Image default
About us

ਡਿਪਟੀ ਕਮਿਸ਼ਨ ਨੇ ਜਿਲ੍ਹੇ ਦੀਆਂ 02 ਇਕਾਈਆਂ ਨੂੰ ਸਰਟੀਫਿਕੇਟ ਆਫ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੇ

ਡਿਪਟੀ ਕਮਿਸ਼ਨ ਨੇ ਜਿਲ੍ਹੇ ਦੀਆਂ 02 ਇਕਾਈਆਂ ਨੂੰ ਸਰਟੀਫਿਕੇਟ ਆਫ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੇ

 

 

 

Advertisement

ਫਰੀਦਕੋਟ, 7 ਜੂਨ (ਪੰਜਾਬ ਡਾਇਰੀ)- ਉਦਯੋਗ ਤੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਈਟ ਟੂ ਬਿਜ਼ਨਸ ਐਕਟ- 2020 ਤਹਿਤ ਬਿਲਡਿੰਗ ਪਲਾਨ, ਫਰੇਡ ਲਾਈਸੈਸ, ਸੀ.ਐਲ.ਯੂ. ਫਾਈਰ ਐਨ.ਓ.ਸੀ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵੱਲੋਂ ਬਿਲਡਿੰਗ ਪਲਾਨ ਅਪਰੂਪ ਅਤੇ ਸੋਂਪ ਐਕਟ ਅਧੀਨ ਰਜਿਸਟ੍ਰੇਸ਼ਨ ਕਰਨ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ ਅਤੇ ਸ੍ਰੀ ਸੁਖਮਿੰਦਰ ਸਿੰਘ ਰੇਖੀ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋ 02 ਇਕਾਈਆਂ ਨੂੰ ਸਰਟੀਫਿਕੇਟ ਆਫ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਵੱਧ ਤੋ ਵੱਧ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਐਕਟ ਅਧੀਨ ਜਿਲ੍ਹਾ ਫਰੀਦਕੋਟ ਵਿਖੇ ਉਦਯੋਗ ਵਿਭਾਗ ਦੇ ਆਨ-ਲਾਈਨ ਪੋਰਟਲ ਰਾਹੀ ਨਵੇਂ ਉਦਯੋਗ ਸਥਾਪਿਤ ਕਰਨ ਲਈ ਰਾਈਸ ਸੋਲਰ ਇਕਾਈਆਂ ਦੀਆਂ 13 ਪ੍ਰਤੀਬੇਨਤੀਆਂ ਪ੍ਰਾਪਤ ਹੋਈਆਂ ਹਨ ਅਤੇ ਇਕਾਈਆਂ ਪਾਸੋਂ ਆਨਲਾਈਨ ਪੋਰਟਲ ਰਾਹੀਂ ਹੀ ਬਣਦੀ ਫੀਸ ਜਮ੍ਹਾਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਐਕਟ ਦੀ ਪ੍ਰਵੀਜ਼ਨ ਅਨੁਸਾਰ ਇਹ ਸਾਰੀਆਂ ਐਨ.ਓ.ਸੀਜ਼ ਇੰਡਸਟ੍ਰੀਅਲ ਫੋਕਲ ਪੁਆਇੰਟ ਵਿਚੋਂ (03 ਦਿਨ ਅਤੇ ਫੋਕਲ ਪੁਆਇੰਟ ਤੋਂ ਬਾਹਰ 15 ਦਿਨਾਂ ਦੇ ਵਿਚ ਦੇਣੀ ਹੁੰਦੀ ਹੈ।
ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿਖੇ ਕੋਈ ਵੀ ਉਦਯੋਗ ਸਥਾਪਿਤ ਕਰਨ ਲਈ ਜਾਂ ਮਿਲਣ ਵਾਲੀਆਂ ਸਹੂਲਤਾਂ ਲਈ ਜਾਣਕਾਰੀ ਲੈਣੀ ਹੋਵੇ ਤਾਂ ਦਫਤਰ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਬੇਸਮੇਟ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਆ ਸਕਦੇ ਹਨ ਜਾਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਿਜਨਸ ਫਰਸਟ ਪੋਰਟਲ ਦੀ ਵੈਬ-ਸਾਈਟ pbindustries.gov.in ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਆਪਣੀ ਜਰੂਰਤ (ਸਰਵਿਸ ਜਾਂ ਰੈਗੂਲੇਟਰੀ) ਅਨੁਸਾਰ ਆਨ-ਲਾਈਨ ਅਪਲਾਈ ਕਰ ਸਕਦੇ ਹਨ ਅਤੇ ਨਿਰਧਾਰਤ ਸਮੇਂ ਅੰਦਰ ਲਾਭ ਲੈ ਸਕਦੇ ਹਨ।

Related posts

Breaking- ਖੂਨੀ ਡੋਰ ਵੇਚਣ ਵਾਲੇ ਵਿਰੁੱਧ ਧਾਰਾ 307 ਦੇ ਤਹਿਤ ਕਾਰਵਾਈ ਦੇ ਨਾਲ ਜੁਰਮਾਨਾ ਵੀ ਕੀਤਾ ਜਾਵੇਗਾ

punjabdiary

ਵੱਡੀ ਖ਼ਬਰ: AAP ਪੰਜਾਬ ਵਲੋਂ 4 ਉਮੀਦਵਾਰਾਂ ਦਾ ਐਲਾਨ

punjabdiary

ਪੰਜਾਬ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਵਚਨਬੱਧ -ਸੰਧਵਾਂ

punjabdiary

Leave a Comment