Image default
About us

ਡਿਪਟੀ ਕਮਿਸ਼ਨਰ ਫਰੀਦਕੋਟ ਨੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਕੀਮਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ

ਡਿਪਟੀ ਕਮਿਸ਼ਨਰ ਫਰੀਦਕੋਟ ਨੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਕੀਮਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ

 

 

 

Advertisement

ਫ਼ਰੀਦਕੋਟ 1 ਦਸੰਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਏ.ਡੀ.ਸੀ (ਡੀ) ਅਤੇ ਮਿਊਸੀਪਲ ਕੌਂਸਿਲ ਨਾਲ ਸੰਬੰਧਿਤ ਜ਼ਿਲ੍ਹੇ ਵਿੱਚ ਚੱਲ ਰਹੀਆਂ ਵਿਕਾਸ ਸਕੀਮਾਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਵਿੱਚ ਤੇਜ਼ੀ ਲਿਆਉਂਦੇ ਹੁਕਮ ਜਾਰੀ ਕੀਤੇ।

ਮੀਟਿੰਗ ਦੌਰਾਨ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਨੇ ਜਿੱਥੇ ਮਗਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਉੱਥੇ ਨਾਲ ਹੀ ਸੋਲਿਡ ਅਤੇ ਲੀਕੁਇਡ ਮੈਨੇਜਮੈਂਟ (ਕੂੜੇ ਦੇ ਪ੍ਰਬੰਧਨ) ਸਬੰਧੀ ਜਾਇਜਾ ਲਿਆ ਅਤੇ ਸ਼ਹਿਰ ਵਿੱਚ ਵਾਜਿਬ ਰੇਟਾਂ ਤੇ ਸ਼ੁਰੂ ਕੀਤੀਆਂ ਜਾ ਰਹੀਆਂ ਦੁਕਾਨਾਂ (ਫੇਅਰ ਪ੍ਰਾਈਜ ਸ਼ਾਪ) ਸਬੰਧੀ ਵੀ ਜਾਣਕਾਰੀ ਇਕੱਤਰ ਕੀਤੀ। ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਰਕਫੈਡ 14 (ਫੇਅਰ ਪ੍ਰਾਈਜ ਸ਼ਾਪ) ਦੁਕਾਨਾਂ ਖੋਲੀਆਂ ਜਾਣੀਆਂ ਹਨ ਅਤੇ ਇੱਕ ਦੁਕਾਨ ਮਗਨਰੇਗਾ ਕੁੱਲ 15 ਦੁਕਾਨਾਂ ਖੋਲੀਆਂ ਜਾਣੀਆਂ ਹਨ। ਜਿੱਥੇ ਇਲਾਕਾ ਨਿਵਾਸੀਆਂ ਨੂੰ ਵਾਜਿਬ ਰੇਟ ਤੇ ਸਮਾਨ ਮੁਹਈਆ ਕੀਤਾ ਜਾਵੇਗਾ।

 

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜਿਨਾਂ ਪਿੰਡਾਂ ਵਿੱਚ ਖੇਡ ਮੈਦਾਨ ਮਨਜੂਰ ਹੋ ਚੁੱਕੇ ਹਨ ਉਹਨਾਂ ਪਿੰਡਾਂ ਵਿੱਚ ਸਬੰਧਤ ਵਿਭਾਗ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਵੇਰਵਾ ਇਕੱਤਰ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵਿੱਢੇ ਗਏ ਸਾਰੇ ਵਿਕਾਸ ਕਾਰਜਾਂ ਨੂੰ ਮਿੱਥੇ ਗਏ ਟੀਚੇ ਦੇ ਵਿੱਚ ਵਿੱਚ ਹੀ ਮੁਕੰਮਲ ਕਰ ਲਿਆ ਜਾਵੇ। ਜਿੰਨਾ ਕੰਮਾਂ ਦੀ ਅੱਜ ਸਮੀਖਿਆ ਕੀਤੀ ਗਈ ਉਹਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਲਾਈਬ੍ਰੇਰੀਆਂ ਅਤੇ ਆਂਗਣਵਾੜੀ ਵਿੱਚ ਮੁਹਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਸਬੰਧੀ ਵੀ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਇਕੱਤਰ ਕੀਤੀ ।

Advertisement

ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ.(ਡੀ) ਨਿਰਭਿੰਦਰ ਸਿੰਘ ਗਰੇਵਾਲ, ਨਗਰ ਕੌਂਸਲ ਦੇ ਈ.ਓਜ਼, ਅਤੇ ਨੁਮਾਇੰਦੇ ਤੇ ਹਾਜ਼ਰ ਸਨ।

Related posts

ਸਾਬਕਾ CM ਚੰਨੀ ਪਹੁੰਚੇ ਵਿਜੀਲੈਂਸ ਦਫਤਰ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਜਾਰੀ

punjabdiary

Natural disasters compound housing’s labor market

Balwinder hali

How to know when you should drop the asking price on your home

Balwinder hali

Leave a Comment