Image default
ਤਾਜਾ ਖਬਰਾਂ

ਡੇਂਗੂ ਮਲੇਰੀਆ ਤੋਂ ਬਚਾਓ ਸਬੰਧੀ ਜਿਲ੍ਹਾ ਕੁਆਰਡੀਨੇਸਨ ਕਮੇਟੀ ਦੀ ਮੀਟਿੰਗ ਹੋਈ

ਡੇਂਗੂ ਮਲੇਰੀਆ ਤੋਂ ਬਚਾਓ ਸਬੰਧੀ ਜਿਲ੍ਹਾ ਕੁਆਰਡੀਨੇਸਨ ਕਮੇਟੀ ਦੀ ਮੀਟਿੰਗ ਹੋਈ
ਆਪਾਂ ਸਾਰੇ ਰਲ-ਮਿਲ ਕੇ ਹੀ ਡੇਂਗੂ ਤੇ ਕਾਬੂ ਕਰ ਸਕਦੇ ਹਾਂ :- ਡਾ ਸੰਜੇ ਕਪੂਰ
ਫਰੀਦਕੋਟ, 17 ਮਈ – ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਸੋਕ ਚੱਕਰ ਹਾਲ ਵਿਖੇ ਡੇਂਗੂ ਮਲੇਰੀਆ ਵਰਗੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਜਿਲ੍ਹਾ ਪੱਧਰੀ ਕੁਆਰਡੀਨੇਸਨ ਕਮੇਟੀ ਦੀ ਮੀਟਿੰਗ ਐਡੀਸਨਲ ਡਿਪਟੀ ਕਮਿਸਨਰ ਰਾਜਦੀਪ ਸਿੰਘ ਬਰਾੜ ਅਤੇ ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ।
ਮੀਟਿੰਗ ਦੌਰਾਨ ਐਡੀਸਨਲ ਡਿਪਟੀ ਕਮਿਸਨਰ ਰਾਜਦੀਪ ਸਿੰਘ ਬਰਾੜ ਨੇ ਵੱਖ-ਵੱਖ ਵਿਭਾਗਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਵਿਸੇਸ ਧਿਆਨ ਦੇਣ ਲਈ ਕਿਹਾ। ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਾਓ ਸਬੰਧੀ ਪੈਂਫਲੇਟ ਮੁਹਇਆ ਕਰਵਾਏ ਜਾਣ ਅਤੇ ਸਾਰੇ ਸਕੂਲਾਂ ਵਿੱਚ ਬੋਰਡਾਂ ਉਪਰ ਲਗਾਈਆ ਜਾਣ ਅਤੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਡੇਂਗੂ ਮਲੇਰੀਆ ਅਤੇ ਆਲੇ-ਦੁਆਲੇ ਦੀ ਸਫਾਈ ਬਾਰੇ ਜਾਗਰੂਕ ਕਰਨ ਦੀ ਸਿਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ। ਪੰਜਾਬ ਰੋਡਵੇਜ ਟਰਾਂਸਪੋਰਟ ਕਾਰਪੋਰੇਸਨ ਨੂੰ ਕੰਡਮ ਪਏ ਟਾਇਰਾਂ ਨੂੰ ਸਟੋਰ ਵਿੱਚ ਢੱਕ ਕੇ ਰੱਖਣ ਦੀ ਹਦਾਇਤ ਕੀਤੀ ਗਈ ਤਾਂ ਜੋ ਉਨ੍ਹਾਂ ਵਿਚ ਪਾਣੀ ਨਾ ਖੜ ਸਕੇ ਜਿਸ ਨਾਲ ਕਿ ਡੇਂਗੂ ਦਾ ਲਾਰਵਾ ਪੈਦਾ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ।
ਸਿਵਲ ਸਰਜਨ ਫਰੀਦਕੋਟ ਡਾਕਟਰ ਸੰਜੇ ਕਪੂਰ ਨੇ ਆਂਗਨਵਾੜੀ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਾਫ-ਸਫਾਈ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਅਤੇ ਵੱਖ ਵੱਖ ਥਾਵਾਂ ਤੇ ਵਾਧੂ ਖੜ੍ਹੇ ਪਾਣੀ ਦੇ ਸੋਮਿਆਂ ਨੂੰ ਪੁਰਿਆ ਜਾਵੇ ਤਾਂ ਜੋ ਮੱਛਰ ਦੀ ਪੈਦਾਇਸ ਨੂੰ ਰੋਕਿਆ ਜਾ ਸਕੇ। ਨਗਰ ਕੌਂਸਲ ਦੇ ਨੁਮਾਇੰਦਿਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਸਿਹਤ ਵਿਭਾਗ ਵੱਲੋਂ ਭੇਜੀ ਗਈ ਲਾਰਵਾ ਮਿਲਣ ਵਾਲੇ ਖੇਤਰਾਂ ਦੀ ਲਿਸਟ ਵਾਲੇ ਏਰੀਆ ਦੇ ਚਲਾਨ ਕੱਟੇ ਜਾਣ ਅਤੇ ਫੋਗਿੰਗ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜਿਲਾ ਐਪੀਡੀਮੋਲੋਜਿਸਟ ਡਾ ਹਿਮਾਂਸੂ ਗੁਪਤਾ ਵੱਲੋਂ ਡੇਂਗੂ ਲਾਰਵਾ ਸਬੰਧੀ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਾਰੇ ਵਿਭਾਗਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

Related posts

Breaking News-‘ਅਗਨੀਪਥ’ ਠੇਕਾ ਫੌਜੀ ਭਰਤੀ ਖਿਲਾਫ ਫਰੀਦਕੋਟ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਭਲਕੇ 20 ਨੂੰ

punjabdiary

Breaking- ਵਿਮੁਕਤ ਜਾਤੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭੁੱਖ ਹੜਤਾਲ, ਮਰਨ ਵਰਤ ਤੇ ਪਿੰਡ -ਪਿੰਡ ਵਿਧਾਇਕਾਂ ਦੀ ਵਿਰੋਧਤਾ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ – ਬਰਗਾੜੀ, ਡੂੰਮਵਾਲੀ

punjabdiary

Breaking- ਗੈਸ ਸਿਲੰਡਰ ਦੀ ਕੀਮਤ ਵਿੱਚ ਹੋਈ ਕਟੌਤੀ, 92 ਰੁਪਏ ਸਸਤਾ ਹੋਇਆ ਸਿਲੰਡਰ

punjabdiary

Leave a Comment