਰਾਂਵਾਲਾ ਨੂੰ ਅੱਤਵਾਦੀ ਦੇ ਰੂਪ ‘ਚ ਪੇਸ਼ ਕੀਤਾ, ਧਾਰਾ 295 ਤਹਿਤ ਕੇਸ ਦਰਜ ਹੋਵੇਗਾ-ਚੇਅਰਮੈਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ

Balwinder hali

ਮੁੱਖ ਮੰਤਰੀ ਨੇ ਘੱਗਰ ਨਦੀ ਦੇ ਨਾਲ ਲਗਦੇ ਇਲਾਕਿਆਂ ’ਚ ਚੱਲ ਰਹੇ ਹੜ੍ਹ ਰੋਕੂ ਕਾਰਜਾਂ ਦਾ ਲਿਆ ਜਾਇਜ਼ਾ

punjabdiary

Leave a Comment