ਡਿਪਟੀ ਕਮਿਸ਼ਨਰ ਫਰੀਦਕੋਟ ਨੇ ਸੁਪਰ ਸੀਡਰ ਅਤੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਵਾਈ
ਫਰੀਦਕੋਟ 9 ਨਵੰਬਰ (ਪੰਜਾਬ ਡਾਇਰੀ)- ਪਰਾਲੀ ਸੰਭਾਲ ਮੁਹਿੰਮ ਤਹਿਤ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵਲੋਂ ਜਿਲ੍ਹਾ ਫਰੀਦਕੋਟ ਨੇ ਪਿੰਡ ਢੀਮਾਂਵਾਲੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵਲੋਂ ਪਿੰਡ ਦੇ ਕਿਸਾਨਾਂ ਦੀ ਹਾਜ਼ਰੀ ਵਿੱਚ ਨਵੀਂ ਵਿਕਸਤ ਤਕਨੀਕ ਸਰਫੇਸ ਸੀਡਰ ਅਤੇ ਸੁਪਰ ਸੀਡਰ ਦੀ ਪ੍ਰਦਰਸ਼ਨੀ ਕਰਵਾਈ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਪਿੰਡ ਦੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਜਮੀਨ ਦੀ ਉਪਜਾਊ ਸਕਤੀ ਨੂੰ ਵਧਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਲਗਭਗ 7 ਲੱਖ ਟਨ ਪਰਾਲੀ ਪੈਦਾ ਹੋ ਰਹੀ ਹੈ, ਜਿਸ ਵਿਚੋਂ ਜਿਲ੍ਹੇ ਵਿੱਚ ਮੌਜੂਦ ਬਾਇਓਮਾਸ ਪਲਾਂਟ ਆਪਣੀ ਕਪੈਸਟੀ ਅਨੁਸਾਰ ਹੀ ਪਰਾਲੀ ਚੁੱਕ ਰਿਹਾ ਹੈ ਅਤੇ ਬਾਕੀ ਪਰਾਲੀ ਨੂੰ ਕਿਸਾਨਾਂ ਨੂੰ ਆਪਣੇ ਪੱਧਰ ਤੇ ਸਬਸਿਡੀ ਤੇ ਮੁਹੱਇਆ ਕਰਵਾਈ ਖੇਤੀ ਆਪਣੀ ਮਸ਼ੀਨਰੀ ਜਾਂ ਮਸ਼ੀਨਰੀ ਕਿਰਾਏ ਤੇ ਵਰਤ ਕੇ ਆਪਣੇ ਖੇਤਾਂ ਵਿੱਚ ਵਾਹੁਣ ਲਈ ਮਨ ਬਣਾਉਣ ਦੀ ਲੋੜ ਹੈ।
ਇਸ ਦੌਰਾਨ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵਿੱਚ ਸਰਕਾਰ ਵਲੋਂ ਸਬਸਿਡੀ ਤੇ ਮੁਹੱਇਆ ਕਰਵਾਈ ਸੀ.ਆਰ.ਐਮ. ਮਸ਼ੀਨਰੀ ਵਾਲੇ ਨਿੱਜ਼ੀ ਕਿਸਾਨਾਂ, ਰਜਿਸਟਰਡ ਕਿਸਾਨ ਗਰੁੱਪਾਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦੀ ਸੂਚਨਾ ਸਬੰਧੀ ਫਲੈਕਸ ਬੋਰਡ ਲਗਵਾਏ ਗਏ ਹਨ, ਲੋੜਵੰਦ ਕਿਸਾਨ ਇਹਨਾਂ ਮਸ਼ੀਨਾਂ ਨੂੰ ਸਰਕਾਰ ਵਲੋਂ ਨਿਰਧਾਰਿਤ ਕਿਰਾਏ ਦੀਆਂ ਦਰਾਂ ਤੇ ਕਿਰਾਏ ਉਪਰ ਲੈਕੇ ਵਰਤ ਸਕਦੇ ਹਨ।
ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਮੌਕੇ ਤੇ ਮੌਜੂਦ ਪਿੰਡ ਢੀਮਾਂਵਾਲੀ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਹਨਾਂ ਦਾ ਹਰ ਸੰਭਵ ਹੱਲ ਕਰਨ ਦਾ ਭਰੋਸਾ ਦਿਵਾਇਆ। ਪ੍ਰਦਰਸ਼ਨੀ ਦੌਰਾਨ ਖੇਤੀਬਾੜੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ, ਇੰਜ਼. ਹਰਚਰਨ ਸਿੰਘ, ਖੇਤੀਬਾੜੀ ਇੰਜਨੀਅਰ (ਟਿਊਬਵੈਲਜ਼), ਡਾ. ਨਵਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਪਸਰ, ਸ਼੍ਰੀ ਰਾਜਾ ਸਿੰਘ ਅਤੇ ਸ੍ਰੀ ਜਗਦੀਪ ਸ਼ਰਮਾ, ਏ.ਟੀ.ਐਮ., ਕਿਸਾਨ ਸ਼੍ਰੀ ਸਰਬਜੀਤ ਸਿੰਘ, ਸ੍ਰੀ ਸੁਖਬੀਰ ਸਿੰਘ ਤੋਂ ਇਲਾਵਾ ਹੋਰ ਸੈਕੜੇ ਕਿਸਾਨ ਹਾਜ਼ਿਰ ਰਹੇ।