Image default
About us

ਡੀ.ਸੀ. ਫਰੀਦਕੋਟ ਨੇ ਸ਼ਹੀਦ ਦੀ ਪਤਨੀ ਨੂੰ ਸੌਂਪਿਆ ਨਿਯੁਕਤੀ ਪੱਤਰ

ਡੀ.ਸੀ. ਫਰੀਦਕੋਟ ਨੇ ਸ਼ਹੀਦ ਦੀ ਪਤਨੀ ਨੂੰ ਸੌਂਪਿਆ ਨਿਯੁਕਤੀ ਪੱਤਰ

 

 

 

Advertisement

ਫਰੀਦਕੋਟ 22 ਜੂਨ (ਬਾਬੂਸ਼ਾਹੀ)- ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਆਸ਼ਰਿਤਾਂ ਨੂੰ ਮਾਣ ਅਤੇ ਸ਼ੁਕਰਾਨੇ ਦੀ ਨੌਕਰੀ ਦੇਣ ਦੀਆਂ ਹਦਾਇਤਾਂ ਤੇ ਸ੍ਰੀਮਤੀ ਸੁਮਨਦੀਪ ਕੌਰ ਪਤਨੀ ਸਿਪਾਹੀ ਪ੍ਰਭਜੋਤ ਸਿੰਘ ਨੂੰ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਲਰਕ (ਗਰੁੱਪ ਸੀ) ਦੀ ਆਸਾਮੀ ਦਾ ਨਿਯੁਕਤੀ ਪੱਤਰ ਸੌਂਪਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਸੁਮਨਦੀਪ ਕੌਰ ਨੂੰ ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ ਲਈ ਸਹੀ ਪਾਇਆ ਗਿਆ ਅਤੇ ਅੱਜ ਦਫਤਰ ਡਿਪਟੀ ਕਮਿਸ਼ਨਰ ਫਰੀਦਕੋਟ ਵਿਖੇ ਕਲਰਕ ਦੀ ਆਸਾਮੀ ਤੇ ਨਿਯੁਕਤੀ ਪੱਤਰ ਸੌਂਪਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦ ਪ੍ਰਭਜੋਤ ਸਿੰਘ ਜੋ ਕਿ ਯੂਨਿਟ 23 ਸਿੱਖ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਤਾਇਨਾਤ ਸਨ, 5 ਜੂਨ 2021 ਨੂੰ ਬੀਕਾਨੇਰ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ।

Related posts

ਪੰਜਾਬ ‘ਚ ਬਗੈਰ ਟੈਕਸ ਚਲ ਰਹੀਆਂ ਦੂਜੇ ਸੂਬਿਆਂ ਦੀਆਂ ਬੱਸਾਂ, ਫ਼ਲਾਇੰਗ ਸਕੁਐਡ ਨੇ ਕੱਸਿਆ ਸ਼ਿਕੰਜਾ, ਕੱਟੇ 50-50 ਹਜ਼ਾਰ ਦੇ ਚਲਾਨ

punjabdiary

ਸਮੇਂ ਸਿਰ ਪੇਮੈਟ ਨਾ ਦੇਣ ਕਾਰਨ ਤਲਵੰਡੀ ਟੋਲ ਰੋਡ ਨੂੰ ਜੁਰਮਾਨਾ

punjabdiary

ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਡਿਪੂ ਬਾਹਰ ਕੀਤੀ ਗੇਟ ਰੈਲੀ

punjabdiary

Leave a Comment